IPL 2026 LSG vs SRH : ਲਖਨਊ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ

Sunday, Apr 05, 2026 - 07:20 PM (IST)

IPL 2026 LSG vs SRH : ਲਖਨਊ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ 10ਵਾਂ ਮੁਕਾਬਲਾ ਅੱਜ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ 'ਚ ਲਖਨਊ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ ਤੇ ਲਖਨਊ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਨੇ 19.5 ਓਵਰਾਂ 'ਚ 5 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ ਤੇ 5 ਵਿਕਟਾਂ ਨਾਲ ਮੈਚ ਜਿੱਤ ਲਿਆ। ਲਖਨਊ ਵਲੋਂ ਕਪਤਾਨ ਰਿਸ਼ਭ ਪੰਤ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ।। ਲਖਨਊ ਲਈ ਏਡਨ ਮਾਰਕਰਮ 45 ਦੌੜਾਂ,  ਮਿਸ਼ੇਲ ਮਾਰਸ਼ 14 ਦੌੜਾਂ, ਆਯੁਸ਼ ਬਡੋਨੀ 12 ਦੌੜਾਂ ਅਬਦੁਲ ਸਮਦ ਨੇ 16 ਦੌੜਾਂ ਤੇ ਨਿਕੋਲਸ ਪੂਰਨ 1 ਦੌੜ  ਬਣਾ ਆਊਟ ਹੋਏ। ਹੈਦਰਾਬਾਦ ਲਈ ਹਰਸ਼ ਦੂਬੇ ਨੇ 2 ਵਿਕਟਾਂ, ਏਹਸਾਨ ਮਲਿੰਗਾ ਨੇ 1 ਤੇ ਸ਼ਿਵਾਂਗ ਕੁਮਾਰ ਨੇ 1 ਵਿਕਟ ਲਈਆਂ।
 
ਟੀਮਾਂ:
ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ) : ਮਿਸ਼ੇਲ ਮਾਰਸ਼, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਏਡਨ ਮਾਰਕਰਮ, ਨਿਕੋਲਸ ਪੂਰਨ, ਅਬਦੁਲ ਸਮਦ, ਮੁਕੁਲ ਚੌਧਰੀ, ਮਨੀਮਾਰਨ ਸਿਧਾਰਥ, ਅਵੇਸ਼ ਖਾਨ, ਮੁਹੰਮਦ ਸ਼ਮੀ, ਦਿਗਵੇਸ਼ ਸਿੰਘ ਰਾਠੀ, ਪ੍ਰਿੰਸ ਯਾਦਵ

ਸਨਰਾਈਜ਼ਰਜ਼ ਹੈਦਰਾਬਾਦ (ਪਲੇਇੰਗ ਇਲੈਵਨ): ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ/ਕਪਤਾਨ), ਹੇਨਰਿਕ ਕਲਾਸੇਨ, ਲਿਆਮ ਲਿਵਿੰਗਸਟੋਨ, ​​ਅਨਿਕੇਤ ਵਰਮਾ, ਨਿਤੀਸ਼ ਕੁਮਾਰ ਰੈਡੀ, ਹਰਸ਼ ਦੁਬੇ, ਸ਼ਿਵਾਂਗ ਕੁਮਾਰ, ਹਰਸ਼ਲ ਪਟੇਲ, ਜੈਦੇਵ ਉਨਾਦਕਟ।


author

Tarsem Singh

Content Editor

Related News