ਆਈ.ਪੀ.ਐੱਲ. ''ਚ ਕਪਤਾਨਾਂ ਦੀ ਇਸ ਆਦਤ ਤੋਂ ਦੁਖੀ ਹਨ ਸੁਨੀਲ ਗਾਵਸਕਰ

04/16/2018 7:56:22 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦਾ ਨਸ਼ਾ ਇਸ ਸਮੇਂ ਕ੍ਰਿਕਟ ਪ੍ਰਸ਼ੰਸਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਅਜਿਹੇ 'ਚ ਭਾਰਤੀ ਸਾਬਕਾ ਦਿੱਗਜ ਕ੍ਰਿਕਟਰ ਸੁਨੀਲ ਗਾਵਸਕਰ ਨੇ ਵੀ ਆਈ.ਪੀ.ਐੱਲ. ਦੇ ਇਸ ਸੀਜ਼ਨ 'ਤੇ ਆਪਣੀ ਰਾਏ ਜ਼ਾਹਿਰ ਕੀਤੀ ਹੈ। ਗਾਵਸਕਰ ਨੇ ਇਕ ਅੰਗਰੇਜੀ ਅਖਬਾਰ 'ਚ ਲਿਖੇ ਆਪਣੇ ਕਾਲਮ 'ਚ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੀ ਤਾਰੀਫ ਕੀਤੀ ਹੈ। ਉਥੇ ਹੀ ਆਈ.ਪੀ.ਐੱਲ. 'ਚ ਕਪਤਾਨਾਂ ਦੀਆਂ ਕੁਝ ਆਦਤਾਂ ਤੋਂ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ।

ਸਾਬਕਾ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਆਪਣੇ ਕਾਲਮ 'ਚ ਲਿਖਿਆ ਕਿ ਇਸ ਆਈ.ਪੀ.ਐੱਲ. ਸੀਜ਼ਨ 'ਚ ਪਿਚ ਦੀ ਭੂਮਿਕਾ ਵੱਡੀ ਰਹੀ ਹੈ। ਜਿਨ੍ਹਾਂ 'ਤੇ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਦੇ ਮੈਚ ਖੇਡੇ ਜਾ ਸਕਦੇ ਹਨ। ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਜਦਕਿ ਬੱਲੇਬਾਜ਼ਾਂ ਨੇ ਵੀ ਮੈਚ 'ਚ ਦਮਦਾਰ ਸ਼ਾਟਸ ਲਗਾਏ ਹਨ।

ਗਾਵਸਕਰ ਨੇ ਆਪਣੇ ਕਾਲਮ 'ਚ ਜਿਥੇ ਆਈ.ਪੀ.ਐੱਲ. ਦੀ ਸਾਰੀ ਖੂਬੀਆਂ ਦੇ ਬਾਰੇ ਲਿਖਿਆ ਉਥੇ ਹੀ ਉਨ੍ਹਾਂ ਨੇ ਇਸ ਟੂਰਨਾਮੈਂਟ ਦੀ ਕਮੀਆਂ ਦੇ ਬਾਰੇ ਵੀ ਲਿਖਿਆ ਹੈ। ਗਾਵਸਕਰ ਨੇ ਲਿਖਿਆ ਕਿ ਮੈਚ ਦੌਰਾਨ ਕਪਤਾਨ ਦੇ ਰਵੀਏ ਦੇ ਕਾਰਨ ਓਵਰ ਰੇਟ 'ਤੇ ਫਰਕ ਪੈਂਦਾ ਹੈ। ਕਪਤਾਨ ਆਪਣੀ ਰਣਨੀਤੀ ਬਣਾਉਣ ਲਈ ਜ਼ਰੂਰਤ ਤੋਂ ਜ਼ਿਆਦਾ ਸਮੇਂ ਦਾ ਇਸਤੇਮਾਲ ਕਰਦੇ ਹਨ।

ਮਹੱਤਵਪੂਰਨ ਹੈ ਅੰਪਾਇਰ ਦੀ ਭੂਮਿਕਾ
ਗਾਵਸਕਰ ਨੇ ਆਪਣੇ ਕਾਲਮ 'ਚ ਲਿਖਿਆ ਕਿ ਅਜਿਹੇ ਮੌਕਿਆਂ 'ਤੇ ਅੰਪਾਇਰ ਦੀ ਭੂਮਿਕਾ ਜ਼ਰੂਰੀ ਹੌ ਜਾਂਦੀ ਹੈ। ਅੰਪਾਇਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਪਤਾਨ ਨੂੰ ਜ਼ਰੂਰਤ ਤੋਂ ਜ਼ਿਆਦਾ ਸਮਾਂ ਲੈਣ ਤੋਂ ਰੋਕੇ। ਇਸ ਨਾਲ ਖੇਡ ਦੀ ਰਫਤਾਰ 'ਤੇ ਫਰਕ ਪੈਂਦਾ ਹੈ। ਕਪਤਾਨ ਜੋ ਸਮਾਂ ਰਣਨੀਤੀ ਬਣਾਉਣ 'ਚ ਲਗਾਉਂਦੇ ਹਨ, ਉਹ ਦਰਸ਼ਕਾਂ ਦੇ ਕਮ ਦਾ ਨਹੀਂ ਹੁੰਦਾ ਹੈ। ਗਾਵਸਕਰ ਨੇ ਕਿਹਾ ਕਿ ਦਰਸ਼ਕ ਹਰ ਸਮੇਂ ਮੈਚ 'ਚ ਐਕਸ਼ਨ ਦੇਖਣਾ ਚਾਹੁੰਦਾ ਹੈ ਅਤੇ ਉਹ ਖੁਦ ਵੀ ਉਨ੍ਹਾਂ ਦਰਸ਼ਕਾਂ 'ਚੋਂ ਹਨ।

 


Related News