ਦਹਾਕਿਆਂ ’ਚ ਪਹਿਲੀ ਵਾਰ ਖੁੱਲ੍ਹ ਕੇ ਮੈਚ ਦੇਖ ਸਕਣਗੀਆਂ ਈਰਾਨੀ ਔਰਤਾਂ

Thursday, Oct 10, 2019 - 01:31 AM (IST)

ਦਹਾਕਿਆਂ ’ਚ ਪਹਿਲੀ ਵਾਰ ਖੁੱਲ੍ਹ ਕੇ ਮੈਚ ਦੇਖ ਸਕਣਗੀਆਂ ਈਰਾਨੀ ਔਰਤਾਂ

ਤਹਿਰਾਨ– ਫੀਫਾ ਤੋਂ ਮੁਅੱਤਲੀ ਦੀ ਚਿਤਾਵਨੀ ਮਿਲਣ ਤੋਂ ਬਾਅਦ ਦਹਾਕਿਆਂ ’ਚ ਪਹਿਲੀ ਵਾਰ ਈਰਾਨ ’ਚ ਮਹਿਲਾ ਫੁੱਟਬਾਲ ਪ੍ਰੇਮੀ ਵੀਰਵਾਰ ਨੂੰ ਖੁੱਲ੍ਹ ਕੇ ਕੋਈ ਫੁੱਟਬਾਲ ਮੈਚ ਦੇਖ ਸਕਣਗੀਆਂ। ਈਰਾਨ ’ਚ ਔਰਤਾਂ ਨੂੰ ਸਟੇਡੀਅਮ ’ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਪਿਛਲੇ 40 ਸਾਲਾਂ ਤੋਂ ਮੌਲਵੀਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਪੁਰਸ਼ ਪ੍ਰਧਾਨ ਮਾਹੌਲ ਅਤੇ ਅਰਧ ਨਗਨ ਮਰਦਾਂ ਨੂੰ ਦੇਖਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਫੀਫਾ ਨੇ ਪਿਛਲੇ ਮਹੀਨੇ ਈਰਾਨ ਨੂੰ ਨਿਰਦੇਸ਼ ਦਿੱਤਾ ਕਿ ਸਟੇਡੀਅਮ ’ਚ ਬਿਨਾਂ ਕਿਸੇ ਪਾਬੰਦੀ ਦੇ ਔਰਤਾਂ ਨੂੰ ਦਾਖਲ ਹੋਣ ਦਿੱਤਾ ਜਾਵੇ। ਇਹ ਨਿਰਦੇਸ਼ ਇਕ ਮਹਿਲਾ ਪ੍ਰਸ਼ੰਸਕ ਦੀ ਮੌਤ ਤੋਂ ਬਾਅਦ ਆਇਆ, ਜਿਸ ਨੇ ਲੜਕਾ ਬਣ ਕੇ ਮੈਚ ਦੇਖਿਆ ਅਤੇ ਜੇਲ ਜਾਣ ਦੇ ਡਰੋਂ ਖੁਦ ਨੂੰ ਅੱਗ ਲਾ ਲਈ। ਕੰਬੋਡੀਆ ਵਿਰੁੱਧ ਵੀਰਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ 2022 ਕੁਆਲੀਫਾਇਰ ਮੈਚ ਦੀਆਂ ਟਿਕਟਾਂ ਔਰਤਾਂ ਨੇ ਖੂਬ ਖਰੀਦੀਆਂ ਹਨ। ਪਹਿਲੇ ਬੈਚ ਦੀਆਂ ਟਿਕਟਾਂ ਇਕ ਘੰਟੇ ਤੋਂ ਵੀ ਘੱਟ ਸਮੇਂ ’ਚ ਵਿਕ ਗਈਆਂ।

PunjabKesari


author

Gurdeep Singh

Content Editor

Related News