IRE vs UAE : ਪਾਲ ਸਟਰਲਿੰਗ ਨੇ ਤੋੜਿਆ ਫਲੇਮਿੰਗ ਤੇ ਮਾਈਕਲ ਕਲਾਰਕ ਦਾ ਰਿਕਾਰਡ

Friday, Jan 08, 2021 - 08:26 PM (IST)

ਨਵੀਂ ਦਿੱਲੀ- ਆਇਰਲੈਂਡ ਅਤੇ ਯੂ. ਏ. ਈ. ’ਚ ਖੇਡੇ ਜਾ ਰਹੇ ਪਹਿਲੇ ਵਨ ਡੇ ’ਚ ਪਾਲ ਸਟਰਲਿੰਗ ਨੇ ਸ਼ਾਨਦਾਰ ਖੇਡ ਦਿਖਾਇਆ। ਓਪਨਿੰਗ ਬੱਲੇਬਾਜ਼ ਪਾਲ ਸਟਰਲਿੰਗ ਨੇ ਯੂ. ਏ. ਈ. ਦੇ ਸਾਰੇ ਗੇਂਦਬਾਜ਼ਾਂ ਦੀ ਕਲਾਸ ਲਗਾਈ ਅਤੇ 148 ਗੇਂਦਾਂ ’ਚ 9 ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 131 ਦੌੜਾਂ ਬਣਾਈਆਂ। ਸਟਰਲਿੰਗ ਦੀ ਇਸ ਪਾਰੀ ਦੀ ਬਦੌਲਤ ਆਇਰਲੈਂਡ ਟੀਮ ਨੇ 50 ਓਵਰਾਂ ’ਚ 5 ਵਿਕਟਾਂ ’ਤੇ 269 ਦੌੜਾਂ ਬਣਾਈਆਂ। ਸਟਰਲਿੰਗ ਦੇ ਕਰੀਅਰ ਦਾ ਇਹ 9ਵਾਂ ਸੈਂਕੜਾ ਹੈ। ਸਟਰਲਿੰਗ ਨੇ ਇਸਦੇ ਨਾਲ ਹੀ ਨਿਊਜ਼ੀਲੈਂਡ ਦੇ ਸਟੀਫਨ ਫਲੇਮਿੰਗ ਅਤੇ ਆਸਟਰੇਲੀਆ ਦੇ ਮਾਈਕਲ ਕਲਾਰਕ ਦਾ ਰਿਕਾਰਡ ਤੋੜ ਦਿੱਤਾ, ਜਿਸ ਦੇ ਨਾਂ ਵਨ ਡੇ ਮੈਚਾਂ ’ਚ 8-8 ਸੈਂਕੜੇ ਹਨ। 30 ਸਾਲ ਦੇ ਸਟਰਲਿੰਗ ਦੇ ਲਈ ਬੀਤੇ ਸਾਲ ਟੀ-20 ਕ੍ਰਿਕਟ ਦੇ ਹਿਸਾਬ ਨਾਲ ਵਧੀਆ ਨਹੀਂ ਗਿਆ ਸੀ। ਉਹ 10 ’ਚੋਂ 6 ਪਾਰੀਆਂ ’ਚ 9 ਹੀ ਦੌੜਾਂ ਬਣਾ ਸਕੇ ਸਨ ਪਰ ਹੁਣ ਸੈਂਕੜਾ ਲਗਾਕੇ ਉਨ੍ਹਾਂ ਨੇ ਮਜ਼ਬੂਤ ਵਾਪਸੀ ਕਰ ਲਈ ਹੈ।

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News