ਇਰਾਨੀ ਟਰਾਫੀ ਕੱਪ : ''ਰੈਸਟ ਆਫ ਇੰਡੀਆ'' ਦੀ ਕਪਤਾਨੀ ਸੰਭਾਲੇਗਾ ਨਾਇਰ

03/01/2018 4:17:42 AM

ਨਵੀਂ ਦਿੱਲੀ— ਬੱਲੇਬਾਜ਼ ਕਰੁਣ ਨਾਇਰ ਨਾਗਪੁਰ 'ਚ ਰਣਜੀ ਚੈਂਪੀਅਨ ਵਿਦਰਭ ਖਿਲਾਫ 14 ਤੋਂ 18 ਮਾਰਚ ਤੱਕ ਹੋਣ ਵਾਲੇ ਇਰਾਨੀ ਟਰਾਫੀ ਕੱਪ 'ਚ ਰੈਸਟ ਆਫ ਇੰਡੀਆ ਦੀ ਕਪਤਾਨੀ ਸੰਭਾਲੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸੀਨੀਅਰ ਚੋਣ ਕਮੇਟੀ ਨੇ ਇਰਾਨੀ ਕੱਪ ਲਈ ਰੈਸਟ ਆਫ ਇੰਡੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਰਾਨੀ ਕੱਪ ਮੈਚ ਰਣਜੀ ਚੈਂਪੀਅਨ ਵਿਦਰਭ ਤੇ ਰੈਸਟ ਆਫ ਇੰਡੀਆ ਵਿਚਾਲੇ ਖੇਡਿਆ ਜਾਵੇਗਾ।
ਰੈਸਟ ਆਫ ਇੰਡੀਆ ਦੀ ਟੀਮ : ਕਰੁਣ ਨਾਇਰ (ਕਪਤਾਨ), ਪ੍ਰਿਥਵੀ ਸ਼ਾਹ, ਅਭਿਮੰਨਿਊ ਈਸ਼ਵਰਨ, ਆਰ. ਸਮਰੱਥ, ਮਯੰਕ ਅਗਰਵਾਲ, ਹਨੂਮਾ ਬਿਹਾਰੀ, ਕੇ. ਐੱਸ. ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਜੈਯੰਤ ਯਾਦਵ, ਸ਼ਾਹਬਾਜ਼ ਨਦੀਮ, ਅਨਮੋਲਪ੍ਰੀਤ ਸਿੰਘ, ਸਿਧਾਰਥ ਕੌਲ, ਅੰਕਿਤ ਰਾਜਪੂਤ, ਨਵਦੀਪ ਸੈਣੀ ਅਤੇ ਅਤੀਤ ਸੇਠ।


Related News