ਸਟੇਡੀਅਮ ਦੀ ''ਬੱਤੀ ਗੁੱਲ'' ਹੋਣ ''ਤੇ ਹੈਰਾਨ ਹੋਈ ਅਸ਼ਵਿਨ ਦੀ ਪਤਨੀ, ਕੀਤਾ ਇਹ ਟਵੀਟ

Thursday, May 17, 2018 - 11:50 AM (IST)

ਸਟੇਡੀਅਮ ਦੀ ''ਬੱਤੀ ਗੁੱਲ'' ਹੋਣ ''ਤੇ ਹੈਰਾਨ ਹੋਈ ਅਸ਼ਵਿਨ ਦੀ ਪਤਨੀ, ਕੀਤਾ ਇਹ ਟਵੀਟ

ਨਵੀਂ ਦਿੱਲੀ— ਬੁੱਧਵਾਰ ਸ਼ਾਮ ਖੇਡੇ ਗਏ ਮੈਚ 'ਚ ਮੁੰਬਈ ਇੰਡੀਅਨਜ਼ ਦੀ ਟੀਮ ਨੇ ਇਕ ਰੋਮਾਂਚਕ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਨੂੰ 3 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਮੁੰਬਈ ਇੰਡੀਅਨਜ਼ ਨੇ ਪਲੇਆਫ 'ਚ ਜਾਣ ਦੀਆਂ ਉਮੀਦਾਂ ਨੂੰ ਵੀ ਕਾਇਮ ਰੱਖਿਆ। ਉੱਥੇ ਪੰਜਾਬ ਦੀ ਟੀਮ ਨੂੰ ਇਕ ਬਾਰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਕੱਲ ਦੇ ਮੈਚ 'ਚ ਇਕ ਅਜਿਹੀ ਘਟਨਾ ਹੋਈ, ਜੋ ਚਰਚਾ ਦਾ ਵਿਸ਼ਾ ਬਣ ਗਈ। ਦਰਅਸਲ ਜਦੋਂ ਮੁੰਬਈ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ, ਉਦੋਂ ਵਾਨਖੇੜੇ ਸਟੇਡੀਅਮ ਦੀ ਲਾਈਟ 'ਚ ਕੋਈ ਸਮੱਸਿਆ ਆ ਗਈ ਅਤੇ ਅਚਾਨਕ 2 ਫਲਡਲਾਈਟਸ ਬੰਦ ਹੋ ਗਈਆਂ। ਜਿਸ ਨਾਲ ਖੇਡ ਕੁਝ ਦੇਰ ਦੇ ਲਈ ਰੋਕਣਾ ਪਿਆ। ਇਸ ਘਟਨਾ 'ਤੇ ਆਰ.ਅਸ਼ਵਿਨ ਦੀ ਪਤਨੀ ਪ੍ਰਿਤੀ ਨੇ ਹੈਰਾਨੀ ਜਤਾਈ ਅਤੇ ਟਵੀਟ ਕਰ ਕੇ ਕਿਹਾ ਕਿ ਖੇਡ ਦੇ ਵਿਚ ਹੀ ਲਾਈਟ ਬੰਦ ਹੋ ਗਈ। ਉਥੇ ਹੀ ਪ੍ਰਿਤੀ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਖੂਬ ਮਜੇ ਲਏ ਅਤੇ ਪ੍ਰਿਤੀ ਦੇ ਇਸ ਟਵੀਟ 'ਤੇ ਜਮ੍ਹ ਕੇ ਪ੍ਰਤੀਕਿਰਿਆ ਦਿੱਤੀ।

 


Related News