ਆਈ. ਪੀ. ਐੱਲ. : ਇੰਗਲੈਂਡ ਦੇ 8 ਖਿਡਾਰੀ ਆਪਣੇ ਦੇਸ਼ ਪੁੱਜੇ
Wednesday, May 05, 2021 - 08:59 PM (IST)

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਤੋਂ ਵਿਗੜੇ ਹਾਲਾਤ ਕਾਰਨ ਆਈ. ਪੀ. ਐੱਲ. 2021 ਦੇ ਰੱਦ ਹੋਣ ਉਪਰੰਤ ਵਿਦੇਸ਼ੀ ਖਿਡਾਰੀਆਂ ਨੂੰ ਵਾਪਸ ਉਨ੍ਹਾਂ ਦੇ ਵਤਨ ਭੇਜਣ ਦੀ ਚਿੰਤਾ ਦੌਰਾਨ ਇੰਗਲੈਂਡ ਦੇ 8 ਖਿਡਾਰੀ ਆਪਣੇ ਦੇਸ਼ ਪਹੁੰਚ ਗਏ ਹਨ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਬੁਲਾਰੇ ਨਇਸਕੀ ਨੇ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ,‘‘ਆਈ. ਪੀ. ਐੱਲ ’ਚ ਹਿੱਸਾ ਲੈਣ ਵਾਲੇ ਉਨ੍ਹਾਂ ਦੇ 11 ’ਚੋਂ 8 ਖਿਡਾਰੀ ਘਰ ਪਹੁੰਚ ਗਏ ਹਨ। ਖਿਡਾਰੀ ਮੰਗਲਵਾਰ ਰਾਤ ਨੂੰ ਭਾਰਤ ਤੋਂ ਹੀਥਰੋ ਹਵਾਈ ਅੱਡੇ ਲਈ ਉਡਾਣ ਭਰਨ ’ਚ ਸਫਲ ਰਹੇ ਅਤੇ ਅੱਜ ਸਵੇਰੇ ਇੱਥੇ ਪੁੱਜੇ। ਉਹ ਹੁਣ ਸਰਕਾਰ ਵੱਲੋਂ ਮਨਜ਼ੂਰ ਹੋਟਲਾਂ ’ਚ ਕੁਆਰੰਟਾਈਨ ’ਚ ਰਹਿਣਗੇ। ਕ੍ਰਿਸ ਜਾਡਰਨ, ਡੇਵਿਡ ਮਲਾਨ ਅਤੇ ਇਓਨ ਮੋਰਗਨ ਨੂੰ ਅਗਲੇ 48 ਘੰਟਿਆਂ ਅੰਦਰ ਭਾਰਤ ਛੱਡ ਦੇਣਾ ਚਾਹੀਦਾ ਹੈ।’’
ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ
ਘਰ ਪਰਤਣ ਵਾਲੇ ਇੰਗਲਿਸ਼ ਖਿਡਾਰੀਆਂ ’ਚ ਮੋਇਨ ਅਲੀ, ਸੈਮ ਕੁਰੇਨ, ਟਾਮ ਕੁਰੇਨ, ਕ੍ਰਿਸ ਵੋਕਸ, ਸੈਮ ਬਿਲਿੰਗਸ, ਜੇਸਨ ਰਾਏ, ਜਾਨੀ ਬੇਅਰਸਟੋ ਅਤੇ ਜੋਸ ਬਟਲਰ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।