ਆਇਰਲੈਂਡ ਅਤੇ ਸਕਾਟਲੈਂਡ ਵਿਚਾਲੇ ਟੀ-20 ਮੈਚ ਹੋਇਆ ਟਾਈ

06/18/2018 3:41:39 PM

ਡਿਵੇਂਟਰ : ਪਾਲ ਸਰਿਟਲੰਗ ਦੀ 81 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਅਇਰਲੈਂਡ ਅਤੇ ਸਕਾਟਲੈਂਡ ਵਿਚਾਲੇ ਤਿਕੋਣੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਸੀਰੀਜ਼ ਦਾ ਮੈਚ ਐਤਵਾਰ ਰਾਤ ਟਾਈ 'ਤੇ ਖਤਮ ਹੋਇਆ। ਪਿਛਲੇ ਸਾਲ ਟੈਸਟ ਦਰਜਾ ਹਾਸਲ ਕਰਨ ਵਾਲੇ ਆਇਰਲੈਂਡ ਦੇ ਸਾਹਮਣੇ 186 ਦੌੜਾਂ ਦਾ ਟੀਚਾ ਸੀ। ਉਸਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਸਰਿਟਲੰਗ ਨੇ 41 ਗੇਂਦਾਂ 'ਤੇ 5 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੇ ਇਲਾਵਾ ਸਿਮੀ ਸਿੰਘ ਨੇ 26, ਕਪਤਾਨ ਗੈਰੀ ਵਿਲਸਨ ਨੇ 20 ਚੌਕੇ ਅਤੇ ਆਲਰਾਊਂਡਰ ਕੇਵਿਨ ਓ ਬ੍ਰਾਇਨ ਨੇ 28 ਦੌੜਾਂ ਬਣਾਈਆਂ ਪਰ ਆਖਰ 'ਚ ਉਨ੍ਹਾਂ ਦੀ ਟੀਮ 6 ਵਿਕਟਾਂ ਗੁਆ ਕੇ 185 ਦੌੜਾਂ ਹੀ ਬਣਾ ਸਕੀ।

ਇਸ ਤੋਂ ਪਹਿਲਾਂ ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ 'ਤੇ 185 ਦੌੜਾਂ ਬਣਾਈਆਂ ਸਨ। ਉਨ੍ਹਾਂ ਦੇ ਵਲੋਂ ਕਪਤਾਨ ਕਾਈਲ ਕੋਏਤਜਰ 54, ਜਦਕਿ ਸਲਾਮੀ ਬੱਲੇਬਾਜ਼ ਜਾਰਜ ਮੁੰਸੇ 46 ਅਤੇ ਕੈਲਮ ਮੈਕਲਾਈਡ ਨੇ ਵੀ 46 ਦੌੜਾਂ ਦਾ  ਯੋਗਦਾਨ ਦਿੱਤਾ। ਆਇਰਲੈਂਡ ਨੂੰ ਆਖਰੀ ਓਵਰ 'ਚ ਸੱਤ ਦੌੜਾਂ ਦੀ ਜ਼ਰੂਰਤ ਸੀ ਅਤੇ ਕੇਵਿਨ ਓ ਬ੍ਰਾਇਨ ਕ੍ਰੀਜ਼ 'ਤੇ ਮੌਜੂਦ ਸਨ। ਸਾਫਯਾਨ ਸ਼ਰੀਫ ਨੇ ਹਾਲਾਂਕਿ ਕੇਵਿਨ ਨੂੰ ਪਹਿਲੀ ਗੇਂਦ 'ਤੇ ਆਊਟ ਕਰ ਦਿੱਤਾ ਅਤੇ ਅਗਲੀ ਪੰਜ ਗੇਂਦਾਂ 'ਚ ਸਿਰਫ 6 ਦੌੜਾਂ ਹੀ ਬਣ ਸਕੀਆਂ। ਆਖਰੀ ਗੇਂਦ 'ਤੇ ਆਇਰਲੈਂਡ ਨੂੰ ਤਿਨ ਦੌੜਾਂ ਦੀ ਜ਼ਰੂਰਤ ਸੀ ਪਰ ਸਟੁਅਰਟ ਥਾਮਪਸਨ 2 ਦੌੜਾਂ ਹੀ ਬਣਾ ਸਕੇ ਅਤੇ ਮੈਚ ਟਾਈ 'ਤੇ ਖਤਮ ਹੋ ਗਿਆ।


Related News