IPL 2020: ਟੀਮਾਂ ਵਲੋਂ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ

11/16/2019 2:24:03 PM

ਸਪੋਰਟਸ ਡੈਸਕ- ਆਈ. ਪੀ. ਐੱਲ. 2020 ਦੇ 13ਵੇਂ ਸੈਸ਼ਨ ਲਈ 19 ਦਸੰਬਰ ਨੂੰ ਕੋਲਕਾਤਾ 'ਚ ਹੋਣ ਵਾਲੀ ਨੀਲਾਮੀ ਤੋਂ ਪਹਿਲਾਂ 8 ਟੀਮਾਂ ਨੇ ਸ਼ੁੱਕਰਵਾਰ ਨੂੰ ਰਿਟੇਨ ਕੀਤੇ ਖਿਡਾਰੀਆਂ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦਾ ਐਲਾਨ ਹੋਇਆ । ਜਿਸ ਤੋਂ ਬਾਅਦ 8 ਟੀਮਾਂ ਦੀ ਰੂਪ-ਰੇਖ ਸਪੱਸ਼ਟ ਹੋ ਗਈ ਹੈ ਕਿ ਉਨ੍ਹਾਂ ਨੂੰ ਨੀਲਾਮੀ 'ਚ ਕਿੰਨੇ ਖਿਡਾਰੀ ਖਰੀਦਣੇ ਹਨ ਤੇ ਉਨ੍ਹਾਂ 'ਤੇ ਕਿੰਨਾ ਖਰਚ ਕਰਨਾ ਪਵੇਗਾ।

35 ਵਿਦੇਸ਼ੀ ਖਿਡਾਰੀਆਂ ਸਣੇ 127 ਖਿਡਾਰੀਆਂ ਨੂੰ ਰਿਟੇਨ
ਅੱਠ ਟੀਮਾਂ ਨੇ ਕੁੱਲ 35 ਵਿਦੇਸ਼ੀ ਖਿਡਾਰੀਆਂ ਸਣੇ 127 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਜਦਕਿ ਨੀਲਾਮੀ 'ਚ 29 ਵਿਦੇਸ਼ੀ ਖਿਡਾਰੀਆਂ ਸਣੇ 73 ਖਿਡਾਰੀਆਂ ਨੂੰ ਖਰੀਦਣ 'ਤੇ ਬੋਲੀ ਲੱਗੇਗੀ। ਇਨਾਂ 8 ਟੀਮਾਂ 472.35 ਕਰੋੜ ਰੁਪਏ ਖਰਚ ਕਰ ਚੁੱਕੀਆਂ ਹਨ ਤੇ ਨੀਲਾਮੀ 'ਚ ਖਰੀਦ ਲਈ ਉਨ੍ਹਾਂ ਕੋਲ 207.65 ਕਰੋੜ ਰੁਪਏ ਦਾ ਬਜਟ ਬਚਿਆ ਹੈ।PunjabKesari

ਆਈ. ਪੀ. ਐੱਲ. ਟੀਮਾਂ ਵਲੋਂ ਬਰਕਰਾਰ ਰੱਖੇ ਗਏ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ —PunjabKesari

ਕਿੰਗਜ਼ ਇਲੈਵਨ ਪੰਜਾਬ ਨੇ ਮਿਲਰ ਅਤੇ ਕਿਊਰਾਨ ਨੂੰ ਕੀਤਾ ਰਿਲੀਜ਼, ਗੇਲ ਨੂੰ ਰੱਖਿਆ ਬਰਕਰਾਰ
ਕਿੰਗਜ਼ ਇਲੈਵਨ ਪੰਜਾਬ ਨੇ ਦੱਖਣੀ ਅਫਰੀਕਾ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਮਿਲਰ ਨੂੰ 8 ਆਈ. ਪੀ. ਐੱਲ. ਸੈਸ਼ਨਾਂ ਤੋਂ ਬਾਅਦ, ਜਦਕਿ ਉਸ ਦੇ ਨਾਲ ਇੰਗਲੈਂਡ ਦੇ ਸੈਮ ਕਿਊਰਾਨ ਤੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਐਂਡ੍ਰਿਊ ਟਾਈ ਨੂੰ ਵੀ ਰਿਲੀਜ਼ ਕਰ ਦਿੱਤਾ ਹੈ। ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ 40 ਸਾਲਾ ਖਿਡਾਰੀ ਕ੍ਰਿਸ ਗੇਲ ਨੂੰ ਟੀਮ 'ਚ ਬਰਕਰਾਰ ਰੱਖਿਆ ਹੈ, ਜਿਸ ਨੂੰ ਦੋ ਵਾਰ ਨਾ ਵਿਕਣ ਤੋਂ ਬਾਅਦ ਪੰਜਾਬ ਨੇ 2018 ਆਈ. ਪੀ. ਐੱਲ. ਤੋਂ ਪਹਿਲਾਂ ਦੋ ਕਰੋੜ ਰੁਪਏ ਦੇ ਬੇਸ ਪ੍ਰਾਈਸ 'ਚ ਖਰੀਦਿਆ ਸੀ।

PunjabKesari

ਦਿੱਲੀ ਨੇ ਬਰਕਰਾਰ ਰੱਖੇ 14 ਖਿਡਾਰੀ, 9 ਰਿਲੀਜ਼ :
ਦਿੱਲੀ ਕੈਪੀਟਲਸ ਨੇ ਟੂਰਨਾਮੈਂਟ ਦੇ 2020 ਸੈਸ਼ਨ ਲਈ 14 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਜਦਕਿ 9 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ।  ਬਰਕਰਾਰ ਖਿਡਾਰੀਆਂ 'ਚ ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਇਸ਼ਾਂਤ ਸ਼ਰਮਾ, ਅਜਿੰਕਯ ਰਹਾਨੇ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਅਮਿਤ ਮਿਸ਼ਰਾ, ਹਰਸ਼ਲ ਪਟੇਲ, ਆਵੇਸ਼ ਖਾਨ, ਕੈਗਿਸੋ ਰਬਾਡਾ, ਕੀਮੋ ਪੌਲ ਤੇ ਦੀਪ ਲਾਮੀਚਾਨੇ।
ਰਿਲੀਜ਼ ਖਿਡਾਰੀਆਂ 'ਚ ਹਨੁਮਾ ਵਿਹਾਰੀ, ਜਲਜ ਸਕਸੈਨਾ, ਮਨਜੋਤ ਕਾਲੜਾ, ਅੰਕੁਸ਼ ਬੈਂਸ, ਨਾਥੂ ਸਿੰਘ, ਬੰਡਾਰੂ ਅਯੱਪਾ, ਕ੍ਰਿਸ ਮੌਰਿਸ, ਕੌਲਿਨ ਇੰਗ੍ਰਾਮ ਤੇ ਕੌਲਿਨ ਮੁਨਰੋ ਸ਼ਾਮਲ ਹਨ। ਦਿੱਲੀ ਨੇ ਇਸ ਸੈਸ਼ਨ 'ਚ ਆਰ. ਅਸ਼ਵਿਨ ਨੂੰ ਕਿੰਗਜ਼ ਇਲੈਵਨ ਪੰਜਾਬ ਤੇ ਅਜਿੰਕਯ ਰਹਾਨੇ ਨੂੰ ਰਾਜਸਥਾਨ ਰਾਇਲਜ਼ ਤੋਂ ਲਿਆ ਸੀ।

PunjabKesari

ਕੋਲਕਾਤਾ ਨੇ ਉਥੱਪਾ ਤੇ ਲਿਨ ਨੂੰ ਕੀਤਾ ਰਿਲੀਜ਼ :
ਦੋ ਵਾਰ ਦੀ ਜੇਤੂ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ ਅਗਲੇ ਸੈਸ਼ਨ ਤੋਂ ਪਹਿਲਾਂ ਲੰਬੇ ਸਮੇਂ ਤਕ ਟੀਮ 'ਚ ਰਹੇ ਵਿਕਟਕੀਪਰ ਬੱਲੇਬਾਜ਼ ਰੌਬਿਨ ਉਥੱਪਾ ਤੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਨੂੰ ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਕੋਲਕਾਤਾ ਨੇ ਐਨਰਿਚ ਨੋਟਰਜੇ, ਕਾਰਲੋਸ ਬ੍ਰੈੱਥਵੇਟ, ਜੋ ਡੈਨਲੀ, ਕੇ. ਸੀ. ਕਰੀਅੱਪਾ, ਮੈਟ ਕੈਲੀ, ਨਿਖਿਲ ਨਾਇਕ, ਪਿਊਸ਼ ਚਾਵਲਾ, ਪ੍ਰਿਥਵੀ ਰਾਜ ਯਾਰਾ ਤੇ ਸ਼੍ਰੀਕਾਂਤ ਮੁੰਡੇ ਨੂੰ ਰਿਲੀਜ਼ ਕੀਤਾ ਹੈ, ਜਦਕਿ ਆਂਦ੍ਰੇ ਰਸੇਲ, ਦਿਨੇਸ਼ ਕਾਰਤਿਕ, ਹੈਨਰੀ ਗੁਰਨੀ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਨਿਤਿਸ਼ ਰਾਣਾ, ਪ੍ਰਸਿੱਧ ਕ੍ਰਿਸ਼ਣਾ, ਰਿੰਕੂ ਸਿੰਧੂ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਸ਼ੁਭਮਨ ਗਿੱਲ, ਸਿਦੇਸ਼ ਲਾਡ ਤੇ ਸੁਨੀਲ ਨਾਰਾਇਣ ਨੂੰ ਰਿਟੇਨ ਕੀਤਾ ਹੈ।

PunjabKesari

ਬੈਂਗਲੁਰੂ ਨੇ ਸਟੇਨ ਸਮੇਤ 12 ਖਿਡਾਰੀਆਂ ਨੂੰ ਕੀਤਾ ਰਿਲੀਜ਼ :
ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 2020 ਸੈਸ਼ਨ ਦੀ ਨੀਲਾਮੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਸਮੇਤ 12 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ। ਬੈਂਗਲੁਰੂ ਨੇ ਵਿਰਾਟ ਕੋਹਲੀ ਤੋਂ ਇਲਾਵਾ ਮੁਹੰਮਦ ਸਿਰਾਜ, ਨਵਦੀਪ ਸੈਣੀ, ਦੇਵਦੱਤ ਪੱਡੀਕਲ, ਪਾਰਥਿਵ ਪਟੇਲ, ਪਵਨ ਨੇਗੀ, ਉਮੇਸ਼ ਯਾਦਵ, ਵਾਸ਼ਿੰਗਟਨ ਸੁੰਦਰ, ਗੁਰਕੀਰਤ ਸਿੰਘ, ਸ਼ਿਵਮ ਦੂਬੇ, ਮੋਇਨ ਅਲੀ, ਯੁਜਵੇਂਦਰ ਚਾਹਲ ਤੇ ਏ. ਬੀ. ਡਿਵਿਲੀਅਰਸ ਨੂੰ ਰਿਟੇਨ ਕੀਤਾ ਹੈ, ਜਦਕਿ ਅਕਸ਼ਦੀਪ ਨਾਥ, ਕੌਲਿਨ ਡੀ ਗ੍ਰੈਂਡਹੋਮ, ਡੇਲ ਸਟੇਨ, ਹੈਨਰਿਕ ਕਲਾਸੇਨ, ਹਿੰਮਤ ਸਿੰਘ, ਕੁਲਵੰਤ ਖੋਜਰੋਲੀਆ, ਮਾਰਕਸ ਸਟੋਇੰਸ, ਮਿਲਿੰਦ ਕੁਮਾਰ, ਨਾਥਨ ਕਾਲਟਰ ਨਾਈਲ, ਪ੍ਰਯਾਰ ਰੇ ਬਰਮਨ, ਸ਼ਿਮਰੋਨ ਹੈੱਟਮਾਇਰ ਤੇ ਟਿਮ ਸਾਊਥੀ ਨੂੰ ਰਿਲੀਜ਼ ਕੀਤਾ ਹੈ।

PunjabKesari

ਮੁੰਬਈ ਦੀ ਕੋਰ ਟੀਮ ਬਰਕਰਾਰ, ਯੁਵਰਾਜ ਸਮੇਤ 12 ਖਿਡਾਰੀ ਰਿਲੀਜ਼
ਚਾਰ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਟੂਰਨਾਮੈਂਟ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਆਪਣੀ ਕੋਰ ਟੀਮ ਨੂੰ ਬਰਕਰਾਰ ਰੱਖਿਆ ਹੈ, ਜਦਕਿ ਆਲਰਾਊਂਡਰ ਯੁਵਰਾਜ ਸਿੰਘ ਸਮੇਤ 12 ਖਿਡਾਰੀਆ ਨੂੰ ਰਿਲੀਜ਼ ਕਰ ਦਿੱਤਾ ਹੈ।
ਬਰਕਰਾਰ ਰੱਖੇ ਗਏ ਖਿਡਾਰੀ : ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਕਰੁਣਾਲ ਪੰਡਯਾ, ਈਸ਼ਾਨ ਕਿਸ਼ਨ, ਸੂਰਯ ਕੁਮਾਰ ਯਾਦਵ, ਰਾਹੁਲ ਚਾਹੁਰ, ਅਨਮੋਲਪ੍ਰੀਤ ਸਿੰਘ, ਜਯੰਤ ਯਾਦਵ, ਆਦਿੱਤਿਆ ਤਾਰੇ, ਅਨੁਕੂਲ ਰਾਏ, ਧਵਲ ਕੁਲਕਰਨੀ, ਕਵਿੰਟਨ ਡੀ ਕੌਕ, ਕੀਰੋਨ ਪੋਲਾਰਡ, ਸ਼ੇਰਫੇਨ ਰੁਦਰਫੋਰਡ, ਲਸਿਥ ਮਲਿੰਗਾ, ਮਿਸ਼ੇਲ ਮੈਕਲੇਨਘਨ ਤੇ ਟ੍ਰੇਂਟ ਬੋਲਟ।
ਰਿਲੀਜ਼ ਕੀਤੇ ਗਏ ਖਿਡਾਰੀ : ਐਵਿਨ ਲੂਈਸ, ਐਡਮ ਮਿਲਨੇ, ਜੈਸਨ ਬਹਿਰਨਡ੍ਰੌਫ, ਬਿਊਰਨ ਹੈਂਡ੍ਰਿਕਸ, ਯੁਵਰਾਜ ਸਿੰਘ, ਮਯੰਕ ਮਾਰਕੰਡੇ, ਬਰਿੰਦਰ ਸਰਾਂ, ਰਾਸ਼ਿਖ ਸਲਾਮ, ਪੰਕਜ ਜਸਵਾਲ, ਸਿਦੇਸ਼ ਲਾਡ ਤੇ ਅਲਜਾਰੀ ਜੋਸਫ।

PunjabKesari

ਚੇਨਈ ਨੇ ਬਿਲਿੰਗਸ, ਵਿਲੀ ਤੇ ਮੋਹਿਤ ਨੂੰ ਕੀਤਾ ਰਿਲੀਜ਼ :
ਚੇਨਈ ਸੁਪਰ ਕਿੰਗਜ਼ ਨੇ ਅਗਲੇ ਸੈਸ਼ਨ ਲਈ ਸੈਮ ਬਿਲਿੰਗਸ ਤੇ ਡੇਵਿਡ ਵਿਲੀ ਤੋਂ ਇਲਾਵਾ ਮੋਹਿਤ ਸਮੇਤ 3 ਭਾਰਤੀ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ।
ਬਰਕਰਾਰ ਖਿਡਾਰੀ : ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਰਵਿੰਦਰ ਜਡੇਜਾ, ਹਰਭਜਨ ਸਿੰਘ, ਅੰਬਾਤੀ ਰਾਇਡੂ, ਮੁਰਲੀ ਵਿਜੇ, ਕੇਦਾਰ ਜਾਧਵ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਵੈਸਟਇੰਡੀਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਤੇ ਆਸਟਰੇਲੀਆਈ ਆਲਰਾਊਂਡਰ ਸ਼ੇਨ ਵਾਟਸਨ ਵੀ ਸ਼ਾਮਲ ਹਨ। 

PunjabKesari

ਹੈਦਰਾਬਾਦ ਨੇ ਛੱਡਿਆ ਸ਼ਾਕਿਬ ਅਲ ਹਸਨ ਦਾ ਸਾਥ
ਮੈਚ ਫਿਕਸਿੰਗ ਲਈ ਸੰਪਰਕ ਕੀਤੇ ਜਾਣ ਦੀ ਗੱਲ ਆਈ. ਸੀ. ਸੀ. ਨੂੰ ਨਾ ਦੱਸਣ ਕਾਰਨ ਦੋ ਸਾਲ ਦੀ ਪਾਬੰਦੀ ਝੱਲ ਰਹੇ ਬੰਗਲਾਦੇਸ਼ੀ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਆਈ. ਪੀ. ਐੱਲ. ਟੀਮ ਸਨਰਾਈਜ਼ਰਸ ਹੈਦਰਾਬਾਦ ਨੇ ਅਗਲੇ ਸੈਸ਼ਨ ਲਈ ਰਿਲੀਜ਼ ਕਰ ਦਿੱਤਾ ਹੈ। ਹੈਦਰਾਬਾਦ ਨੇ ਸ਼ਾਕਿਬ ਦੇ ਨਾਲ-ਨਾਲ ਦੀਪਕ ਹੁੱਡਾ, ਮਾਰਟਿਨ ਗਪਟਿਲ, ਯੂਸਫ ਪਠਾਨ ਅਤੇ ਰਿਕੀ ਭੂਈ ਨੂੰ ਵੀ ਰਿਲੀਜ਼ ਕੀਤਾ ਹੈ। ਉਸ ਨੇ ਅਭਿਸ਼ੇਕ ਸ਼ਰਮਾ, ਬਾਸਿਲ ਥਾਂਪੀ, ਭੁਵਨੇਸ਼ਵਰ ਕੁਮਾਰ, ਬਿਲੀ ਸਟੇਨਲੇਕ, ਡੇਵਿਡ ਵਾਰਨਰ, ਜਾਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਮੁਹੰਮਦ ਨਬੀ, ਰਾਸ਼ਿਦ ਖਾਨ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸ਼੍ਰੀਵਤਸ ਗੋਸਵਾਮੀ, ਸਿਧਾਰਥ ਕੌਲ, ਸੱਯਦ ਖਲੀਲ ਅਹਿਮਦ, ਟੀ. ਨਟਰਾਜਨ, ਵਿਜੇ ਸ਼ੰਕਰ ਅਤੇ ਰਿਧੀਮਾਨ ਸਾਹਾ ਨੂੰ ਰਿਟੇਨ ਕੀਤਾ ਹੈ।

PunjabKesari

2020 'ਚ ਰਾਜਸਥਾਨ ਦੀ ਕਪਤਾਨੀ ਕਰੇਗਾ ਸਮਿਥ :
ਦੁਨੀਆ ਦਾ ਨੰਬਰ ਇਕ ਟੈਸਟ ਬੱਲੇਬਾਜ਼ ਆਸਟਰੇਲੀਆ ਦਾ ਸਟੀਵ ਸਮਿਥ ਆਈ. ਪੀ. ਐੱਲ. ਦੇ 2020 'ਚ ਹੋਣ ਵਾਲੇ 13ਵੇਂ ਸੈਸ਼ਨ 'ਚ ਰਾਜਸਥਾਨ ਰਾਇਲਜ਼ ਟੀਮ ਦੀ ਕਪਤਾਨੀ ਕਰੇਗਾ। ਰਾਜਸਥਾਨ ਨੇ ਸਮਿਥ, ਸੰਜੂ ਸੈਮਸਨ, ਜੋਫਰਾ ਆਰਚਰ, ਬੇਨ ਸਟੋਕਸ, ਜੋਸ ਬਟਲਰ, ਰਿਆਨ ਪਰਾਗ, ਸ਼ਸ਼ਾਂਕ ਸਿੰਘ, ਸ਼੍ਰੇਅਸ ਗੋਪਾਲ, ਮਹਿਪਾਲ ਲੋਮਰੋਰ, ਵਰਣ ਆਰੋਨ ਅਤੇ ਮਨਨ ਵੋਹਰਾ ਨੂੰ ਬਰਕਰਾਰ ਰੱਖਿਆ ਹੈ ਜਦਕਿ ਐਸ਼ਟਨ ਟਰਨਰ, ਓਸ਼ਾਨੇ ਥਾਮਸ, ਜੈਦੇਵ ਉਨਾਦਕਤ, ਰਾਹੁਲ ਤ੍ਰਿਪਾਠੀ, ਸਟੂਅਰਟ ਬਿੰਨੀ, ਲਿਆਮ ਲਿਵਿੰਗਸਟੋਨ ਅਤੇ ਸੁਦੇਸ਼ਨ ਮਿਥੁਨ ਨੂੰ ਰਿਲੀਜ਼ ਕੀਤਾ ਹੈ। ਉਸ ਨੇ ਚੋਟੀ ਦੇ ਬੱਲੇਬਾਜ਼ ਅਜਿੰਕਯ ਰਹਾਨੇ ਨੂੰ ਦਿੱਲੀ ਕੈਪਟੀਲਸ ਲਈ ਰਿਲੀਜ਼ ਕੀਤਾ ਅਤੇ ਦਿੱਲੀ ਤੋਂ ਉਸ ਨੇ ਮਯੰਕ ਮਾਰਕੰਡੇ ਅਤੇ ਆਲਰਾਊਂਡਰ ਰਾਹੁਲ ਤਵੇਤੀਆ ਨੂੰ ਲਿਆ ਹੈ।


Related News