ਸਾਹਮਣੇ ਆਈ IPL 2023 ਦੇ 5 ਸਭ ਤੋਂ ਮਹਿੰਗੇ ਖਿਡਾਰੀਆਂ ਦੀ ਲਿਸਟ, ਜਾਣੋ ਕਿਸ ਦੀ ਲੱਗੀ ਕਿੰਨੀ ਬੋਲੀ

Friday, Dec 23, 2022 - 07:05 PM (IST)

ਸਾਹਮਣੇ ਆਈ IPL 2023 ਦੇ 5 ਸਭ ਤੋਂ ਮਹਿੰਗੇ ਖਿਡਾਰੀਆਂ ਦੀ ਲਿਸਟ, ਜਾਣੋ ਕਿਸ ਦੀ ਲੱਗੀ ਕਿੰਨੀ ਬੋਲੀ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ)-2023 ਦੀ ਨਿਲਾਮੀ ਦੇ ਦੂਜੇ ਦੌਰ 'ਚ ਇੰਗਲੈਂਡ ਦੇ ਸੈਮ ਕਰਨ ਨੂੰ ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਨੇ 18.5 ਕਰੋੜ ਰੁਪਏ 'ਚ ਖਰੀਦਿਆ, ਜਿਸ ਤੋਂ ਬਾਅਦ ਉਹ ਆਈ.ਪੀ.ਐੱਲ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ। ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨੂੰ ਸਭ ਤੋਂ ਪਹਿਲੇ ਆਈ.ਪੀ.ਐੱਲ 'ਚ ਸਭ ਤੋਂ ਮਹਿੰਗੇ ਖਿਡਾਰੀ ਹੋਣ ਦਾ ਮਾਣ ਹਾਸਲ ਹੋਇਆ ਸੀ ,ਜਦੋਂ 2015 ਦੇ ਸੀਜ਼ਨ 'ਚ ਉਨ੍ਹਾਂ ਨੂੰ 16 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ। ਆਈ.ਪੀ.ਐੱਲ 2023 ਦੀ ਮਿੰਨੀ ਨਿਲਾਮੀ 'ਚ ਵਿਕਣ ਵਾਲੇ 5 ਬੱਲੇਬਾਜ਼ਾਂ ਦੇ ਬਾਰੇ 'ਚ ਜਿਨ੍ਹਾਂ ਦੇ ਉੱਪਰ ਖੂਬ ਹੋਈ ਪੈਸਿਆਂ ਦੀ ਬਰਸਾਤ...
1. ਸੈਮ ਕਰਨ
ਸੈਮ ਕਰਨ ਨੂੰ ਪੰਜਾਬ ਕਿੰਗਜ਼ ਨੇ ਆਈ.ਪੀ.ਐੱਲ 2023 ਦੀ ਨਿਲਾਮੀ 'ਚ 18.50 ਕਰੋੜ 'ਚ ਖਰੀਦਿਆ। ਇਸ ਨਾਲ ਉਹ ਨਾ ਸਿਰਫ਼ ਆਈ.ਪੀ.ਐੱਲ ਨਿਲਾਮੀ 2023 ਦੇ ਸਗੋਂ ਇਤਿਹਾਸ ਦੇ ਸਭਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਰਹੇ। ਇਸ ਤੋਂ ਪਹਿਲਾਂ ਕਰਨ ਚੇਨਈ ਸੁਪਰ ਕਿੰਗਜ਼ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਆਈ.ਪੀ.ਐੱਲ 'ਚ ਕੁੱਲ 32 ਮੈਚ ਖੇਡੇ ਹਨ, ਜਿਸ 'ਚੋਂ ਉਨ੍ਹਾਂ ਨੇ 32 ਵਿਕਟਾਂ ਵੀ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ ਆਈ.ਪੀ.ਐੱਲ 'ਚ 337 ਦੌੜਾਂ ਵੀ ਬਣਾਈਆਂ ਹਨ। ਸੈਮ ਕਰਨ ਲਈ ਸ਼ੁਰੂਆਤੀ ਰੁਝਾਨ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਦਿਖਾਏ। ਦੋਵਾਂ ਨੇ ਬੋਲੀ 6.75 ਕਰੋੜ ਤੱਕ ਲੈ ਗਏ ਜਦੋਂ ਰਾਜਸਥਾਨ ਰਾਇਲਸ ਵੀ ਬੋਲੀ 'ਚ ਆ ਗਈ। ਫਿਰ ਮੁੰਬਈ ਅਤੇ ਰਾਜਸਥਾਨ ਦੀ ਲੜਾਈ 11.50 ਕਰੋੜ ਤੱਕ ਪਹੁੰਚ ਗਈ। ਇੱਥੇ ਚੇਨਈ ਸੁਪਰ ਕਿੰਗਜ਼ ਦੀ ਐਂਟਰੀ ਹੋਈ। ਜਦੋਂ ਰਾਜਸਥਾਨ ਤੋਂ ਲਗਾਤਾਰ 13 ਕਰੋੜ ਦੀ ਬੋਲੀ ਪਿੱਛੇ ਹਟ ਗਈ ਤਾਂ ਪੰਜਾਬ ਕਿੰਗਜ਼ ਨੇ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਲਖਨਊ ਸੁਪਰ ਜਾਇੰਟਸ ਨੇ ਵੀ 16.25 ਕਰੋੜ ਦੀ ਬੋਲੀ ਲਗਾਈ ਪਰ ਮੁੰਬਈ ਇੰਡੀਅਨਜ਼ ਨੇ ਮੁੜ ਐਂਟਰੀ ਮਾਰ ਲਈ। ਅੰਤ 'ਚ ਪੰਜਾਬ ਕਿੰਗਜ਼ ਅਤੇ ਮੁੰਬਈ ਵਿਚਕਾਰ ਮੁਕਾਬਲਾ ਹੋਇਆ ਜਿਸ 'ਚ ਪੰਜਾਬ ਨੇ ਰਿਕਾਰਡ 18.50 ਕਰੋੜ ਰੁਪਏ 'ਚ ਉਨ੍ਹਾਂ ਨੂੰ ਖਰੀਦ ਲਿਆ।

PunjabKesari
2. ਕੈਮਰੂਨ ਗ੍ਰੀਨ
ਆਸਟਰੇਲੀਆ ਦੇ ਉੱਭਰਦੇ ਆਲਰਾਊਂਡਰ ਕੈਮਰੂਨ ਗ੍ਰੀਨ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਕੈਮਰੂਨ ਦੀ ਬੇਸ ਪ੍ਰਾਈਸ 2 ਕਰੋੜ ਸੀ ਪਰ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ 17.50 ਕਰੋੜ 'ਚ ਖਰੀਦਿਆ ਅਤੇ ਆਪਣੀ ਟੀਮ 'ਚ ਸ਼ਾਮਲ ਕੀਤਾ। ਆਰ.ਸੀ.ਬੀ. ਨੇ ਸ਼ੁਰੂ 'ਚ ਕੈਮਰੂਨ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ, ਪਰ 6.75 ਕਰੋੜ ਦੀ ਬੋਲੀ ਲਗਾਉਣ ਤੋਂ ਬਾਅਦ ਪਿੱਛੇ ਹਟ ਗਏ। ਮੁੰਬਈ ਉਸ ਨੂੰ ਸਸਤੇ 'ਚ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਦਿੱਲੀ ਕੈਪੀਟਲਜ਼ ਨੇ ਵੀ ਇਸ 'ਚ ਛਾਲ ਮਾਰ ਦਿੱਤੀ। ਕੈਮਰਨ ਨੂੰ ਖਰੀਦਣ ਲਈ ਦੋਵਾਂ ਵਿਚਾਲੇ ਮੁਕਾਬਲਾ ਸੀ ਪਰ ਅੰਤ 'ਚ ਮੁੰਬਈ ਨੇ ਮੋਟੀ ਰਕਮ ਅਦਾ ਕਰਕੇ ਇਸ ਆਲਰਾਊਂਡਰ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ।

PunjabKesari
3. ਬੈਨ ਸਟੋਕਸ
ਦੁਨੀਆ ਦੇ ਮਹਾਨ ਟਵੰਟੀ-20 ਆਲਰਾਊਂਡਰਾਂ 'ਚੋਂ ਇੱਕ, ਬੈਨ ਸਟੋਕਸ ਆਈ.ਪੀ.ਐੱਲ ਨਿਲਾਮੀ 2023 'ਚ ਵਿਕਣ ਵਾਲੇ ਤੀਜੇ ਸਭ ਤੋਂ ਮਹਿੰਗੇ ਖਿਡਾਰੀ ਸਨ। ਸਟੋਕਸ ਲਈ ਪੰਜ ਟੀਮਾਂ ਨੇ ਬੋਲੀ ਲਗਾਈ ਪਰ ਅੰਤ 'ਚ ਚੇਨਈ ਸੁਪਰ ਕਿੰਗਜ਼ ਉਨ੍ਹਾਂ ਨੂੰ 16.25 ਕਰੋੜ ਦੀ ਕੀਮਤ 'ਚ ਆਪਣੇ ਨਾਲ ਲਿਆਉਣ 'ਚ ਕਾਮਯਾਬ ਰਹੀ। ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਸਟੋਕਸ ਲਈ ਸਭ ਤੋਂ ਪਹਿਲਾਂ ਦਾਅ ਲਗਾਇਆ ਸੀ। ਰਾਜਸਥਾਨ ਬੋਲੀ ਨੂੰ 6.75 ਕਰੋੜ ਤੱਕ ਲੈ ਗਿਆ, ਫਿਰ ਲਖਨਊ ਸੁਪਰ ਜਾਇੰਟਸ ਨੇ ਐਂਟਰੀ ਕੀਤੀ। ਜਦੋਂ ਬੋਲੀ 7.75 'ਤੇ ਗਈ ਤਾਂ ਸਨਰਾਈਜ਼ਰਸ ਹੈਦਰਾਬਾਦ ਨੇ ਵੀ ਆਪਣੀ ਦਾਅਵੇਦਾਰੀ ਦਿਖਾਈ। ਲੜਾਈ ਲਖਨਊ ਅਤੇ ਹੈਦਰਾਬਾਦ 'ਚ 15 ਕਰੋੜ ਤੱਕ ਚੱਲੀ ਜਦੋਂ ਸੁਪਰ ਕਿੰਗਜ਼ ਵੀ ਬੋਲੀ 'ਚ ਸ਼ਾਮਲ ਹੋਏ। ਇਸ ਤੋਂ ਬਾਅਦ ਸੁਪਰ ਕਿੰਗਜ਼ ਨੇ 16.25 ਕਰੋੜ ਦੀ ਆਖਰੀ ਬੋਲੀ ਲਗਾ ਕੇ ਸਟੋਕਸ ਨੂੰ ਆਪਣੀ ਟੀਮ ਨਾਲ ਜੋੜ ਲਿਆ।

PunjabKesari
4. ਨਿਕੋਲਸ ਪੂਰਨ
ਵਿੰਡੀਜ਼ ਦੇ ਵਿਕਟਕੀਪਰ-ਬੱਲੇਬਾਜ਼ ਨਿਕੋਲਸ ਪੂਰਨ ਚੌਥੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਉਨ੍ਹਾਂ ਨੇ ਆਪਣੀ ਬੇਸ ਪ੍ਰਾਈਸ 2 ਕਰੋੜ ਰੱਖੀ ਸੀ ਪਰ ਉਹ 16 ਕਰੋੜ 'ਚ ਨਿਲਾਮ ਹੋ ਗਏ, ਜਿਸ ਨੇ ਆਈ.ਪੀ.ਐੱਲ ਦੇ ਇਤਿਹਾਸ 'ਚ ਨਵਾਂ ਰਿਕਾਰਡ ਕਾਇਮ ਕੀਤਾ। ਪੂਰਨ ਨੂੰ ਖਰੀਦਣ ਲਈ  ਲਖਨਊ ਸੁਪਰਜਾਇੰਟਸ ਨੇ 16 ਕਰੋੜ ਦੀ ਬੋਲੀ ਲਗਾਈ। ਇਸ ਦੇ ਨਾਲ ਈਸ਼ਾਨ ਕਿਸ਼ਨ ਦਾ ਰਿਕਾਰਡ ਵੀ ਟੁੱਟ ਗਿਆ। ਦਰਅਸਲ, ਪੂਰਨ ਹੁਣ ਆਈ.ਪੀ.ਐੱਲ ਇਤਿਹਾਸ ਦੇ ਸਭ ਤੋਂ ਮਹਿੰਗੇ ਵਿਕਟਕੀਪਰ ਬਣ ਗਏ ਹਨ। ਪੂਰਨ ਤੋਂ ਪਹਿਲਾਂ, ਈਸ਼ਾਨ ਕਿਸ਼ਨ ਨੂੰ ਆਈ.ਪੀ.ਐੱਲ 2022 ਦੀ ਨਿਲਾਮੀ 'ਚ ਮੁੰਬਈ ਇੰਡੀਅਨਜ਼ ਨੇ 15.25 ਕਰੋੜ 'ਚ ਖਰੀਦਿਆ ਸੀ। ਉਦੋਂ ਈਸ਼ਾਨ ਆਈ.ਪੀ.ਐੱਲ ਇਤਿਹਾਸ ਦੇ ਸਭ ਤੋਂ ਮਹਿੰਗੇ ਵਿਕਟਕੀਪਰ ਬਣ ਗਏ ਸਨ ਪਰ ਹੁਣ ਇਹ ਉਪਲਬਧੀ ਪੂਰਨ ਦੇ ਨਾਂ ਹੋ ਗਈ ਹੈ।

PunjabKesari
5. ਹੈਰੀ ਬਰੂਕ
ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੂਕ ਇਸ ਨਿਲਾਮੀ 'ਚ ਵਿਕਣ ਵਾਲੇ 5ਵੇਂ ਸਭ ਤੋਂ ਮਹਿੰਗੇ ਖਿਡਾਰੀ ਰਹੇ। ਬਰੂਕ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 13 ਕਰੋੜ 25 ਲੱਖ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ। ਬਰੂਕ ਦੀ ਬੇਸ ਪ੍ਰਾਈਸ 1.5 ਕਰੋੜ ਸੀ, ਪਰ ਉਨ੍ਹਾਂ 'ਤੇ ਕਰੋੜਾਂ ਦਾ ਮੀਂਹ ਵਰਦਾ ਨਜ਼ਰ ਆਇਆ। ਸ਼ੁਰੂਆਤ 'ਚ ਆਰ.ਸੀ.ਬੀ ਨੇ ਵੀ ਉਨ੍ਹਾਂ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ, ਪਰ 4 ਕਰੋੜ 80 ਲੱਖ ਤੋਂ ਬਾਅਦ ਪਿੱਛੇ ਹਟ ਗਈ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ ਅੰਤ ਤੱਕ ਹੈਦਰਾਬਾਦ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਬੋਲੀ 13 ਕਰੋੜ ਤੱਕ ਪਹੁੰਚ ਗਈ ਤਾਂ ਪਰਸ 'ਚ ਪੈਸੇ ਨਾ ਹੋਣ ਕਾਰਨ ਉਹ ਪਿੱਛੇ ਹਟ ਗਏ, ਜਿਸ ਕਾਰਨ ਬਰੂਕ ਨੂੰ ਹੈਦਰਾਬਾਦ ਨੂੰ ਮੋਟੀ ਰਕਮ ਨਾਲ ਵੇਚ ਦਿੱਤਾ ਗਿਆ।

PunjabKesari


author

Aarti dhillon

Content Editor

Related News