IPL 2025 Auction Live : ਟ੍ਰੇਂਟ ਬੋਲਟ 12.50 ਕਰੋੜ ਰੁਪਏ 'ਚ ਮੁੰਬਈ ਇੰਡੀਅਨਜ਼ 'ਚ ਸ਼ਾਮਲ
Sunday, Nov 24, 2024 - 09:36 PM (IST)
ਜੇਦਾਹ (ਸਾਊਦੀ ਅਰਬ): ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੇਗਾ ਨਿਲਾਮੀ 24 ਨਵੰਬਰ ਨੂੰ ਜੇਦਾਹ, ਸਾਊਦੀ ਅਰਬ ਵਿੱਚ ਸ਼ੁਰੂ ਹੋ ਗਈ ਹੈ। ਆਈਪੀਐਲ 2025 ਸੀਜ਼ਨ ਲਈ 10 ਆਈਪੀਐਲ ਫਰੈਂਚਾਈਜ਼ੀਆਂ ਨੇ ਕੁੱਲ 577 ਖਿਡਾਰੀਆਂ (367 ਭਾਰਤੀ, 210 ਵਿਦੇਸ਼ੀ) ਲਈ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸੋਲਡ ਪਲੇਅਰ
ਰਿਸ਼ਭ ਪੰਤ ਨੂੰ 27 ਕਰੋੜ ਰੁਪਏ 'ਚ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।
ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ 'ਚ ਪੰਜਾਬ ਕਿੰਗਜ਼ ਨੇ ਖਰੀਦਿਆ।
ਵੈਂਕਟੇਸ਼ ਅਈਅਰ ਨੂੰ 23.75 ਕਰੋੜ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ।
ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ 'ਚ ਪੰਜਾਬ ਕਿੰਗਜ਼ ਨੇ ਆਰਟੀਐਮ ਦੀ ਵਰਤੋਂ ਨਾਲ ਖਰੀਦਿਆ।
ਯੁਜਵੇਂਦਰ ਚਾਹਲ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ 'ਚ ਖਰੀਦਿਆ।
ਜੋਸ ਬਟਲਰ ਨੂੰ 15.50 ਕਰੋੜ ਰਪੁਏ 'ਚ ਗੁਜਰਾਤ ਟਾਈਟਨਸ ਨੇ ਖਰੀਦਿਆ।
ਕੇ.ਐੱਲ. ਰਾਹੁਲ ਨੂੰ ਦਿੱਲੀ ਕੈਪੀਟਲਜ਼ ਨੇ 14 ਕਰੋੜ ਰੁਪਏ 'ਚ ਖਰੀਦਿਆ।
ਜੋਸ਼ ਹੇਜ਼ਲਵੁੱਡ ਨੂੰ 12.50 ਕਰੋੜ ਰੁਪਏ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਖਰੀਦਿਆ।
ਜੋਫਰਾ ਆਰਚਰ ਨੂੰ 12.50 ਕਰੋੜ ਰੁਪਏ 'ਚ ਰਾਜਸਥਾਨ ਰਾਇਲਜ਼ ਨੇ ਖਰੀਦਿਆ।
ਟ੍ਰੇਂਟ ਬੋਲਟ ਨੂੰ 12.50 ਕਰੋੜ ਰੁਪਏ 'ਚ ਮੁੰਬਈ ਇੰਡੀਅਨਜ਼ ਨੇ ਖਰੀਦਿਆ।
ਮੁਹੰਮਦ ਸਿਰਾਜ ਨੂੰ ਗੁਜਰਾਤ ਟਾਈਟਨਸ ਨੇ 12.25 ਕਰੋੜ ਰੁਪਏ 'ਚ ਖਰੀਦਿਆ।
ਮਿਸ਼ੇਲ ਸਟਾਰਕ ਨੂੰ 11.75 ਕਰੋੜ ਰੁਪਏ 'ਚ ਦਿੱਲੀ ਕੈਪੀਟਲਜ਼ ਨੇ ਖਰੀਦਿਆ।
ਫਿਲ ਸਾਲਟ ਨੂੰ 11.50 ਕਰੋੜ ਰੁਪਏ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਖਰੀਦਿਆ।
ਈਸ਼ਾਨ ਕਿਸ਼ਨ ਨੂੰ 11.25 ਕਰੋੜ ਰੁਪਏ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
ਜਿਤੇਸ਼ ਸ਼ਰਮਾ ਨੂੰ 11 ਕਰੋੜ ਰੁਪਏ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਖਰੀਦਿਆ।
ਮਾਰਕਸ ਸਟੋਈਨਿਸ ਨੂੰ 11 ਕਰੋੜ ਰੁਪਏ 'ਚ ਪੰਜਾਬ ਕਿੰਗਜ਼ ਨੇ ਖਰੀਦਿਆ।
ਕਗਿਸੋ ਰਬਾਡਾ ਨੂੰ 10.75 ਕਰੋੜ 'ਚ ਗੁਜਰਾਤ ਟਾਈਟਨਸ ਨੇ ਖਰੀਦਿਆ।
ਟੀ ਨਟਰਾਜਨ ਨੂੰ 10.75 ਕਰੋੜ ਰੁਪਏ 'ਚ ਦਿੱਲੀ ਕੈਪੀਟਲਜ਼ ਨੇ ਖਰੀਦਿਆ।
ਨੂਰ ਅਹਿਮਦ ਨੂੰ 10 ਕਰੋੜ ਰੁਪਏ 'ਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
ਮੁਹੰਮਦ ਸ਼ੰਮੀ ਨੂੰ ਸਨਰਾਈਜ਼ਰਜ਼ ਹੈਦਰਾਬਾਦ 10 ਕਰੋੜ ਰੁਪਏ ਦੀ ਕੀਮਤ 'ਚ ਖਰੀਦਿਆ
ਰਵੀਚੰਦਰਨ ਅਸ਼ਵਿਨ ਨੂੰ 9.75 ਕਰੋੜ 'ਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ
ਆਵੇਸ਼ ਖਾਨ ਨੂੰ 9.75 ਕਰੋੜ ਰੁਪਏ 'ਚ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ
ਪ੍ਰਸਿੱਧ ਕ੍ਰਿਸ਼ਨਾ ਨੂੰ 9.50 ਕਰੋੜ ਰੁਪਏ 'ਚ ਗੁਜਰਾਤ ਟਾਈਟਨਸ ਨੇ ਖਰੀਦਿਆ।
ਜੈਕ ਫ੍ਰੇਜ਼ਰ ਮੈਕਗਰਗ ਨੂੰ 9 ਕਰੋੜ ਰੁਪਏ 'ਚ ਦਿੱਲੀ ਕੈਪੀਟਲਜ਼ ਨੇ ਖਰੀਦਿਆ।
ਲਿਆਮ ਲਿਵਿੰਗਸਟੋਨ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 8.75 ਕਰੋੜ 'ਚ ਖਰੀਦਿਆ।
ਹਰਸ਼ਲ ਪਟੇਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 8 ਕਰੋੜ ਰੁਪਏ 'ਚ ਖਰੀਦਿਆ।
ਡੇਵਿਡ ਮਿਲਰ ਨੂੰ ਲਖਨਊ ਸੁਪਰ ਜਾਇੰਟਸ 7.5 ਕਰੋੜ ਰੁਪਏ 'ਚ ਖਰੀਦਿਆ
ਐਨਰਿਕ ਨਾਰਤਜੇ ਨੂੰ 6.50 ਕਰੋੜ ਰੁਪਏ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ।
ਡੇਵੋਨ ਕੋਨਵੇ ਨੂੰ 6.25 ਕਰੋੜ ਰੁਪਏ 'ਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
ਵਾਨਿੰਦੂ ਹਸਰੰਗਾ ਨੂੰ 5.25 ਕਰੋੜ ਰੁਪਏ 'ਚ ਰਾਜਸਥਾਨ ਰਾਇਲਜ਼ ਨੇ ਖਰੀਦਿਆ।
ਖਲੀਲ ਅਹਿਮਦ ਨੂੰ 4.80 ਕਰੋੜ ਰੁਪਏ 'ਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
ਮਹੀਸ਼ ਥੀਕਸ਼ਾਨਾ ਨੂੰ 4.40 ਕਰੋੜ ਰੁਪਏ 'ਚ ਰਾਜਸਥਾਨ ਰਾਇਲਜ਼ ਨੇ ਹਰਾਇਆ
ਗਲੇਨ ਮੈਕਸਵੈੱਲ ਨੂੰ 4.20 ਕਰੋੜ 'ਚ ਪੰਜਾਬ ਕਿੰਗਜ਼ ਨੇ ਖਰੀਦਿਆ।
ਰਚਿਨ ਰਵਿੰਦਰਾ ਨੂੰ 4 ਕਰੋੜ ਰੁਪਏ 'ਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
ਕੁਇੰਟਨ ਡੀਕਾਕ ਨੂੰ 3.6 ਕਰੋੜ ਰੁਪਏ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ।
ਰਾਹੁਲ ਤ੍ਰਿਪਾਠੀ ਨੂੰ 3.40 ਕਰੋੜ ਰੁਪਏ 'ਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ।
ਮਿਸ਼ੇਲ ਮਾਰਸ਼ ਨੂੰ 3.40 ਕਰੋੜ ਰੁਪਏ 'ਚ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ।
ਰਾਹੁਲ ਚਾਹਰ ਨੂੰ 3.20 ਕਰੋੜ ਰੁਪਏ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
ਐਡਮ ਜ਼ਾਂਪਾ ਨੂੰ 2.40 ਕਰੋੜ ਰੁਪਏ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ।
ਐਡਨ ਮਾਰਕਰਮ 2 ਕਰੋੜ ਰੁਪਏ 'ਚ ਵਿਕੇ।
ਰਹਿਮਾਨੁੱਲ੍ਹਾ ਗੁਰਬਾਜ਼ ਨੂੰ 2 ਕਰੋੜ ਰੁਪਏ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ।
ਅਨਸੋਲਡ ਪਲੇਅਰ
ਹੈਰੀ ਬਰੁੱਕ ਨੂੰ ਕੋਈ ਖਰੀਦਾਰ ਨਹੀਂ ਮਿਲਿਆ। ਇਸ ਖਿਡਾਰੀ ਦੀ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ।
ਦੇਵਦੱਤ ਪਡਿੱਕਲ ਨੂੰ ਕੋਈ ਖਰੀਦਾਰ ਨਹੀਂ ਮਿਲਿਆ। ਇਸ ਖਿਡਾਰੀ ਦੀ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ।
ਡੇਵਿਡ ਵਾਰਨਰ ਨੂੰ ਕੋਈ ਖਰੀਦਾਰ ਨਹੀਂ ਮਿਲਿਆ, ਇਸ ਖਿਡਾਰੀ ਦੀ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ।
ਜਾਨੀ ਬੇਅਰਸਟੋ ਨੂੰ ਕੋਈ ਖਰੀਦਾਰ ਨਹੀਂ ਮਿਲਿਆ, ਇਸ ਖਿਡਾਰੀ ਦੀ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ।
IPL 2025 ਮੈਗਾ ਨਿਲਾਮੀ ਨਿਯਮ
ਹਰ ਟੀਮ ਨੇ ਨਿਲਾਮੀ ਤੋਂ ਪਹਿਲਾਂ ਵੱਧ ਤੋਂ ਵੱਧ ਛੇ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਛੇ ਤੋਂ ਘੱਟ ਕੋਈ ਵੀ ਸੰਖਿਆ ਮੈਗਾ ਨਿਲਾਮੀ ਵਿੱਚ ਟੀਮਾਂ ਲਈ ਉਪਲਬਧ RTM ਕਾਰਡਾਂ ਦੀ ਸੰਖਿਆ ਦੇ ਬਰਾਬਰ ਹੋਵੇਗੀ। ਵੱਧ ਤੋਂ ਵੱਧ ਪੰਜ ਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਜਦੋਂ ਕਿ ਵੱਧ ਤੋਂ ਵੱਧ ਦੋ ਅਨਕੈਪਡ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਪਰ ਕੁੱਲ 6 ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਰੇਕ ਆਈਪੀਐਲ ਟੀਮ 120 ਕਰੋੜ ਰੁਪਏ ਦੇ ਬਜਟ ਨਾਲ ਨਿਲਾਮੀ ਵਿੱਚ ਸ਼ਾਮਲ ਹੋਵੇਗੀ, ਜਿਸ ਵਿੱਚੋਂ ਪਹਿਲਾਂ ਤੋਂ ਹੀ ਬਰਕਰਾਰ ਰੱਖਣ ਦੇ ਕਾਰਨ ਇੱਕ ਮਹੱਤਵਪੂਰਨ ਰਕਮ ਦੀ ਕਟੌਤੀ ਕੀਤੀ ਜਾਵੇਗੀ। ਨਿਲਾਮੀ ਤੋਂ ਬਾਅਦ ਹਰੇਕ ਟੀਮ ਕੋਲ ਘੱਟੋ-ਘੱਟ 18 ਖਿਡਾਰੀ ਹੋਣੇ ਚਾਹੀਦੇ ਹਨ, ਪਰ 25 ਤੋਂ ਵੱਧ ਨਹੀਂ। ਇਨ੍ਹਾਂ ਵਿੱਚੋਂ ਵੱਧ ਤੋਂ ਵੱਧ 8 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ।
ਕਿਸ ਟੀਮ ਕੋਲ ਕਿੰਨਾ ਪੈਸਾ ਹੈ?
ਚੇਨਈ ਸੁਪਰ ਕਿੰਗਜ਼ (CSK): 55 ਕਰੋੜ ਰੁਪਏ
ਦਿੱਲੀ ਕੈਪੀਟਲਜ਼ (DC): 73 ਕਰੋੜ ਰੁਪਏ
ਗੁਜਰਾਤ ਟਾਇਟਨਸ (ਜੀਟੀ): 69 ਕਰੋੜ ਰੁਪਏ
ਲਖਨਊ ਸੁਪਰ ਜਾਇੰਟਸ (LSG): 69 ਕਰੋੜ ਰੁਪਏ
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ): 51 ਕਰੋੜ ਰੁਪਏ
ਮੁੰਬਈ ਇੰਡੀਅਨਜ਼ (MI): 45 ਕਰੋੜ ਰੁਪਏ
ਪੰਜਾਬ ਕਿੰਗਜ਼ (PBKS): 110.5 ਕਰੋੜ ਰੁਪਏ
ਰਾਜਸਥਾਨ ਰਾਇਲਜ਼ (ਆਰਆਰ): 41 ਕਰੋੜ ਰੁਪਏ
ਰਾਇਲ ਚੈਲੇਂਜਰਜ਼ ਬੰਗਲੌਰ (RCB): 83 ਕਰੋੜ ਰੁਪਏ
ਸਨਰਾਈਜ਼ਰਜ਼ ਹੈਦਰਾਬਾਦ (SRH): 45 ਕਰੋੜ ਰੁਪਏ
ਆਈਪੀਐਲ ਮੈਗਾ ਨਿਲਾਮੀ ਕਦੋਂ ਅਤੇ ਕਿੱਥੇ ਦੇਖਣੀ ਹੈ
ਸਮਾਂ: ਐਤਵਾਰ ਅਤੇ ਸੋਮਵਾਰ ਦੁਪਹਿਰ 3:30 ਵਜੇ ਤੋਂ ਬਾਅਦ
ਪ੍ਰਸਾਰਣ: ਸਟਾਰ ਸਪੋਰਟਸ ਨੈੱਟਵਰਕ
ਇਸ ਦੇ ਨਾਲ ਹੀ ਤੁਸੀਂ ਮੈਗਾ ਨਿਲਾਮੀ ਨਾਲ ਸਬੰਧਤ ਅਪਡੇਟਸ ਲਈ ਜਗ ਬਾਣੀ ਨਾਲ ਵੀ ਰਹਿ ਸਕਦੇ ਹੋ।