IPL Spot-Fixing : ਚਾਰਜਸ਼ੀਟ ''ਸਪੈਸ਼ਲ ਸੈਲ'' ਦੀ ਫਰਜੀ ਕਹਾਣੀ, ਜਿਸ ਨੇ ਲਾਇਆ ਪੁਲਸ ''ਤੇ ਧੱਬਾ

03/18/2019 12:40:01 PM

ਨਵੀਂ ਦਿੱਲੀ : 16 ਮਈ 2013 ਦੀ ਉਹ ਰਾਤ ਜਿਸ ਨੇ ਕ੍ਰਿਕਟਰ ਸ਼੍ਰੀਸੰਤ ਦੀ ਜ਼ਿੰਦਗੀ ਨੂੰ ਬਦਲ ਦਿੱਤਾ। ਟੀ-20 ਵਿਸ਼ਵ ਕੱਪ ਵਿਚ ਕੈਚ ਨਾਲ ਸੁਰਖੀਆਂ ਬਟੋਰਨ ਵਾਲੇ ਸ਼੍ਰੀਸੰਤ 'ਤੇ ਸਾਰੀ ਉਮਰ ਦਾ ਬੈਨ ਲੱਗ ਗਿਆ, ਉਸ ਨੂੰ ਅਪਰਾਧੀ ਬਣਾ ਦਿੱਤਾ ਗਿਆ, ਨਾਲ ਹੀ ਉਸ 'ਤੇ ਧੱਬਾ ਲੱਗਾ ਕਿ ਉਹ ਗੱਦਾਰ ਪੈਸਿਆਂ ਲਈ ਦੇਸ਼ ਦਾ ਨਾਂ ਬੇਚ ਸਕਦਾ ਹੈ। ਉਸ ਰਾਤ ਜਿੱਥੇ ਕਈ ਅਪਰਾਧੀ ਬਣੇ ਉੱਥੇ ਹੀ ਰਾਤੋਂ ਰਾਤ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਚੈਨਲਾਂ ਦੀਆਂ ਸੁਰਖੀਆਂ 'ਚ ਸੀ। ਰਾਸ਼ਟਰੀ ਹੀ ਨਹੀਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਦਿੱਲੀ ਪੁਲਸ ਦੀ ਸ਼ਲਾਘਾ ਕੀਤੀ ਜਾਣ ਲੱਗੀ ਅਤੇ ਉਸ ਸਮੇਂ ਪੁਲਸ ਕਮਿਸ਼ਨਰ ਅਤੇ ਡੀ. ਸੀ. ਪੀ. ਸੈਲ ਸੰਜੀਵ ਯਾਦਵ ਹੀਰੋ ਬਣ ਗਏ।

ਮਾਮਲੇ ਵਿਚ ਹੋਈ ਸ਼੍ਰੀਸੰਤ, ਅਜਿਤ ਚੰਦੀਲਾ ਦੀ ਗਿਰਫਤਾਰ
ਮਾਮਲੇ ਵਿਚ ਕ੍ਰਿਕਟਰ ਸ਼੍ਰੀਸੰਤ, ਅਜਿਤ ਚੰਦੀਲਾ ਅਤੇ ਅੰਕਿਤ ਚੌਹਾਣ ਦੀ ਗ੍ਰਿਫਤਾਰੀ ਕੀਤੀ ਸੀ। ਇੱਥੇ ਹੀ ਨਹੀਂ ਉਸ ਤੋਂ ਬਾਅਦ ਆਈ. ਪੀ. ਐੱਲ. ਸਮੇਤ ਬੀ. ਸੀ. ਸੀ. ਆਈ. ਵਿਚ ਇਕ ਭੂਚਾਲ ਵੀ ਆਇਆ ਜਿਸ ਦੇ ਤਹਿਤ ਉਸ ਸਮੇਂ ਦੇ ਬੀ. ਸੀ. ਸੀ. ਆਈ. ਚੀਫ ਸ਼੍ਰੀਨਵਾਸਨ ਦੇ ਦਾਮਾਦ ਮਯੱਪਨ ਨੂੰ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ ਕਾਂਡ ਵਿਚ ਉਸ ਦੀ ਭੂਮਿਕਾ ਲਈ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਨੂੰ ਕੁੱਝ ਸਮੇਂ ਲਈ ਚੇਨਈ ਸੁਪਰ ਕਿੰਗਜ਼ ਤੋਂ ਹੱਥ ਧੋਣਾ ਪਿਆ। ਰਾਜਸਥਾਨ ਰਾਇਲਸ ਦੇ ਮਾਲਕ ਰਾਜ ਕੁੰਦਰਾ ਸਮੇਤ ਬਿੰਦੂ ਦਾਰਾ ਸਿੰਘ ਵਰਗੇਂ ਕਈ ਲੋਕ ਫਸਦੇ ਗਏ ਪਰ ਹੁਣ ਸਾਰੇ ਦੋਸ਼ ਮੁਕਤ ਹੋ ਗਏ ਹਨ। ਇਸ ਸਮੇਂ ਪੁਲਸ ਸਪੈਸ਼ਲ ਸੈਲ 'ਤੇ ਦੋਸ਼ ਲੱਗ ਰਹੇ ਹਨ ਕਿ ਇੰਨੇ ਵੱਡੇ ਕੇਸ ਵਿਚੋਂ ਦੋਸ਼ੀ ਆਖਰ ਕਿਉਂ ਬਰੀ ਹੋ ਗਏ ਹਨ।

ਆਓ ਦੇਖਦੇ ਹਾਂ ਇਨਸਾਈਡ ਸਟੋਰੀ
16 ਮਈ 2013 ਦੀ ਉਸ ਕਾਲੀ ਰਾਤ ਕ੍ਰਿਕਟਰ ਸ਼੍ਰੀਸੰਤ ਸਮੇਤ, ਅਜਿਤ ਚੰਦੀਲਾ ਅਤੇ ਅੰਕਿਤ ਚੌਹਾਣ 'ਤੇ ਧੱਬਾ ਲੱਗਾ ਕਿ ਉਹ ਰਿਸ਼ਵਤਖੋਰ ਹਨ ਅਤੇ ਉਹ ਪੈਸਿਆਂ ਲਈ ਦੇਸ਼ ਦੇ ਨਾਂ ਨੂੰ ਝੁਕਾ ਸਕਦੇ ਹਨ। ਇਹ ਦੋਸ਼ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਲਾਏ ਕਿ ਉਹ ਰਿਸ਼ਵਤਖੋਰ ਹਨ, ਜਿਸ ਨੂੰ ਪੁਲਸ ਆਪਣੀ ਸ਼ਾਨ ਸਮਝਦੀ ਹੈ ਪਰ 25 ਜੁਲਾਈ 2015 ਨੂੰ ਕੋਰਟ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਦੇ ਸਾਰੇ ਦਾਅਵੇ ਝੂਠੇ ਹਨ ਅਤੇ ਸਾਰੇ ਖਿਡਾਰੀਆਂ 'ਤੇ ਲੱਗੇ ਦੋਸ਼ ਝੂਠੇ ਹਨ। ਹਾਈ ਕੋਰਟ ਨੇ ਵੀ ਇਸ ਨੂੰ ਮੰਨਿਆ ਅਤੇ ਆਖਰ ਸੁਪਰੀਮ ਕੋਰਟ ਨੇ ਵੀ ਇਸ 'ਤੋ ਮੋਹਰ ਲਾਉਂਦਿਆਂ ਇਨ੍ਹਾਂ ਖਿਡਾਰੀਆਂ ਦੀ ਕ੍ਰਿਕਟ ਜਗਤ 'ਚ ਵਾਪਸੀ ਨੂੰ ਹਰੀ ਝੰਡੀ ਦੇ ਦਿੱਤੀ। ਹੁਣ ਸਵਾਲ ਇਹ ਉੱਠ ਰਹੇ ਹਨ ਕਿ ਆਖਰ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਕਿੱਥੇ ਖੁੰਝ ਗਈ ਜਿਸ ਕਾਰਨ ਇਹ ਖਿਡਾਰੀ ਦੋਸ਼ਾਂ ਤੋਂ ਬਰੀ ਹੋ ਗਏ।

ਪਟਿਆਲਾ ਹਾਊਸ ਨੇ ਪੁੱਛਿਆ ਆਖਰ ਸੈਲ ਦੱਸੇ ਕਿ ਕਿਵੇਂ ਠਹਿਰਾਈਏ ਇਨ੍ਹਾਂ ਨੂੰ ਦੋਸ਼ੀ
ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਸੈਲ ਵੱਲੋਂ ਲਿਖੀਆਂ ਗਈਆਂ ਗੱਲਾਂ ਨੂੰ ਕੋਰਟ ਨੇ ਇਕ ਕਹਾਣੀ ਦੱਸਿਆ। ਕੋਰਟ ਨੇ ਟਿੱਪਣੀ ਕੀਤੀ ਕਿ ਆਈ. ਪੀ. ਐੱਲ. ਨਾਲ ਕਰੋੜਾਂ ਲੋਕ ਜੁੜੇ ਹਨ ਅਤੇ ਲੋਕ ਇਸ ਨੂੰ ਦੇਖਣਾ ਪਸੰਦ ਕਰਦੇ ਹਨ। ਤੁਸੀਂ (ਪੁਲਸ ਨੂੰ ਕਿਹਾ) ਆਈ. ਪੀ. ਐਲ. ਵਿਚ ਸਪਾਟ ਫਿਕਸਿੰਗ ਦੀ ਗੱਲ ਕਹਿ ਇਕ ਨਵੀਂ ਮਿਸਾਲ ਦਿੱਤੀ ਸੀ ਪਰ ਕੀ ਇਹ ਤੁਹਾਡੀ ਕਲਪਨਾ ਸੀ ਕਿ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰੋਗੇ ਅਤੇ ਜੋ ਚਾਹੋ ਲਿਖੋਗੇ ਕੋਰਟ ਉਸਨੂੰ ਮੰਨੇਗਾ। ਕੋਰਟ ਨੇ ਸੈਲ ਤੋਂ ਨਾਰਾਜ਼ਗੀ ਜਤਾਈ ਸੀ ਕਿ ਆਖਰ ਜਿਨ੍ਹਾਂ ਤੱਥਾਂ ਦੇ ਆਧਾਰ 'ਤੇ ਗ੍ਰਿਫਤਾਰੀ ਹੋਈ ਉਸ ਦੇ ਸਬੂਤ ਕਿਉਂ ਨਹੀਂ ਦਿੱਤੇ ਗਏ।

ਇਸ ਕੇਸ ਦੇ ਕਾਰਨ ਆਈ. ਪੀ. ਐੱਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੂੰ ਦੇਸ਼ ਛੱਡਣਾ ਪਿਆ।
ਦਿੱਲੀ ਪੁਲਸ ਨੇ ਜਿੱਥੇ ਹਰ ਪਾਸਿਓਂ ਖੁੰਝੀ ਉੱਥੇ ਹੀ ਮੁੰਬਈ ਅਤੇ ਹੋਰ ਸੂਬਿਆਂ ਦੀ ਪੁਲਸ ਨੇ ਆਪਣੀ ਜੰਗ ਜਿੱਤੀ।
ਆਖਰ ਕਿੱਥੇ ਗਿਆ ਜਨਾਰਦਨ ਬੁੱਕੀ ਜੋ ਸ਼੍ਰੀਸੰਤ ਦਾ ਕਰੀਬੀ ਸੀ ਅਤੇ ਸੈਲ ਦੇ ਦਾਅਵਿਆਂ ਦੇ ਤਹਿਤ ਜਨਾਰਦਨ ਨੇ ਸ਼੍ਰੀਸੰਤ ਨੂੰ ਆਈ.ਪੀ.ਐੱਲ. ਦੌਰਾਨ ਕਿਸੇ ਖਾਸ ਓਵਰ ਵਿਚ ਕੁਝ ਖਾਸ ਦੌੜਾਂ ਦੇਣ 'ਤੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ।
ਸ਼੍ਰੀਸੰਤ ਸਮੇਤ ਹੋਰ ਕ੍ਰਿਕਟਰ ਦਿੱਲੀ ਪੁਲਸ 'ਤੇ ਕਰਨਗੇ ਮਾਨਹਾਨੀ ਦਾ ਦਾਅਵਾ।
ਆਈ. ਪੀ. ਐੱਲ. ਸਪਾਟ ਫਿਕਸਿੰਗ ਕੇਸ ਵਿਚ 6000 ਪੰਨਿਆਂ ਦੀ ਚਾਰਜਸ਼ੀਟ ਹੋਈ ਸੀ ਦਾਖਲ, 39 ਦੋਸ਼ੀ ਬਰੀ।


Related News