IPL 2025 : ਪੰਜਾਬ ਅਤੇ ਦਿੱਲੀ ਵਿਚਾਲੇ ਮੁਕਾਬਲਾ, ਮੀਂਹ ਕਾਰਨ ਟਾਸ ''ਚ ਹੋਈ ਦੇਰੀ
Thursday, May 08, 2025 - 07:08 PM (IST)

ਧਰਮਸ਼ਾਲਾ– ਆਈਪੀਐੱਲ 2025 ਦਾ 58ਵਾਂ ਮੈਚ ਅੱਜ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਦਿੱਲੀ ਕੈਪੀਟਲਸ ਨੂੰ ਆਈ. ਪੀ. ਐੱਲ. ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਫਾਰਮ ਵਿਚ ਚੱਲ ਰਹੀ ਪੰਜਾਬ ਕਿੰਗਜ਼ ਵਿਰੁੱਧ ਵੀਰਵਾਰ ਨੂੰ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ।
ਪਿਛਲੇ 5 ਮੈਚਾਂ ਵਿਚੋਂ 3 ਹਾਰ ਜਾਣ ਤੇ 1 ਬੇਨਤੀਜਾ ਰਹਿਣ ਤੋਂ ਬਾਅਦ ਦਿੱਲੀ 11 ਮੈਚਾਂ ਵਿਚੋਂ 13 ਅੰਕ ਲੈ ਕੇ 5ਵੇਂ ਸਥਾਨ ’ਤੇ ਹੈ। ਅਕਸ਼ਰ ਪਟੇਲ ਦੀ ਕਪਤਾਨੀ ਵਾਲੀ ਟੀਮ ਆਪਣੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ਵਿਚ ਸਿਰਫ ਇਕ ਮੈਚ ਸੁਪਰ ਓਵਰ ਵਿਚ ਜਿੱਤ ਸਕੀ ਹੈ। ਪਹਿਲੇ ਚਾਰ ਮੈਚ ਜਿੱਤਣ ਵਾਲੀ ਦਿੱਲੀ ਦੀ ਟੀਮ ਨੂੰ ਉਮੀਦ ਹੈ ਕਿ ਮੈਦਾਨ ਬਦਲਣ ਨਾਲ ਉਸਦੀ ਤਕਦੀਰ ਵੀ ਬਦਲੇਗੀ।
ਪੰਜਾਬ ਸੰਭਾਵੀ XII: ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ, ਸ਼੍ਰੇਅਸ ਅਈਅਰ (ਸੀ), ਜੋਸ਼ ਇੰਗਲਿਸ (ਡਬਲਯੂ.ਕੇ.), ਸ਼ਸ਼ਾਂਕ ਸਿੰਘ, ਨੇਹਾਲ ਵਢੇਰਾ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਓਮਰਜ਼ਈ, ਮਾਰਕੋ ਜੈਨਸਨ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ, ਵਿਜੇ ਕੁਮਾਰ ਵਿਸ਼ਕ/ਸੂਰੀਅੰਸ਼ ਸ਼ੇਜ
ਦਿੱਲੀ ਸੰਭਾਵੀ XII: ਫਾਫ ਡੂ ਪਲੇਸਿਸ, ਅਭਿਸ਼ੇਕ ਪੋਰੇਲ, ਕਰੁਣ ਨਾਇਰ, ਕੇਐੱਲ ਰਾਹੁਲ (ਡਬਲਯੂ.ਕੇ.), ਅਕਸ਼ਰ ਪਟੇਲ (ਸੀ), ਟ੍ਰਿਸਟਨ ਸਟੱਬਸ, ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ, ਮਿਸ਼ੇਲ ਸਟਾਰਕ, ਦੁਸ਼ਮੰਥਾ ਚਮੀਰਾ, ਕੁਲਦੀਪ ਯਾਦਵ, ਟੀ ਨਟਰਾਜਨ