IPL 2026 : RCB vs DC: 5 ਓਵਰਾਂ ਤੋਂ ਬਾਅਦ ਦਿੱਲੀ ਦਾ ਸਕੋਰ 45/3
Saturday, Apr 18, 2026 - 06:12 PM (IST)
ਸਪੋਰਟਸ ਡੈਸਕ : ਆਈਪੀਐੱਲ 2026 ਦਾ 26ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਤੇ ਦਿੱਲੀ ਕੈਪੀਟਲਸ (DC) ਵਿਚਾਲੇ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ ਤੇ ਦਿੱਲੀ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਵਲੋਂ ਪਥੁਮ ਨਿਸਾਂਕਾ 1 ਦੌੜ, ਕਰੁਣ ਨਾਇਰ 5 ਦੌੜਾਂ ਤੇ ਸਮੀਰ ਰਿਜ਼ਵੀ 2 ਦੌੜਾਂ ਬਣਾ ਆਊਟ ਹੋਏ। ਖਬਰ ਲਿਖੇ ਜਾਣ ਸਮੇਂ ਤਕ ਦਿੱਲੀ ਨੇ 5 ਓਵਰਾਂ 'ਚ 3 ਵਿਕਟਾਂ ਗੁਆ ਕੇ 45 ਦੌੜਾਂ ਬਣਾ ਲਈਆਂ ਹਨ।
ਦੋਵੇਂ ਟੀਮਾਂ ਦੀ ਪਲੇਇੰਗ 11
ਦਿੱਲੀ ਕੈਪੀਟਲਜ਼ : ਪਥੁਮ ਨਿਸਾਂਕਾ, ਕੇਐਲ ਰਾਹੁਲ (ਵਿਕਟਕੀਪਰ), ਸਮੀਰ ਰਿਜ਼ਵੀ, ਅਕਸ਼ਰ ਪਟੇਲ (ਕਪਤਾਨ), ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਆਕਿਬ ਨਬੀ ਡਾਰ, ਲੁੰਗੀ ਨਗੀਡੀ, ਕੁਲਦੀਪ ਯਾਦਵ, ਟੀ ਨਟਰਾਜਨ, ਮੁਕੇਸ਼ ਕੁਮਾਰ
ਰਾਇਲ ਚੈਲੰਜਰਜ਼ ਬੈਂਗਲੁਰੂ: ਵਿਰਾਟ ਕੋਹਲੀ, ਫਿਲਿਪ ਸਾਲਟ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਸੁਯਸ਼ ਸ਼ਰਮਾ, ਜੋਸ਼ ਹੇਜ਼ਲਵੁੱਡ।
