ਈਰਾਨ ਦੇ ਇਦਾਨੀ ਨੇ ਜਿੱਤਿਆ ਗੋਆ ਇੰਟਰਨੈਸ਼ਨਲ ਦਾ ਖਿਤਾਬ
Sunday, Oct 21, 2018 - 06:18 PM (IST)

ਗੋਆ (ਨਿਕਲੇਸ਼ ਜੈਨ) : ਗੋਆ ਇੰਟਰਨੈਸ਼ਨਲ ਗ੍ਰੈਂਡਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਈਰਾਨ ਦੇ ਗ੍ਰੈਂਡਮਾਸਟਰ ਇਦਾਨੀ ਪੌਯਾ ਨੇ ਆਪਣੇ ਨਾਂ ਕੀਤਾ। ਭਾਰਤ ਦੇ ਕਾਰਤਿਕ ਵੈਂਕਟਰਮਨ ਨੂੰ ਹਰਾਉਂਦਿਆਂ ਉਸ ਨੇ 8.5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। 7 ਜਿੱਤ ਅਤੇ 3 ਡਰਾਅ ਦੇ ਨਾਲ ਇਦਾਨੀ ਬਹੁਤ ਹੀ ਸ਼ਾਨਦਾਰ ਖੇਡ ਅਤੇ ਪੂਰੇ ਸਮਾਂ ਅਜੇਤੂ ਰਿਹਾ। ਇਸ ਖਿਤਾਬੀ ਜਿੱਤ ਨਾਲ ਹੁਣ ਉਹ 2600 ਰੇਟਿੰਗ ਵਰਗ ਵਿਚ ਸ਼ਾਮਲ ਹੋ ਗਿਆ।
ਦੂਜੇ ਟੇਬਲ 'ਤੇ ਅਰਮੀਨੀਆ ਦੇ ਲੇਵਾਨ ਬਾਬੂਜੀਅਨ ਅਤੇ ਬੇਰਾਰੂਸ ਦੇ ਸੇਰਗੀ ਕਾਸਪਾਰੋਵ ਵਿਚਾਲੇ ਮੁਕਾਬਲਾ ਡਰਾਅ ਰਿਹਾ ਅਤੇ 8 ਅੰਕਾਂ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਬਾਬੂਜੀਅਨ ਦੂਜੇ ਸਥਾਨ 'ਤੇ ਰਿਹਾ। ਭਾਰਤ ਦੇ ਚੋਟੀ ਖਿਡਾਰੀ ਦੀਪਨ ਚਕਰਵਤੀ ਨੇ ਅੱਜ ਚੋਟੀ ਸੀਡ ਯੂਕ੍ਰੇਨ ਦੇ ਮਾਰਟਿਨ ਕ੍ਰਾਵਤਸਿਵ ਨੂੰ ਹਰਾਉਂਦਿਆਂ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ 8 ਅੰਕ ਬਣਾਉਂਦਿਆਂ ਤੀਜਾ ਸਥਾਨ ਰਿਹਾ। ਮਹਿਲਾ ਖਿਡਾਰੀਆਂ ਵਿਚ ਭਾਰਤ ਦੀ ਸਵਾਤੀ ਘਾਟੇ ਪਹਿਲੇ. ਪੋਲੈਂਡ ਦੀ ਟੋਮਾ ਕਰਤਯਾਨਜ ਦੂਜੇ ਤਾਂ ਭਾਰਤ ਦੀ ਮਿਸ਼ੇਲ ਕੈਥਰੀਨਾ ਤੀਜੇ ਸਥਾਨ 'ਤੇ ਰਹੀ।