IPL 2025 : ਬੰਗਲੌਰ ਨੇ ਟਾਸ ਜਿੱਤ ਕੇ ਲਖਨਊ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ-11
Tuesday, May 27, 2025 - 07:12 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ ਆਖਰੀ ਲੀਗ ਮੈਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ RCB ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਿਮ ਡੇਵਿਡ ਅਤੇ ਜੋਸ਼ ਹੇਜ਼ਲਵੁੱਡ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ।
ਇਹ ਇਸ ਲੀਗ ਦਾ ਸਭ ਤੋਂ ਦਿਲਚਸਪ ਮੈਚ ਹੈ ਕਿਉਂਕਿ ਜੇਕਰ RCB ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਟਾਪ-2 ਵਿੱਚ ਪਹੁੰਚ ਜਾਵੇਗੀ। ਉਥੇ ਹੀ ਇਹ ਲਖਨਊ ਦਾ ਵੀ ਆਖਰੀ ਮੈਚ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11
ਬੰਗਲੌਰ- ਫਿਲਿਪ ਸਾਲਟ, ਵਿਰਾਟ ਕੋਹਲੀ, ਮਯੰਕ ਅਗਰਵਾਲ, ਰਜਤ ਪਾਟੀਦਾਰ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ/ਕਪਤਾਨ), ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਯਸ਼ ਦਿਆਲ, ਨੁਵਾਨ ਥੁਸ਼ਾਰਾ
ਲਖਨਊ- ਮਿਸ਼ੇਲ ਮਾਰਸ਼, ਮੈਥਿਊ ਬ੍ਰਿਟਜ਼ਕੇ, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਆਯੂਸ਼ ਬਦੋਨੀ, ਅਬਦੁਲ ਸਮਦ, ਹਿੰਮਤ ਸਿੰਘ, ਸ਼ਾਹਬਾਜ਼ ਅਹਿਮਦ, ਦਿਗਵੇਸ਼ ਸਿੰਘ ਰਾਠੀ, ਅਵੇਸ਼ ਖਾਨ, ਵਿਲੀਅਮ ਓਰੌਰਕੇ