IPL ਐਲਿਮੀਨੇਟਰ : ‍ਆਤਮ-ਵਿਸ਼ਵਾਸ ਨਾਲ ਭਰਪੂਰ ਸਨਰਾਈਜ਼ਰਸ ਦਾ ਸਾਹਮਣਾ RCB ਨਾਲ

Friday, Nov 06, 2020 - 10:32 AM (IST)

IPL ਐਲਿਮੀਨੇਟਰ : ‍ਆਤਮ-ਵਿਸ਼ਵਾਸ ਨਾਲ ਭਰਪੂਰ ਸਨਰਾਈਜ਼ਰਸ ਦਾ ਸਾਹਮਣਾ RCB ਨਾਲ

ਅਬੂਧਾਬੀ (ਭਾਸ਼ਾ) : ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਸ਼ੁੱਕਰਵਾਰ ਨੂੰ ਆਈ.ਪੀ.ਐਲ. ਦਾ ਐਲਿਮੀਨੇਟਰ ਹੋਵੇਗਾ, ਜਿਸ ਵਿਚੋਂ ਜਿੱਤਣ ਵਾਲੀ ਟੀਮ ਦੀਆਂ ਉਮੀਦਾਂ ਬਣੀਆਂ ਰਹਿਣਗੀਆਂ, ਜਦੋਂਕਿ ਹਾਰ ਜਾਣ ਵਾਲੀ ਟੀਮ ਬਾਹਰ ਹੋ ਜਾਵੇਗੀ। ਹੈਦਰਾਬਾਦ ਅਤੇ ਬੈਂਗਲੁਰੂ ਦੋਵਾਂ ਦੇ ਅੰਕ ਸੂਚੀ ਵਿਚ ਇਕ ਬਰਾਬਰ 14-14 ਅੰਕ ਰਹੇ ਪਰ ਰਨ ਰੇਟ ਦੇ ਆਧਾਰ 'ਤੇ ਹੈਦਰਾਬਾਦ ਨੂੰ ਤੀਜਾ ਅਤੇ ਬੈਂਗਲੁਰੂ ਨੂੰ ਚੌਥਾ ਸਥਾਨ ਮਿਲਿਆ। ਆਈ.ਪੀ.ਐਲ. ਵਿਚ ਤੀਜੇ ਅਤੇ ਚੌਥੇ ਸਥਾਨ ਦੀਆਂ ਟੀਮਾਂ ਵਿਚਾਲੇ ਐਲਿਮੀਨੇਟਰ ਹੁੰਦਾ ਹੈ, ਜਿਸ ਵਿਚੋਂ ਜਿੱਤਣ ਵਾਲੀ ਟੀਮ ਨੂੰ ਕੁਆਈਫਾਇਰ-2 ਵਿਚ ਕੁਆਲੀਫਾਇਰ-1 ਦੀ ਹਾਰ ਜਾਣ ਵਾਲੀ ਟੀਮ ਨਾਲ ਭਿੜਨਾ ਹੁੰਦਾ ਹੈ, ਜਦੋਂਕਿ ਇੱਥੇ ਹਾਰ ਜਾਣ ਵਾਲੀ ਟੀਮ ਬਾਹਰ ਜਾਂਦੀ ਹੈ।

ਇਹ ਵੀ ਪੜ੍ਹੋ: ਖ਼ਤਰਨਾਕ ਹੋ ਸਕਦੀ ਹੈ 'ਕੱਫ' ਦੀ ਇਕ ਬੂੰਦ, 6.6 ਮੀਟਰ ਤੱਕ ਕਰ ਸਕਦੀ ਹੈ ਹਮਲਾ : ਅਧਿਐਨ

ਟੂਰਨਾਮੈਂਟ ਵਿਚ ਹੌਲੀ ਸ਼ੁਰੂਆਤ ਦੇ ਬਾਅਦ ਦੂਜੇ ਪੜਾਅ ਵਿਚ ਦਮਦਾਰ ਪ੍ਰਦਰਸ਼ਨ ਕਰਕੇ ਸਨਰਾਈਜ਼ਰਸ ਨੇ ਅੰਕ ਸੂਚੀ ਵਿਚ ਆਰ.ਸੀ.ਬੀ. ਤੋਂ ਉਪਰ ਤੀਜੇ ਸਥਾਨ 'ਤੇ ਰਹਿ ਕੇ ਪਲੇਅ-ਆਫ ਵਿਚ ਜਗ੍ਹਾ ਬਣਾਈ। ਟੂਰਨਾਮੈਂਟ ਦੇ ਲੀਗ ਪੜਾਅ ਦੇ ਆਖਰੀ ਮੈਚਾਂ ਵਿਚ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਇਕ-ਦੂਜੇ ਤੋਂ ਇੱਕਦਮ ਉਲਟ ਰਿਹਾ। ਆਰ.ਸੀ.ਬੀ. ਲਗਾਤਾਰ ਚਾਰ ਮੈਚ ਹਾਰ ਕੇ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਰਹੀ, ਜਦੋਂਕਿ ਸਨਰਾਈਜ਼ਰਸ ਨੇ ਜਿੱਤ ਦੀ ਹੈਟਰਿਕ ਲਗਾਈ। ਸਨਰਾਈਜ਼ਰਸ ਨੇ ਆਖ਼ਰੀ ਤਿੰਨ ਮੈਚਾਂ ਵਿਚ ਦਿੱਲੀ ਕੈਪੀਟਲਸ, ਆਰ.ਸੀ.ਬੀ. ਅਤੇ ਸਿਖ਼ਰ 'ਤੇ ਰਹੀ ਮੁੰਬਈ ਇੰਡੀਅਨਜ਼ ਨੂੰ ਹਰਾਇਆ। 'ਕਰੋ ਜਾਂ ਮਰੋ' ਦੇ ਆਖ਼ਰੀ ਮੁਕਾਬਲੇ ਵਿਚ ਮੁੰਬਈ ਨੂੰ 10 ਵਿਕਟਾਂ ਨਾਲ ਹਰਾ ਕੇ ਉਸ ਦਾ ਹੌਸਲਾ ਬੁਲੰਦੀ ਦੇ 7ਵੇਂ ਅਸਮਾਨ 'ਤੇ ਹੈ।

ਦੂਜੇ ਪਾਸੇ ਵਿਰਾਟ ਕੋਹਲੀ ਦੀ ਆਰ.ਸੀ.ਬੀ. ਨੂੰ ਆਪਣੇ ਪ੍ਰਦਰਸ਼ਨ ਵਿਚ ਕਾਫ਼ੀ ਸੁਧਾਰ ਕਰਣਾ ਹੋਵੇਗਾ। ਲਗਾਤਾਰ 4 ਮੈਚ ਹਾਰ ਕੇ ਟੀਮ ਦਾ ‍ਆਤਮ-ਵਿਸ਼ਵਾਸ ਹਿੱਲ ਗਿਆ ਹੋਵੇਗਾ। ਕਪਤਾਨ ਕੋਹਲੀ ਦਾ ਫੋਕਸ ਹਾਲਾਂਕਿ ਪਿਛਲੇ ਪ੍ਰਦਰਸ਼ਨ ਨੂੰ ਭੁਲਾ ਕੇ ਅਗਲੇ 3 ਮੈਚ ਨਾਲ ਖ਼ਿਤਾਬ ਜਿੱਤਣ 'ਤੇ ਹੋਵੇਗਾ। ਦਿੱਲੀ ਖ਼ਿਲਾਫ਼ ਆਰ.ਸੀ.ਬੀ. ਦੇ ਬੱਲੇਬਾਜ਼ ਉਮੀਦਾਂ 'ਤੇ ਖਰੇ ਨਹੀਂ ਉੱਤਰ ਸਕੇ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ।


author

cherry

Content Editor

Related News