ਸਰਦਾਰ ਦੇ ਦੋ ਗੋਲਾਂ ਨਾਲ ਈਰਾਨ ਏਸ਼ੀਆਈ ਕੱਪ ਦੇ ਨਾਕਆਊਟ ''ਚ

01/12/2019 11:55:39 PM

ਆਬੂ ਧਾਬੀ- ਸਰਦਾਰ ਅਜਮੋਨ ਦੇ ਦੋ ਗੋਲਾਂ ਦੀ ਮਦਦ ਨਾਲ ਈਰਾਨ ਨੇ ਸ਼ਨੀਵਾਰ ਨੂੰ ਇੱਥੇ ਵੀਅਤਨਾਮ ਨੂੰ 2-0 ਨਾਲ ਹਰਾ ਕੇ ਏ. ਐੱਫ. ਸੀ. ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਖਰੀ-16 ਵਿਚ ਪ੍ਰਵੇਸ਼ ਕਰ ਲਿਆ।
ਈਰਾਨ ਨੇ ਏਸ਼ੀਆ ਦੀ ਟਰਾਫੀ 43 ਸਾਲ ਪਹਿਲਾਂ ਜਿੱਤੀ ਸੀ। ਉਸਦੀ ਟੀਮ ਅੱਜ 4 ਜਾਂ 5 ਗੋਲ ਕਰ ਸਕਦੀ ਸੀ ਪਰ ਆਖਰੀ ਸਮੇਂ 'ਚ ਵੱਡੇ ਅੰਤਰ ਨਾਲ ਜਿੱਤ ਦਰਜ ਨਹੀਂ ਕਰ ਸਕੀ। ਈਰਾਨ ਕੋਚ ਕਾਰਲਾਸ ਨੇ ਕਿਹਾ ਅਸੀਂ 2 ਗੋਲ ਹੋਰ ਕਰਨਾ ਚਾਹੁੰਦੇ ਸੀ ਪਰ ਫੁੱਟਬਾਲ 'ਚ ਜਿੱਤ ਸਰਵਸ੍ਰੇਸ਼ਠ ਦਵਾ ਹੈ। 2 ਮੈਚ ਜਿੱਤਣਾ ਤੇ 7 ਗੋਲ ਕਰਨ ਪਰ ਮੈਨੂੰ ਆਪਣੇ ਖਿਡਾਰੀਆਂ ਦੀ ਸ਼ਲਾਘਾ ਕਰਨੀ ਹੋਵੇਗੀ।
 


Related News