IPL 2025 : ਹੈਦਰਾਬਾਦ ਨੇ ਟਾਸ ਜਿੱਤ ਕੀਤਾ ਬੱਲੇਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11
Sunday, May 25, 2025 - 07:02 PM (IST)

ਨਵੀਂ ਦਿੱਲੀ– ਆਈ ਪੀ ਐਲ ਦਾ 68ਵਾਂ ਮੁਕਾਬਲਾ ਅੱਜ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਅਰੁਣ ਜੇਤਲੀ ਸਟੇਡੀਅਮ ਦਿੱਲੀ 'ਚ ਖੇਡਿਆ ਜਾਵੇਗਾ। ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀ ਟੀਮ ਐਤਵਾਰ ਨੂੰ ਆਈ. ਪੀ. ਐੱਲ. ਮੈਚ ਵਿਚ ਖਿਤਾਬੀ ਦੌੜ ਵਿਚੋਂ ਬਾਹਰ ਹੋ ਚੁੱਕੀ ਟੀਮ ਹੋਰ ਟੀਮ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਦਾਨ ’ਤੇ ਉਤਰੇਗੀ ਤਾਂ ਉਸਦੀ ਕੋਸ਼ਿਸ਼ ਸੈਸ਼ਨ ਨੂੰ ਜਿੱਤ ਦੇ ਨਾਲ ਖਤਮ ਕਰਨ ਦੀ ਹੋਵੇਗੀ। ਇਸ ਨੂੰ ਵਿਡੰਬਨਾ ਹੀ ਕਿਹਾ ਜਾਵੇਗਾ ਕਿ ਜਦੋਂ ਕੋਲਕਾਤਾ ਤੇ ਹੈਦਰਾਬਾਦ ਨੇ 2024 ਆਈ. ਪੀ. ਐੱਲ. ਦਾ ਆਪਣਾ ਆਖਰੀ ਮੈਚ ਖੇਡਿਆ ਸੀ ਤਾਂ ਉਹ ਫਾਈਨਲ ਮੁਕਾਬਲਾ ਸੀ, ਜਿੱਥੇ ਸ਼੍ਰੇਅਸ ਅਈਅਰ ਦੀ ਟੀਮ ਨੇ ਇਕਪਾਸੜ ਮੁਕਾਬਲੇ ਵਿਚ ਪੈਟ ਕਮਿੰਸ ਦੀ ਟੀਮ ਨੂੰ ਹਰਾਇਆ ਸੀ।
ਦੋਵਾਂ ਟੀਮਾਂ ਦੇ ਸਾਹਮਣੇ ਆਪਣੀ ਮੁਹਿੰਮ ਨੂੰ ਛੇਵੇਂ ਸਥਾਨ ’ਤੇ ਰਹਿੰਦੇ ਹੋਏ ਖਤਮ ਕਰਨ ਦੀ ਚੁਣੌਤੀ ਹੋਵੇਗੀ। ਮੈਚ ਵਿਚ ਹੈਦਰਾਬਾਦ ਦਾ ਪੱਲੜਾ ਥੋੜ੍ਹਾ ਭਾਰੀ ਹੋਵੇਗਾ। ਇਸ ਟੀਮ ਨੇ ਸ਼ੁੱਕਰਵਾਰ ਨੂੰ ਰਾਤ ਨੂੰ ਆਰ. ਸੀ. ਬੀ. ਨੂੰ 42 ਦੌੜਾਂ ਨਾਲ ਹਰਾਇਆ ਸੀ। ਕੇ. ਕੇ. ਆਰ. ਨੇ ਲੀਗ ਵਿਚ ਆਪਣਾ ਪਿਛਲਾ ਮੈਚ 7 ਮਈ ਨੂੰ ਈਡਨ ਗਾਰਡਨ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡਿਆ ਸੀ। ਪੈਟ ਕਮਿੰਸ ਇਸ ਸੈਸ਼ਨ ਦਾ ਅੰਤ ਜਿੱਤ ਨਾਲ ਕਰਨਾ ਚਾਹੇਗਾ। ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਹੈਨਰਿਕ ਕਲਾਸੇਨ ਤੇ ਅਨਿਕੇਤ ਵਰਮਾ ਦੀ ਮੌਜੂਦਗੀ ਵਾਲੀ ਉਸਦੀ ਮਜ਼ਬੂਤ ਬੱਲੇਬਾਜ਼ੀ ਲਾਈਨਅਪ ਇੱਥੇ ਕੋਟਲਾ ਮੈਦਾਨ ’ਤੇ ਬੱਲੇਬਾਜ਼ੀ ਲਈ ਅਨੁਕੂਲ ਹਾਲਾਤ ਦਾ ਫਾਇਦਾ ਚੁੱਕਣਾ ਚਾਹੇਗੀ।
ਅਜਿੰਕਯ ਰਹਾਨੇ ਦੀ ਟੀਮ ਨੂੰ 17 ਮਈ ਨੂੰ ਆਰ. ਸੀ. ਬੀ. ਦੇ ਨਾਲ ਖੇਡਣਾ ਸੀ। ਲੀਗ ਦੇ ਇਕ ਹਫਤੇ ਦੀ ਬ੍ਰੇਕ ਤੋਂ ਬਾਅਦ ਇਹ ਪਹਿਲਾ ਮੈਚ ਸੀ। ਬੈਂਗਲੁਰੂ ਵਿਚ ਮੀਂਹ ਨੇ ਹਾਲਾਂਕਿ ਉਸ ਮੈਚ ਦੇ ਨਾਲ ਕੇ. ਕੇ. ਆਰ. ਦੀਆਂ ਪਲੇਅ ਆਫ ਵਿਚ ਪਹੁੰਚਣ ਦੀ ਮਾਮੂਲੀ ਉਮੀਦਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ। ਪਲੇਅ ਆਫ ਦੇ ਚਾਰੇ ਸਥਾਨ ਤੈਅ ਹੋ ਚੁੱਕੇ ਹਨ, ਅਜਿਹੇ ਵਿਚ ਇਹ ਮੈਚ ਸਿਰਫ ਰਸਮੀ ਹੀ ਹੈ ਪਰ ਦੋਵੇਂ ਟੀਮਾਂ ਲੀਗ ਦਾ ਸਖਦਾਇਕ ਅੰਤ ਕਰਨ ਲਈ ਉਤਸ਼ਾਹਿਤ ਹੋਣਗੀਆਂ। ਇਹ ਦੋਵੇਂ ਟੀਮਾਂ ਨੂੰ ਅਗਲੇ ਸੈਸ਼ਨ ਲਈ ਟੀਮਾਂ ਦੀ ਰੂਪ-ਰੇਖਾ ਤੈਅ ਕਰਨ ਤੇ ਮੌਜੂਦਾ ਸੈਸ਼ਨ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦਾ ਮੌਕਾ ਹੋਵੇਗਾ।
ਸੰਭਾਵਿਤ ਖੇਡ 11
ਸਨਰਾਈਜ਼ਰਜ਼ ਹੈਦਰਾਬਾਦ: ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਹੇਨਰਿਕ ਕਲਾਸੇਨ, ਨਿਤੀਸ਼ ਰੈੱਡੀ, ਅਭਿਨਵ ਮਨੋਹਰ, ਅਨਿਕੇਤ ਵਰਮਾ, ਪੈਟ ਕਮਿੰਸ (ਕਪਤਾਨ), ਹਰਸ਼ ਦੁਬੇ, ਹਰਸ਼ ਪਟੇਲ, ਜੈਦੇਵ ਉਨਾਦਕਟ, ਈਸ਼ਾਨ ਮਲਿੰਗਾ।
ਕੋਲਕਾਤਾ ਨਾਈਟ ਰਾਈਡਰਜ਼: ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਸੁਨੀਲ ਨਾਰਾਇਣ, ਅਜਿੰਕਿਆ ਰਹਾਣੇ (ਕਪਤਾਨ), ਵੈਂਕਟੇਸ਼ ਅਈਅਰ, ਅੰਗਕ੍ਰਿਸ਼ ਰਘੂਵੰਸ਼ੀ, ਰਮਨਦੀਪ ਸਿੰਘ, ਆਂਦਰੇ ਰਸਲ, ਰਿੰਕੂ ਸਿੰਘ, ਹਰਸ਼ਿਤ ਰਾਣਾ, ਵੈਭਵ ਅਰੋੜਾ, ਵਰੁਣ ਚੱਕਰਵਰਤੀ, ਐਨਰਿਕ ਨੌਰਟਜੇ/ਸਪੇਨਸਰ ਜੌਹਨ।