ਈਰਾਕ ਦੇ ਬਿਹਤਰੀਨ ਫੁੱਟਬਾਲਰ ਦੀ ਕੋਰੋਨਾ ਨਾਲ ਮੌਤ
Sunday, Jun 21, 2020 - 08:27 PM (IST)
ਕਰਬਲਾ- ਈਰਾਕ ਦੇ ਬਿਹਤਰੀਨ ਫੁੱਟਬਾਲ ਖਿਡਾਰੀ ਅਹਿਮਦ ਰਾਧੀ ਦਾ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੇਟਿਵ ਸੀ। ਉਸਦੀ ਉਮਰ 56 ਸਾਲ ਦੀ ਸੀ। ਰਾਜਧਾਨੀ ਬਗਦਾਦ ਦੇ ਇਕ ਹਸਪਤਾਲ ’ਚ ਉਸਦਾ ਦੇਹਾਂਤ ਹੋਇਆ। ਬੀਤੇ ਹਫਤੇ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਈਰਾਕ ਦੀ ਰਾਸ਼ਟਰੀ ਫੁੱਟਬਾਲ ਟੀਮ ’ਚ ਖੇਡਦੇ ਹੋਏ ਉਨ੍ਹਾਂ ਨੇ 1982 ਤੋਂ 1997 ਦੇ ਵਿਚ 62 ਗੋਲ ਕੀਤੇ। ਸਾਲ 1986 ’ਚ ਉਸ ਨੇ ਬੈਲਜੀਅਮ ਦੇ ਵਿਰੁੱਧ ਇਕ ਗੋਲ ਕੀਤਾ ਸੀ ਜੋ ਕਿ ਵਿਸ਼ਵ ਕੱਪ ’ਚ ਈਰਾਕ ਦਾ ਪਹਿਲਾ ਤੇ ਇਕਲੌਤਾ ਗੋਲ ਸੀ। ਇਸ ਮੈਚ ’ਚ ਉਸਦੀ ਟੀਮ 1-2 ਨਾਲ ਹਾਰ ਗਈ ਸੀ ਪਰ ਅਹਿਮਦ ਨੈਸ਼ਨਲ ਹੀਰੋ ਬਣੇ ਕੇ ਸਾਹਮਣੇ ਆਏ ਸਨ।
ਉਨ੍ਹਾਂ ਨੂੰ ਸਾਲ 1988 ’ਚ ‘ਏਸ਼ੀਅਨ ਪਲੇਅਰ ਆਫ ਦਿ ਈਅਰ’ ਚੁਣਿਆ ਗਿਆ ਸੀ। ਈਰਾਕ ’ਚ ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲੇ 29,000 ਤੋਂ ਜ਼ਿਆਦਾ ਹੈ। ਇੱਥੇ ਕਰੀਬ 1000 ਲੋਕਾਂ ਦੀ ਮੌਤ ਵਾਇਰਸ ਦੀ ਵਜ੍ਹਾ ਨਾਲ ਹੋਈ ਹੈ।