IPL 2026 LSG vs GT : ਲਖਨਊ ਨੇ ਗੁਜਰਾਤ ਨੂੰ ਦਿੱਤਾ 165 ਦੌੜਾਂ ਦਾ ਟੀਚਾ

Sunday, Apr 12, 2026 - 05:18 PM (IST)

IPL 2026 LSG vs GT : ਲਖਨਊ ਨੇ ਗੁਜਰਾਤ ਨੂੰ ਦਿੱਤਾ 165 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2026 ਦਾ 19ਵਾਂ ਮੈਚ ਅੱਜ ਲਖਨਊ ਸੁਪਰ ਜਾਇੰਟਸ ( LSG) ਤੇ ਗੁਜਰਾਤ ਟਾਈਟਨਸ (GT) ਵਿਚਾਲੇ ਲਖਨਊ ਦੇ ਇਕਾਨਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 164 ਦੌੜਾਂ ਬਣਾਈਆਂ ਤੇ ਗੁਜਰਾਤ ਨੂੰ ਜਿੱਤ ਲਈ 165 ਦੌੜਾਂ ਦਾ ਟੀਚਾ ਦਿੱਤਾ। ਗੁਜਰਾਤ ਦੇ ਗੇਂਦਬਾਜ਼ਾਂ ਨੇ ਲਖਨਊ ਦੇ ਬੱਲੇਬਾਜ਼ਾਂ ਦੇ ਮੈਚ ਦੌਰਾਨ ਆਪਣਾ ਸ਼ਿਕੰਜਾ ਕੱਸ ਕੇ ਰੱਖਿਆ। ਸਿੱਟੇ ਵਜੋਂ ਲਖਨਊ ਦੇ ਬੱਲੇਬਾਜ਼ ਖੁੱਲ੍ਹ ਕੇ ਨਹੀਂ ਖੇਡ ਸਕੇ।  ਐਡਨ ਮਾਰਕਰਮ 30 ਦੌੜਾਂ, ਨਿਕੋਲਸ ਪੂਰਨ 19 ਦੌੜਾਂ, ਰਿਸ਼ਭ ਪੰਤ 18, ਅਬਦੁਲ ਸਮਦ 18 ਦੌੜਾਂ, ਮੁਕਲ ਚੌਧਰੀ 18 ਦੌੜਾਂ, ਜਾਰਜ ਲਿੰਡੇ 16 ਦੌੜਾਂ, ਮਿਸ਼ੇਲ ਮਾਰਸ਼ 11 ਦੌੜਾਂ ਤੇ ਆਯੂਸ਼ ਬਡੋਨੀ 9 ਦੌੜਾਂ ਬਣਾ ਆਊਟ ਹੋਏ। ਗੁਜਰਾਤ ਲਈ ਮੁਹੰਮਦ ਸਿਰਾਜ ਨੇ 1 ਵਿਕਟ, ਕਗਿਸੋ ਰਬਾਡਾ ਨੇ 1 ਵਿਕਟ, ਅਸ਼ੋਕ ਸ਼ਰਮਾ ਨੇ 2 ਵਿਕਟ ਤੇ ਪ੍ਰਸਿੱਧ ਕ੍ਰਿਸ਼ਨਾ ਨੇ 4 ਵਿਕਟਾਂ ਲਈਆਂ।  

ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਆਖਰੀ ਗੇਂਦ 'ਤੇ ਜਿੱਤ ਕੇ ਮੈਦਾਨ ਵਿੱਚ ਉਤਰ ਰਹੀਆਂ ਹਨ, ਜਿਸ ਕਾਰਨ ਇਹ ਮੈਚ ਬੇਹੱਦ ਰੋਮਾਂਚਕ ਹੋਣ ਦੀ ਉਮੀਦ ਹੈ। ਲਖਨਊ ਜਿੱਥੇ ਲਗਾਤਾਰ ਤੀਜੀ ਜਿੱਤ ਦੀ ਭਾਲ ਵਿੱਚ ਹੈ, ਉੱਥੇ ਹੀ ਗੁਜਰਾਤ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗਾ।

ਟੀਮਾਂ:

ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼, ਏਡਨ ਮਾਰਕਰਮ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਆਯੂਸ਼ ਬਡੋਨੀ, ਨਿਕੋਲਸ ਪੂਰਨ, ਅਬਦੁਲ ਸਮਦ, ਮੁਕੁਲ ਚੌਧਰੀ, ਮੁਹੰਮਦ ਸ਼ੰਮੀ, ਅਵੇਸ਼ ਖਾਨ, ਦਿਗਵੇਸ਼ ਸਿੰਘ ਰਾਠੀ, ਪ੍ਰਿੰਸ ਯਾਦਵ

ਗੁਜਰਾਤ ਟਾਈਟਨਜ਼ (ਪਲੇਇੰਗ ਇਲੈਵਨ): ਸਾਈ ਸੁਦਰਸਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਗਲੇਨ ਫਿਲਿਪਸ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਅਸ਼ੋਕ ਸ਼ਰਮਾ, ਪ੍ਰਸਿੱਧ ਕ੍ਰਿਸ਼ਨਾ


author

Tarsem Singh

Content Editor

Related News