IPL 2020 CSK vs MI: ਮੁੰਬਈ ਦੀ ਚੇਨਈ 'ਤੇ ਵੱਡੀ ਜਿੱਤ, 10 ਵਿਕਟਾਂ ਨਾਲ ਜਿੱਤਿਆ ਮੈਚ

Friday, Oct 23, 2020 - 10:25 PM (IST)

ਸਪੋਰਟਸ ਡੈਸਕ : ਚੇਨੰਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਅੱਜ ਆਈ. ਪੀ. ਐਲ. ਦਾ 41ਵਾਂ ਮੈਚ ਸ਼ਾਰਜਾਹ ਦੇ ਸਟੇਡੀਅਮ 'ਚ ਖੇਡਿਆ ਗਿਆ, ਜਿਸ 'ਚ ਮੁੰਬਈ ਨੇ ਚੇਨਈ 'ਤੇ ਵੱਡੀ ਜਿੱਤ ਹਾਸਲ ਕਰ ਲਈ। ਸ਼ਾਰਜਾਹ 'ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 2020 ਦੇ 41 ਵੇਂ ਮੈਚ 'ਚ ਸ਼ੁੱਕਰਵਾਰ ਨੂੰ ਨਿਯਮਿਤ ਕਪਤਾਨ ਰੋਹਿਤ ਸ਼ਰਮਾ ਦੀ ਗੈਰਮੌਜੂਦਗੀ 'ਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਵਿਕਟਾਂ ਨਾਲ ਹਰਾ ਦਿੱਤਾ।

ਇਨ੍ਹਾਂ ਦੋਵੇਂ ਟੀਮਾਂ ਵਿਚਾਲੇ ਬੀਤੀ 19 ਸਤੰਬਰ ਨੂੰ ਹੋਏ ਪਿਛਲੇ ਮੈਚ 'ਚ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਚੇਨਈ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਖੇਡ ਰਹੀ ਮੁੰਬਈ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਸੀ। ਅਜੇ ਤਕ ਚੇਨਈ ਦੀ ਟੀਮ 10 ਮੈਚਾਂ 'ਚ ਸਿਰਫ 3 'ਚ ਜਿੱਤ ਦਰਜ ਕਰਨ 'ਚ ਸਫਲ ਰਹੀ ਹੈ ਅਤੇ 8 ਮੁਕਾਬਲਿਆਂ 'ਚ ਹਾਰ ਚੁਕੀ ਹੈ। ਉਥੇ ਹੀ ਮੁੰਬਈ ਨੂੰ ਆਪਣੇ 10 ਮੈਚਾਂ 'ਚੋਂ 7 'ਚ ਜਿੱਤ ਅਤੇ 3 'ਚ ਹਾਰ ਮਿਲੀ ਹੈ।
ਇਸ ਤੋਂ ਪਹਿਲਾਂ ਚੇਨਈ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪਹਿਲੇ ਓਵਰ 'ਚ ਚੇਨਈ ਦੇ ਓਪਨਗਰ ਰਤੁਰਾਜ ਗਾਇਕਵਾੜ ਨੂੰ ਮੁੰਬਈ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਨੇ ਪਹਿਲੇ ਓਵਰ 'ਚ ਆਊਟ ਕਰ ਦਿੱਤਾ ਅਤੇ ਰਤੁਰਾਜ ਖਾਤਾ ਵੀ ਖੋਲ੍ਹ ਨਹੀਂ ਸਕਿਆ। ਇਸ ਤੋਂ ਅਗਲੇ ਓਵਰ 'ਚ ਜਸਪ੍ਰੀਤ ਬੁਮਰਾਹ ਨੇ ਅੰਬਾਤੀ ਰਾਇਡੂ ਨੂੰ ਡਿਕਾਕ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ, ਉਸ ਨੇ ਸਿਰਫ 2 ਰਨ ਬਣਾਏ। ਇਸ ਤੋਂ ਅਗਲੀ ਗੇਂਦ 'ਤੇ ਬੁਮਰਾਹ ਨੇ ਜਗਦੀਸ਼ਨ ਨੂੰ ਨਿਸ਼ਾਨ ਬਣਾ ਲਿਆ। ਬੁਮਰਾਹ ਦੀ ਗੇਂਦ ਨੂੰ ਮਾਰਨ ਦੇ ਚੱਕਰ 'ਚ ਜਗਦੀਸ਼ਨ ਸੂਰਿਆਕੁਮਾਰ ਯਾਦਵ ਨੂੰ ਕੈਚ ਫੜਾ ਬੈਠੇ ਅਤੇ ਉਹ ਵੀ ਖਾਤਾ ਨਹੀਂ ਖੋਲ ਸਕਿਆ। 3 ਰਨ 'ਤੇ 3 ਵਿਕਟ ਡਿੱਗਣ ਤੋਂ ਬਾਅਦ ਜ਼ਿੰਮੇਦਾਰੀ ਫਾਫ ਡੂ ਪਲੇਸਿਸ 'ਤੇ ਸੀ ਪਰ ਉਹ ਵੀ ਪ੍ਰੈਸਰ ਝੇਲ ਨਹੀਂ ਸਕਿਆ ਅਤੇ ਬੋਲਟ ਦੀ ਗੇਂਦ 'ਤੇ ਡਿਕਾਕ ਨੂੰ ਕੈਚ ਫੜਾ ਬੈਠਾ। ਇਸ ਤਰ੍ਹਾਂ ਪਹਿਲੇ 3 ਓਵਰਾਂ 'ਚ ਹੀ ਚੇਨੰਈ ਦਾ ਸਕੋਰ ਚਾਰ ਵਿਕਟਾਂ ਖੋਹ ਕੇ 5 ਹੋ ਗਿਆ ਸੀ ।
ਹੁਣ ਵੱਡੀ ਜ਼ਿੰਮੇਦਾਰੀ ਰਵਿੰਦਰ ਜਡੇਜਾ 'ਤੇ ਵੀ ਸੀ ਪਰ ਉਹ ਵੀ 6 ਗੇਂਦਾਂ 'ਚ ਇਕ ਚੌਕੇ ਦੀ ਮਦਦ ਨਾਲ 7 ਦੌੜਾਂ ਬਣਾ ਸਕਿਆ। ਮਹਿੰਦਰ ਸਿੰਘ ਧੋਨੀ ਨੇ ਕੁੱਝ ਚੰਗੇ ਸ਼ਾਟ ਜ਼ਰੂਰ ਲਗਾਏ ਪਰ ਦਬਾਅ ਦੀ ਸਥਿਤੀ ਤੋਂ ਪਾਰ ਪਾਉਣ ਲਈ ਉਨ੍ਹਾਂ ਨੇ ਸਪਿਨਰ ਰਾਹੁਲ ਚਹਾਰ ਦੀ ਗੇਂਦ 'ਤੇ ਸ਼ਾਟ ਲਗਾਉਣੀ ਚਾਹੀ ਪਰ ਗੇਂਦ ਬੱਲੇ ਦਾ ਵਿਚਲਾ ਕਿਨਾਰਾ ਲੈ ਕੇ ਵਿਕੇਟਕੀਪਰ ਡਿਕਾਕ ਦੇ ਹੱਥਾਂ 'ਚ ਚੱਲੀ ਗਈ। ਇਸ ਤਰ੍ਹਾਂ ਚੇਨੰਈ ਨੇ 30 ਦੌੜਾਂ 'ਤੇ ਹੀ 6 ਵਿਕਟਾਂ ਗਵਾ ਲਈਆਂ। ਸੈਮ ਕੁਰੇਨ ਨੇ ਹਾਲਾਂਕਿ ਇਸ ਦੌਰਾਨ ਇਕ ਪਾਸ ਸੰਭਾਲਿਆ ਪਰ ਦੂਜੇ ਪਾਸੇ ਦੀਪਕ ਚਹਾਰ ਸਪਿਨਰ ਰਾਹੁਲ ਦੀ ਗੇਂਦ 'ਤੇ ਡਿਕਾਕ ਦੇ ਹੱਥੋਂ ਸਟੰਪ ਹੋ ਗਏ। ਉਥੇ ਸੈਮ ਕੁਰੈਨ ਨੇ ਵੱਡੇ ਸ਼ਾਟ ਲਗਾਉਣੇ ਜਾਰੀ ਰੱਖੇ। ਸ਼ਾਰਦੂਲ ਠਾਕੁਰ ਦੇ 11 ਦੌੜਾਂ 'ਤੇ ਆਊਟ ਹੋਣ ਦੇ ਬਾਅਦ ਸੈਮ ਨੇ ਮੁੰਬਈ ਦੇ ਗੇਂਦਬਾਜ਼ਾਂ ਦਾ ਬਾਖੂਬੀ ਸਾਹਮਣਾ ਕੀਤਾ ਅਤੇ ਟੀਮ ਨੂੰ ਸਨਮਾਨਜਕ ਸਕੋਰ ਤਕ ਲੈ ਜਾਣ ਦੀ ਕੋਸ਼ਿਸ਼ ਕੀਤੀ।

ਦੋਵੇਂ ਟੀਮਾਂ ਦੇ ਖਿਡਾਰੀ
ਚੇਨੰਈ ਸੁਪਰ ਕਿੰਗਜ :
ਫਾਫ ਡੂ ਪਲੇਸਿਸ, ਸੈਮ ਕਰਨ, ਸ਼ੇਨ ਵਾਟਸਨ, ਰਤੁਰਾਜ ਗਾਇਕਵਾੜ, ਅੰਬਾਤੀ ਰਾਇਡੂ, ਕੇਦਾਰ ਯਾਦਵ, ਐਨ. ਜਗਦੀਸਨ, ਐਮ. ਐਸ. ਧੋਨੀ (ਕਪਤਾਨ), ਰਵਿੰਦਰ ਜਡੇਜਾ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਪੀਯੂਸ਼ ਚਾਵਲਾ, ਇਮਰਾਨ ਤਾਹਿਰ, ਜੋਸ਼ ਹੇਜਲਵੁਡ।

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕਵਿੰਟਨ ਡੀ ਕਾਕ, ਸੂਰਿਆ ਕੁਮਾਰ ਯਾਦਵ, ਇਸ਼ਾਨ ਕਿਸ਼ਨ, ਕਿਰੋਨ ਪੋਲਾਰਡ, ਹਾਰਦਿਕ ਪੰਡਯਾ, ਕੁਨਾਲ ਪੰਡਯਾ, ਨਾਥਨ ਕੂਲਟਰ ਨਾਈਲ, ਜੇਮਸ ਪੈਟਿਨਸਨ, ਰਾਹੁਲ ਚਾਹਰ, ਟ੍ਰੇਂਟ ਬੋਲਟ ਤੇ ਜਸਪ੍ਰੀਤ ਬੁਮਰਾਹ।
 


Deepak Kumar

Content Editor

Related News