IPL 'ਚ ਸੁੱਟੀ ਜਾਣ ਵਾਲੀ ਹਰ ਗੇਂਦ ਦੀ ਕੀਮਤ ਜਾਣਕੇ ਹੋ ਜਾਵੋਗੇ ਹੈਰਾਨ

Tuesday, Mar 27, 2018 - 05:56 PM (IST)

IPL 'ਚ ਸੁੱਟੀ ਜਾਣ ਵਾਲੀ ਹਰ ਗੇਂਦ ਦੀ ਕੀਮਤ ਜਾਣਕੇ ਹੋ ਜਾਵੋਗੇ ਹੈਰਾਨ

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦੀ ਸ਼ੁਰੂਆਤ 7 ਅਪ੍ਰੈਲ ਤੋਂ ਹੋ ਰਹੀ ਹੈ ਅਤੇ ਇਸ ਦੇ ਪ੍ਰਸਾਰਣ ਦਾ ਅਧਿਕਾਰ ਸਟਾਰ ਇੰਡੀਆ ਦੇ ਕੋਲ ਹੈ। ਸਟਾਰ ਇੰਡੀਆ ਨੇ 16,347 ਕਰੋੜ ਰੁਪਏ 'ਚ 5 ਸਾਲਾਂ ਲਈ ਆਈ.ਪੀ.ਐੱਲ. ਦੇ ਮੀਡੀਆ ਰਾਈਟਸ ਆਪਣੇ ਨਾਂ ਕੀਤੇ ਹਨ। ਇਸ ਤਰ੍ਹਾਂ ਇਸ ਟੂਰਨਾਮੈਂਟ 'ਚ ਸਿੱਟੀ ਜਾਣ ਵਾਲੀ ਹਰ ਗੇਂਦ ਤੋਂ ਬੀ.ਸੀ.ਸੀ.ਆਈ. 23.3 ਲੱਖ ਰੁਪਏ ਕਮਾਉਣ ਜਾ ਰਿਹਾ ਹੈ ਅਤੇ ਇਹ ਰਕਮ ਦੁਨੀਆ ਦੇ 30 ਦੇਸ਼ਾਂ ਦੀ ਜੀ.ਡੀ.ਪੀ. ਤੋਂ ਵੀ ਜ਼ਿਆਦਾ ਹੈ। ਆਈ.ਪੀ.ਐੱਲ. ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ ਵੀ ਇਸ 'ਤੇ ਚੁਟਕੀ ਲੈਂਦੇ ਹੋਏ ਟਵਿੱਟਰ 'ਤੇ ਲਿਖਿਆ ਕਿ ਇਹ ਰਕਮ ਭੁਟਾਨ ਅਤੇ ਮਾਲਦੀਵ ਵਰਗੇ ਦੇਸ਼ਾਂ ਦੀ ਜੀ.ਡੀ.ਪੀ. ਤੋਂ ਜ਼ਿਆਦਾ ਹੈ। ਦੁਨੀਆ 'ਚ 195 ਦੇਸ਼ ਹਨ ਅਤੇ ਉਨ੍ਹਾਂ ਦੇਸ਼ਾਂ 'ਚੋਂ 30 ਦੇਸ਼ਾਂ ਦੀ ਜੀ.ਡੀ.ਪੀ. ਤੋਂ ਜ਼ਿਆਦਾ ਦੀ ਕੀਮਤ ਆਈ.ਪੀ.ਐੱਲ. 2018 ਦੀ ਹੈ। ਲੋਕਪ੍ਰਿਯਤਾ ਦੇ ਪੈਮਾਨੇ 'ਤੇ ਆਈ.ਪੀ.ਐੱਲ. ਦੇ ਦਸਵੇਂ ਸੀਜ਼ਨ ਦੀ ਲੋਕਪ੍ਰਿਯਤਾ ਪਹਿਲੇ ਸੀਜ਼ਨ ਦੇ ਮੁਕਾਬਲੇ 22.5 ਫੀਸਦੀ ਵਧੀ ਹੈ।


ਇਸ ਤਰ੍ਹਾਂ ਖਰੀਦੇ ਪ੍ਰਸਾਰਣ ਦੇ ਰਾਈਟਸ
ਸਟਾਰ ਇੰਡੀਆ ਦੇ ਚੀਫ ਐਕਜ਼ੀਕਿਊਟਿਵ ਉਦੇ ਸ਼ੰਕਰ ਨੇ ਮੁਤਾਬਕ, ਬਿਨਾ ਸ਼ੱਕ ਇਹ ਇਕ ਵੱਡੀ ਚੁਣੌਤੀ ਹੈ, ਪਰ ਅਸੀਂ ਟੈਲੀਵੀਜ਼ਨ ਰਾਹੀਂ ਆਪਣੇ ਮਕਸਦ 'ਚ ਕਾਮਯਾਬ ਹੋ ਸਕਦੇ ਹਾਂ। ਉਨ੍ਹਾਂ ਮੁਤਾਬਕ 2008 ਅਤੇ 2018 'ਚ ਕਾਫੀ ਅੰਤਰ ਹੈ। 24 ਕੰਪਨੀਆਂ ਨੇ ਇਸਦੇ ਪ੍ਰਸਾਰਣ ਅਧਿਕਾਰ ਲਈ ਦਸਤਾਵੇਜ ਖਰੀਦੇ ਸੀ, ਪਰ ਇਨ੍ਹਾਂ 'ਚੋਂ 14 ਹੀ ਬੋਲੀ 'ਚ ਭਾਗ ਲੈ ਸਕੀਆਂ। ਸੋਨੀ ਨੇ ਜੋ ਬੋਲੀ ਲਗਾਈ ਸੀ, ਉਹ 11000 ਕਰੋੜ ਦੇ ਕੋਲ ਰਹੀ, ਪਰ ਸਟਾਰ ਨੇ ਐਗ੍ਰੈਸਿਵ ਪਲਾਨ ਬਣਾ ਕੇ ਸਾਰੇ ਰਾਈਟਸ ਲਈ ਬਿਡ ਕੀਤਾ। ਆਖਰਕਾਰ ਉਸਦੀ ਇਹ ਯੋਜਨਾ ਸਫਲ ਰਹੀ ਅਤੇ 2018 ਤੋਂ 2022 ਤਕ ਲਈ ਕਰਾਰ ਮਿਲ ਗਿਆ।


Related News