ਦੋ ਨਵੀਆਂ ਟੀਮਾਂ ਆਉਣ ''ਤੇ ਬੋਲੇ ਮਾਈਕਲ ਵਾਨ, IPL ਹੁਣ ਖੇਡ ਦਾ ਸਭ ਤੋਂ ਸ਼ਕਤੀਸ਼ਾਲੀ ਫ਼ਾਰਮੈਟ ਹੈ
Tuesday, Oct 26, 2021 - 01:36 PM (IST)
ਸਪੋਰਟਸ ਡੈਸਕ- ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਹੁਣ ਕ੍ਰਿਕਟ ਦੇ ਖੇਡ ਦਾ ਸਭ ਤੋਂ ਸ਼ਕਤੀਸ਼ਾਲੀ ਫਾਰਮੈਟ ਹੈ। ਵਾਨ ਦੀ ਟਿੱਪਣੀ ਦੋ ਨਵੀਆਂ ਆਈ. ਪੀ. ਐੱਲ. ਟੀਮਾਂ ਅਹਿਮਦਾਬਾਦ ਤੇ ਲਖਨਊ ਦੇ ਬਣਨ ਦੇ ਬਾਅਦ ਆਇਆ ਹੈ। ਇਨ੍ਹਾਂ ਟੀਮਾਂ ਨੂੰ ਕਾਫ਼ੀ ਵੱਡੀਆਂ ਰਕਮਾਂ 'ਚ ਖ਼ਰੀਦਿਆ ਗਿਆ ਹੈ।
ਵਾਨ ਨੇ ਕਿਹਾ ਕਿ ਹੁਣ ਦੋ ਵੱਡੀਆਂ ਨਵੀਆਂ ਫ੍ਰੈਂਚਾਈਜ਼ੀਆਂ ਦੀ ਵੱਡੀਆਂ ਬੋਲੀਆ ਨਾਲ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਆਈ. ਪੀ. ਐੱਲ.ਹੁਣ ਖੇਡ ਦਾ ਸਭ ਤੋਂ ਸ਼ਕਤੀਸ਼ਾਲੀ ਪਹਿਲੂ ਹੈ ਤੇ ਇਹ ਲਾਜ਼ਮੀ ਹੈ ਕਿ ਅਸੀਂ ਜਿਆਦਾ ਮੈਚ ਤੇ ਲੰਬੇ ਟੂਰਨਾਮੈਂਟ ਦੇਖਾਂਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸੋਮਵਾਰ ਨੂੰ ਦੋ ਨਵੀਆਂ ਟੀਮਾਂ ਲਈ ਸਫਲ ਬੋਲੀਦਾਤਾਵਾਂ ਦਾ ਐਲਾਨ ਕੀਤਾ ਜਿਸ 'ਚ ਆਰ. ਪੀ. ਐਸ. ਜੀ. ਵੈਂਚਰਸ ਲਿਮਟਿਡ ਵਲੋਂ ਲਖਨਊ ਦੇ ਲਈ 7,090 ਕਰੋੜ ਰੁਏ ਤੇ ਏਰੇਲੀਆ ਕੰਪਨੀ ਪੀ. ਟੀ. ਆਈ. ਲਿਮਟਿਡ (ਸੀ. ਵੀ. ਸੀ ਕੈਪੀਟਲ ਪਾਰਟਨਰਸ) ਨੇ ਅਹਿਮਦਾਬਾਦ ਦੀ ਟੀਮ ਦੇ ਲਈ 5,625 ਕਰੋੜ ਰੁਪਏ ਦੀ ਬੋਲੀ ਲਗਾਈ।
ਨਵੀਆਂ ਫ੍ਰੈਂਚਾਈਜੀਆਂ 2022 ਸੀਜ਼ਨ ਤੋਂ ਆਈ. ਪੀ. ਐੱਲ. 'ਚ ਹਿੱਸਾ ਲੈਣਗੀਆਂ ਬਸ਼ਰਤੇ ਕਿ ਬੋਲੀ ਲਗਾਉਣ ਵਾਲੇ ਆਈ. ਟੀ. ਟੀ. ਦਸਤਾਵੇਜ਼ ਆਦਿ ਦੀਆਂ ਰਸਮਾਂ ਪੂਰੀਆਂ ਕਰਨ। ਆਈ. ਪੀ. ਐੱਲ. 2022 'ਚ 10 ਟੀਮਾਂ ਸ਼ਾਮਲ ਹੋਣਗੀਆਂ, ਜਿਸ 'ਚ ਹਰੇਕ ਟੀਮ 7 ਘਰੇਲੂ ਤੇ 7 ਬਾਹਰ ਮੈਚ ਖੇਡੇਗੀ।