IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ

Saturday, Dec 02, 2023 - 09:42 AM (IST)

IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ

ਸਪੋਰਟਸ ਡੈਸਕ : ਆਈਪੀਐੱਲ ਆਕਸ਼ਨ ਨੇੜੇ ਆਉਂਦੇ ਹੀ ਖਿਡਾਰੀਆਂ 'ਚ ਰਜਿਸਟ੍ਰੇਸ਼ਨ ਲਈ ਹਾਹਾਕਾਰ ਮੱਚ ਗਈ ਹੈ। ਅੰਕੜੇ ਜਾਰੀ ਕੀਤੇ ਗਏ ਹਨ ਜਿਸ ਵਿੱਚ ਦੱਸਿਆ ਗਿਆ ਹੈ ਕਿ 1166 ਖਿਡਾਰੀਆਂ ਨੇ ਆਈਪੀਐੱਲ 2024 ਲਈ ਰਜਿਸਟਰ ਕੀਤਾ ਹੈ। ਸ਼ਾਇਦ ਇਨ੍ਹਾਂ ਵਿੱਚੋਂ 77 ਖਿਡਾਰੀਆਂ ਦੀ ਖਰੀਦੋ ਫਰੋਖਤ ਹੋਣ ਦੀ ਪੂਰੀ ਸੰਭਾਵਨਾ ਹੈ। ਇਨ੍ਹਾਂ 1166 ਖਿਡਾਰੀਆਂ ਵਿੱਚੋਂ 830 ਭਾਰਤੀ ਅਤੇ 336 ਵਿਦੇਸ਼ੀ ਖਿਡਾਰੀ ਹਨ। ਇਨ੍ਹਾਂ ਵਿੱਚ 909 ਅਨਕੈਪਡ, 212 ਕੈਪਡ, 45 ਐਸੋਸੀਏਟ ਖਿਡਾਰੀ ਸ਼ਾਮਲ ਹਨ। ਇਸ ਤੋਂ ਇਲਾਵਾ 2, 1.5 ਅਤੇ 1 ਕਰੋੜ ਰੁਪਏ ਦੇ ਆਧਾਰ ਮੁੱਲ ਵਾਲੇ ਖਿਡਾਰੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਦੇਖੋ-

ਇਹ ਖ਼ਬਰ ਵੀ ਪੜ੍ਹੋ - World Cup ਟਰਾਫੀ 'ਤੇ ਪੈਰ ਰੱਖਣ ਵਾਲੇ ਮਿਚੇਲ ਮਾਰਸ਼ ਨੇ ਤੋੜੀ ਚੁੱਪੀ, ਕਹਿ ਦਿੱਤੀ ਇਹ ਗੱਲ
ਵੱਖ-ਵੱਖ ਦੇਸ਼ਾਂ ਤੋਂ 2 ਕਰੋੜ ਬੇਸ ਪ੍ਰਾਈਸ ਵਾਲੇ ਖਿਡਾਰੀ
ਭਾਰਤ: ਹਰਸ਼ਲ ਪਟੇਲ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਕੇਦਾਰ ਜਾਧਵ
ਇੰਗਲੈਂਡ: ਹੈਰੀ ਬਰੂਕ, ਟੌਮ ਬੈਂਟਨ, ਬੇਨ ਡਕੇਟ, ਜੈਮੀ ਓਵਰਟਨ, ਆਦਿਲ ਰਾਸ਼ਿਦ, ਡੇਵਿਡ ਵਿਲੀ, ਕ੍ਰਿਸ ਵੋਕਸ।
ਆਸਟ੍ਰੇਲੀਆ : ਪੇਟ ਕਮਿੰਸ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਸਟੀਵ ਸਮਿਥ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਸੀਨ ਐਬਟ
ਅਫਗਾਨਿਸਤਾਨ : ਮੁਜੀਬ ਉਰ ਰਹਿਮਾਨ
ਦੱਖਣੀ ਅਫ਼ਰੀਕਾ : ਜੇਰਾਰਡ ਕੋਇਟਜ਼, ਰਿਲੇ ਰੌਸੋਵ, ਰਾਸੀ ਵੇਨ ਡਾਰ ਡੂਸਨ
ਨਿਊਜ਼ੀਲੈਂਡ : ਲਾਕੀ ਫਰਗੂਸਨ
ਬੰਗਲਾਦੇਸ਼ : ਮੁਸਤਫਿਜ਼ੁਰ ਰਹਿਮਾਨ
ਸ਼੍ਰੀਲੰਕਾ : ਅਜੇਲੋ ਮੈਥਿਊਜ਼

ਇਹ ਖ਼ਬਰ ਵੀ ਪੜ੍ਹੋ - ਜਿਤੇੇਸ਼ ਤੇ ਰਿੰਕੂ ਦੀ ਸ਼ਾਨਦਾਰ ਬੱਲੇਬਾਜ਼ੀ, ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 175 ਦੌੜਾਂ ਦਾ ਟੀਚਾ
1.5 ਕਰੋੜ ਰੁਪਏ ਦੀ ਬੇਸ ਪ੍ਰਾਈਸ ਵਾਲੇ ਸਟਾਰ ਖਿਡਾਰੀ
ਮੁਹੰਮਦ ਨਬੀ, ਹੈਨਰਿਕਸ, ਲਿਨ, ਕੇਨ ਰਿਚਰਡਸਨ, ਸੈਮਸ, ਵਾਰਾਲ, ਸੈਮ ਕੁਰਾਨ, ਮਰਚੈਂਟ ਡੀ ਲੈਂਜ, ਕ੍ਰਿਸ ਜਾਰਡਨ, ਡੇਵਿਡ ਮਾਲਨ, ਮਿਲਜ਼, ਫਿਲ ਸਾਲਟ, ਕੋਰੀ ਐਂਡਰਸਨ, ਕੋਲਿਨ ਮੁਨਰੋ, ਜਿੰਮੀ ਨੀਸ਼ਮ, ਟਿਮ ਸਾਊਦੀ, ਇੰਗ੍ਰਾਮ, ਵਨਿੰਦੂ ਹਸਰੰਗਾ, ਜੇਸਨ ਹੋਲਡਰ, ਰਦਰਫੋਰਡ
1 ਕਰੋੜ ਰੁਪਏ ਦੇ ਬੇਸ ਪ੍ਰਾਈਸ ਵਾਲੇ ਖਿਡਾਰੀ
ਐਸ਼ਟਨ ਐਗਰ, ਰਿਲੇ ਮੈਰੇਡਿਥ, ਡੀ ਆਰਸੀ ਸ਼ਾਰਟ, ਐਸ਼ਟਨ ਟਰਨਰ, ਗਸ ਐਟਕਿੰਸਨ, ਸੈਮ ਬਿਲਿੰਗਸ, ਮਾਈਕਲ ਬ੍ਰੇਸਵੈਲ, ਮਾਰਟਿਨ ਗੁਪਟਿਲ, ਕਾਈਲ ਜੈਮੀਸਨ, ਐਡਮ ਮਿਲਨੇ, ਡੇਰਿਲ ਮਿਸ਼ੇਲ, ਵੇਨ ਪਾਰਨੇਲ, ਡਵੇਨ ਪ੍ਰੀਟੋਰੀਅਸ, ਅਲਜ਼ਾਰੀ ਜੋਸੇਫ, ਰੋਵਮੈਨ ਪਾਵੇਲ, ਡੇਵਿਡ ਵਿਜ਼।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।

 


author

Aarti dhillon

Content Editor

Related News