IPL 2025 : ਰਾਜਸਥਾਨ ਦਾ ਤੂਫਾਨੀ ਆਗਾਜ਼, 3.4 ਓਵਰਾਂ ''ਚ ਸਕੋਰ 55 ਦੌੜਾਂ
Sunday, May 18, 2025 - 05:58 PM (IST)

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਆਈਪੀਐਲ ਦਾ 59ਵਾਂ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨੇ ਨੇਹਲ ਵਢੇਰਾ ਦੀਆਂ 70 ਦੌੜਾਂ, ਸ਼ਸ਼ਾਂਕ ਸਿੰਘ ਦੀਆਂ 59 ਦੌੜਾਂ, ਸ਼੍ਰੇਅਸ ਅਈਅਰ ਦੀਆਂ 30 ਦੌੜਾਂ ਦੀ ਬਦੌਲਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 219 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ ਜਿੱਤ ਲਈ 220 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : ਟੀਮ ਦੀ ਹੋਈ ਬੱਲੇ-ਬੱਲੇ, Playoffs ਤੋਂ ਪਹਿਲਾਂ ਟੀਮ ਨਾਲ ਜੁੜੇ ਦੋ ਧਾਕੜ ਖਿਡਾਰੀ
ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਨੇ ਪਾਰੀ ਦਾ ਆਗਾਜ਼ ਤੂਫਾਨੀ ਢੰਗ ਨਾਲ ਕੀਤਾ ਹੈ। ਖਬਰ ਲਿਖੇ ਜਾਣ ਸਮੇਂ ਤਕ ਰਾਜਸਥਾਨ ਨੇ 3.4 ਓਵਰਾਂ 'ਚ ਹੀ 55 ਦੌੜਾਂ ਬਣਾ ਲਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8