IPL ਇਤਿਹਾਸ : ਇਨ੍ਹਾਂ ਟੀਮਾਂ ਦੇ ਨਾਂ ਹੈ ਇਕ ਪਾਰੀ ''ਚ ਸਭ ਤੋਂ ਘੱਟ ਦੌੜਾਂ ਬਣਾਉਣ ਦਾ ਰਿਕਾਰਡ, ਦੇਖੋ ਅੰਕੜੇ

Friday, Mar 06, 2020 - 11:51 PM (IST)

ਨਵੀਂ ਦਿੱਲੀ— ਜਿਵੇਂ ਕਿ ਤੁਹਾਨੂੰ ਪਤਾ ਹੈ ਦੁਨੀਆ ਦੀ ਸਭ ਤੋਂ ਗਲੈਮਰਸ ਟੀ-20 ਲੀਗ ਆਈ. ਪੀ. ਐੱਲ. ਦਾ ਆਯੋਜਨ ਜਲਦ ਹੀ ਹੋਣ ਵਾਲਾ ਹੈ, ਹਾਲਾਂਕਿ ਸਭ ਮੰਨਦੇ ਹਨ ਕਿ ਟੀ-20 ਕ੍ਰਿਕਟ ਬੱਲੇਬਾਜ਼ ਦੇ ਲਈ ਸਵਰਗ ਹੈ ਤੇ ਇਕ ਗੇਂਦਬਾਜ਼ ਦੇ ਲਈ ਕਬ੍ਰਿਸਤਾਨ ਪਰ ਇਹ ਹਮੇਸ਼ਾ ਸੱਚ ਨਹੀਂ ਹੁੰਦਾ। ਕਈ ਵਾਰ ਅਸੀਂ ਆਈ. ਪੀ. ਐੱਲ. 'ਚ ਘੱਟ ਸਕੋਰ ਵਾਲੇ ਮੈਚਾਂ ਨੂੰ ਦੇਖਿਆ ਹੈ ਜਿੱਥੇ ਗੇਂਦਬਾਜ਼ੀ ਦਾ ਕੌਸ਼ਲ ਬੱਲੇਬਾਜ਼ੀ 'ਤੇ ਭਾਰੀ ਪੈ ਜਾਂਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੈਂਸ ਦੀਆਂ ਨਜ਼ਰਾਂ ਆਰੇਂਜ ਰੈਪ ਕੇ ਪਰਪਲ ਕੈਪ ਜਿੱਤਣ ਵਾਲੇ ਖਿਡਾਰੀਆਂ 'ਤੇ ਟਿਕੀਆਂ ਹੋਵੇਗੀਆਂ। ਅਜਿਹੇ 'ਚ ਇਕ ਨਜ਼ਰ ਆਈ. ਪੀ. ਐੱਲ. 'ਚ ਹੁਣ ਤਕ ਦੇ ਸਭ ਤੋਂ ਘੱਟ ਸਕੋਰ ਵਾਲੀ ਟੀਮਾਂ 'ਤੇ।
1. ਰਾਇਲ ਚੈਲੰਜਰਸ ਬੈਂਗਲੁਰੂ 49 ਬਨਾਮ ਕੋਲਕਾਤਾ ਨਾਈਟ ਰਾਈਡਰਸ 2017

PunjabKesari
ਆਈ. ਪੀ. ਐੱਲ. 'ਚ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਰਾਇਲ ਚੈਲੰਜਰਸ ਬੈਂਗਲੁਰੂ ਦੇ ਨਾਂ ਹੈ। ਰਾਇਲ ਚੈਲੰਜਰਸ ਬੈਂਗਲੁਰੂ ਦੀ ਟੀਮ ਨੇ ਸਾਲ 2017 'ਚ ਕੋਲਕਾਤਾ ਨਾਈਟ ਰਾਈਡਰਸ ਵਿਰੁੱਧ ਕੋਲਕਾਤਾ 'ਚ 9.4 ਓਵਰਾਂ 'ਚ 49 ਦੌੜਾਂ 'ਤੇ ਢੇਰ ਹੋ ਗਈ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ 20 ਓਵਰਾਂ 'ਚ ਸਿਰਫ 131 ਦੌੜਾਂ ਬਣਾਈਆਂ ਸਨ ਤੇ ਨਰੇਨ ਨੇ 17 ਗੇਂਦਾਂ 'ਚ 34 ਦੌੜਾਂ ਦੀ ਪਾਰੀ ਖੇਡੀ।
ਟੀਚੇ ਦਾ ਪਿੱਛਾ ਕਰਨ ਉਤਰੀ ਰਾਇਲ ਚੈਲੰਜਰਸ ਦੇ ਬੱਲੇਬਾਜ਼ ਕੋਲਕਾਤਾ ਦੇ ਅਨੁਭਵੀ ਗੇਂਦਬਾਜ਼ੀ ਹਮਲੇ ਅੱਗੇ ਟਿਕ ਨਹੀਂ ਸਕੇ। ਟੀਮ ਦੇ ਵੱਡੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਤੇ ਗੇਲ, ਕੋਹਲੀ ਤੇ ਡਿਵੀਲੀਅਰਸ ਵਰਗੇ ਖਿਡਾਰੀ ਜਲਦੀ ਆਊਟ ਹੋ ਗਏ। ਉਮੇਸ਼ ਯਾਦਵ ਨੇ ਇਸ ਮੈਚ 'ਚ 3 ਓਵਰਾਂ 'ਚ 15 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ।
2. ਰਾਜਸਥਾਨ ਰਾਇਲਸ 58 ਬਨਾਮ ਰਾਇਲ ਚੈਲੰਜਰਸ ਬੈਂਗਲੁਰੂ ਕੈਪਟਾਊਨ 'ਚ 2009

PunjabKesari
ਰਾਜਸਥਾਨ ਰਾਇਲਸ ਸਾਲ 2009 'ਚ ਰਾਇਲ ਚੈਲੰਜਰਸ ਬੈਂਗਲੁਰੂ ਵਿਰੁੱਧ ਕੈਪਟਾਊਨ 'ਚ 15.1 ਓਵਰਾਂ 'ਚ 58 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਰਾਇਲ ਚੈਲੰਜਰਸ ਬੈਂਗਲੁਰੂ ਨੇ 20 ਓਵਰਾਂ 'ਚ 138 ਦੌੜਾਂ ਬਣਾਈਆਂ ਤੇ ਦ੍ਰਾਵਿੜ ਨੇ 48 ਗੇਂਦਾਂ 'ਚ 66 ਦੌੜਾਂ ਬਣਾਈਆਂ ਤੇ ਰਾਜਸਥਾਨ ਟੀਮ ਇਸ ਟੀਚੇ ਦਾ ਪਿੱਛਾ ਨਹੀਂ ਕਰ ਸਕੀ।
3. ਦਿੱਲੀ ਕੈਪੀਟਲਸ 66 ਬਨਾਮ ਮੁੰਬਈ ਇੰਡੀਅਨਸ 2017

PunjabKesari
ਇਸ ਸੂਚੀ 'ਚ ਤੀਜੇ ਨੰਬਰ 'ਤੇ ਵੀ ਦਿੱਲੀ ਡੇਅਰਡੇਵਿਲਸ ਹੈ। ਦਿੱਲੀ ਦੀ ਟੀਮ ਸਾਲ 2017 'ਚ ਹੀ ਮੁੰਬਈ ਇੰਡੀਅਨਸ ਵਿਰੁੱਧ 13.4 ਓਵਰਾਂ 'ਚ 66 ਦੌੜਾਂ 'ਤੇ ਢੇਰ ਹੋ ਗਈ ਸੀ।
4. ਦਿੱਲੀ ਕੈਪੀਟਲਸ 67 ਬਨਾਮ ਕਿੰਗਸ ਇਲੈਵਨ ਪੰਜਾਬ 2017

PunjabKesari
ਦਿੱਲੀ ਡੇਅਰਡੇਵਿਲਸ ਦੀ ਟੀਮ ਸਾਲ 2017 'ਚ ਕਿੰਗਸ ਇਲੈਵਨ ਪੰਜਾਬ ਵਿਰੁੱਧ ਮੋਹਾਲੀ 'ਚ 17.1 ਓਵਰ 'ਚ 67 ਦੌੜਾਂ 'ਤੇ ਢੇਰ ਆਊਟ ਹੋ ਗਈ ਸੀ।
5. ਕੋਲਕਾਤਾ ਨਾਈਟ ਰਾਈਡਰਸ 67 ਬਨਾਮ ਮੁੰਬਈ ਇੰਡੀਅਨਸ 2008

PunjabKesari
ਕੋਲਕਾਤਾ ਨਾਈਟ ਰਾਈਡਰਸ ਸਾਲ 2008 'ਚ ਮੁੰਬਈ ਇੰਡੀਅਨਸ ਵਿਰੁੱਧ 15.2 ਓਵਰਾਂ 'ਚ 67 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ ਜੋਕਿ ਆਈ. ਪੀ. ਐੱਲ. ਦੇ ਇਤਿਹਾਸ ਦਾ ਪੰਜਵਾਂ ਸਭ ਤੋਂ ਘੱਟ ਸਕੋਰ ਹੈ।

 

Gurdeep Singh

Content Editor

Related News