IPL 'ਚ ਹੋਇਆ ਭ੍ਰਿਸ਼ਟਾਚਾਰ, ਕਰੋੜਾਂ ਦੀ GST ਚੋਰੀ ਫੜੀ ਗਈ

Sunday, Mar 17, 2019 - 11:45 AM (IST)

IPL 'ਚ ਹੋਇਆ ਭ੍ਰਿਸ਼ਟਾਚਾਰ, ਕਰੋੜਾਂ ਦੀ GST ਚੋਰੀ ਫੜੀ ਗਈ

ਨਵੀਂ ਦਿੱਲੀ— ਆਈ.ਪੀ.ਐੱਲ. 'ਚ ਧਨ ਸਬੰਧੀ ਭ੍ਰਿਸ਼ਟਾਚਾਰ ਹਇਆ ਹੈ। ਪੂਰਾ ਮਾਮਲਾ 2018 ਨਾਲ ਜੁੜਿਆ ਹੈ ਜਿਸ ਦਾ ਖੁਲਾਸਾ ਹੁਣ ਹੋਇਆ ਹੈ। ਰਾਜਸਥਾਨ ਦੇ ਸਟੇਟ ਡਾਇਰੇਕਟ੍ਰੇਟ ਆਫ ਰੇਵੇਨਿਊ ਇੰਟੈਲੀਜੈਂਸ (ਐੱਸ.ਡੀ.ਆਰ.ਆਈ.) ਨੇ ਆਈ.ਪੀ.ਐੱਲ. ਮੈਚਾਂ 'ਚ ਟਿਕਟਾਂ 'ਤੇ 11.62 ਕਰੋੜ ਰੁਪਏ ਦੀ ਜੀ.ਐੱਸ.ਟੀ. ਚੋਰੀ ਫੜੀ ਹੈ। ਐੱਮ.ਐੱਮ.ਐੱਸ. ਸਟੇਡੀਅਮ 'ਚ ਮੈਸਰਸ ਮਲਟੀ ਸਪੋਰਟਸ ਪ੍ਰਾ. ਲਿ. ਦੀ ਫ੍ਰੈਂਚਾਈਜ਼ੀ ਕੰਪਨੀ ਰਾਜਸਥਾਨ ਰਾਇਲਸ ਵੱਲੋਂ 11 ਅਪ੍ਰੈਲ ਤੋਂ 19 ਮਈ 2018 ਦੇ ਦੌਰਾਨ ਕੁਲ 7 ਮੈਚਾਂ ਦਾ ਆਯੋਜਨ ਕੀਤਾ ਗਿਆ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਟਿਕਟਾਂ ਦੀ ਵੰਡ ਮੁੱਖ ਤੌਰ 'ਤੇ ਆਨਲਾਈਨ ਪੋਰਟਲ ਬੁਕ ਮਾਈ ਸ਼ੋਅ ਤੋਂ ਕੀਤਾ ਗਿਆ।

ਇਸ ਤੋਂ ਇਲਾਵਾ 11.62 ਕਰੋੜ ਰੁਪਏ ਦੀ ਕੀਮਤ ਦੇ ਕੁੱਲ 65207 ਟਿਕਟਾਂ ਦੀ ਕਾਂਪਲੀਮੈਂਟਰੀ ਡਿਸਟ੍ਰੀਬਿਊਸ਼ਨ ਵੀ ਕੀਤੀ ਗਈ। ਵੱਖ-ਵੱਖ ਸ਼੍ਰੇਣੀਆਂ ਦੀਆਂ ਇਨ੍ਹਾਂ ਟਿਕਟਾਂ ਦੀ ਕੀਮਤ 500 ਤੋਂ 15000 ਰੁਪਏ ਤੱਕ ਸੀ। ਮੈਸਰਸ ਰਾਇਲ ਮਲਟੀ ਸਪੋਰਟਸ ਪ੍ਰਾ. ਲਿ. ਵੱਲੋਂ ਪੇਸ਼ ਦਸਤਾਵੇਜ਼ਾਂ ਦੀ ਜਾਂਚ 'ਚ ਸਾਹਮਣੇ ਆਇਆ ਕਿ 11.62 ਕਰੋੜ ਰੁਪਏ ਦੀ ਰਾਸ਼ੀ ਦੇ ਇਨ੍ਹਾਂ ਕਾਂਪਲੀਮੈਂਟਰੀ ਟਿਕਟਾਂ 'ਤੇ 28% ਦੀ ਟੈਕਸ ਦਰ ਨਾਲ ਜੀ.ਐੱਸ.ਟੀ. ਚੋਰੀ ਹੋਈ ਹੈ। ਕੰਪਨੀ ਨੇ ਜੀ.ਐੱਸ.ਟੀ. ਐਕਟ ਦੇ ਤਹਿਤ ਮੁੰਬਈ 'ਚ ਰਜਿਸਟ੍ਰੇਸ਼ਨ ਕਰਵਾਇਆ ਜਦਕਿ ਇਹ ਸਾਰੇ ਮੈਚ ਜੈਪੁਰ 'ਚ ਆਯੋਜਿਤ ਕੀਤੇ ਜਾ ਰਹੇ ਸਨ। ਜੀ.ਐੱਸ.ਟੀ. ਨਿਯਮਾਂ ਦੇ ਮੁਤਾਬਕ ਰਾਜਸਥਾਨ 'ਚ ਰਜਿਸਟ੍ਰੇਸ਼ਨ ਲਾਜ਼ਮੀ ਹੋਣ ਦੇ ਬਾਵਜੂਦ ਕੰਪਨੀ ਨੇ ਆਪਣਾ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਹੈ।


author

Tarsem Singh

Content Editor

Related News