IPL 2025 : ਗੁਜਰਾਤ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11

Sunday, May 18, 2025 - 07:06 PM (IST)

IPL 2025 : ਗੁਜਰਾਤ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11

ਨਵੀਂ ਦਿੱਲੀ– ਆਈਪੀਐੱਲ 2025 ਦਾ 60ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਤੇ ਗੁਜਰਾਤ ਟਾਈਟਨਜ਼ ਵਿਚਾਲੇ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ 'ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਭਾਰਤ-ਪਾਕਿਸਤਾਨ ਸੰਘਰਸ਼ ਕਾਰਨ ਆਪਣੇ ਪਿਛਲੇ ਮੈਚ ਦੇ ਅਚਾਨਕ ਮੁਲਤਵੀ ਹੋਣ ਦਾ ਝਟਕਾ ਝੱਲਣ ਵਾਲੀ ਦਿੱਲੀ ਕੈਪੀਟਲਸ ਦੀ ਟੀਮ ਅੱਜ ਇੱਥੇ ਆਈ. ਪੀ. ਐੱਲ. ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਗੁਜਰਾਤ ਟਾਈਟਨਜ਼ ਨਾਲ ਭਿੜੇਗੀ ਤਾਂ ਉਸਦੀ ਕੋਸ਼ਿਸ਼ ਗੇਂਦਬਾਜ਼ੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਫਿਰ ਤੋਂ ਇਕਜੁੱਟ ਹੋਣ ਦੀ ਹੋਵੇਗੀ, ਜਿਸ ਨਾਲ ਕਿ ਪਲੇਅ ਆਫ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖ ਸਕੇ। ਦਿੱਲੀ ਨੇ ਆਪਣੇ ਪਿਛਲੇ 5 ਮੈਚਾਂ ਵਿਚੋਂ 3 ਗਵਾਏ ਹਨ ਤੇ ਇਕ ਮੈਚ ਮੀਂਹ ਕਾਰਨ ਬੇਨਤੀਜਾ ਰਿਹਾ ਹੈ। ਧਰਮਸ਼ਾਲਾ ਵਿਚ ਦਿੱਲੀ ਦਾ ਪਿਛਲਾ ਮੁਕਾਬਲਾ ਜੰਮੂ ਤੇ ਪਠਾਨਕੋਟ ਵਿਚ ਹਵਾਈ ਹਮਲੇ ਦੀ ਚਿਤਾਵਨੀ ਤੋਂ ਬਾਅਦ ਵਿਚਾਲੇ ਵਿਚ ਹੀ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲੀਗ ਨੂੰ ਇਕ ਹਫਤੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਗੁਜਰਾਤ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ।
ਟੂਰਨਾਮੈਂਟ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਕਈ ਵਿਦੇਸ਼ੀ ਖਿਡਾਰੀ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਲਈ ਵਾਪਸ ਨਹੀਂ ਆ  ਰਹੇ, ਜਿਸ ਨਾਲ ਫ੍ਰੈਂਚਾਈਜ਼ੀ ਨੂੰ ਆਪਣੀ ਟੀਮ ਵਿਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ।ਦਿੱਲੀ ਦੀ ਟੀਮ ਅਜੇ 11 ਮੈਚਾਂ ਵਿਚੋਂ 13 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਟੀਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਚੋਟੀ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਬਾਕੀ ਸੈਸ਼ਨ ਲਈ ਵਾਪਸ ਨਾ ਪਰਤਣ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦਾ ਇਹ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ 14 ਵਿਕਟਾਂ ਲੈ ਕੇ ਮੌਜੂਦਾ ਸੈਸ਼ਨ ਵਿਚ ਹੁਣ ਤੱਕ ਟੀਮ ਦਾ ਸਭ ਤੋਂ ਸਫਲ ਗੇਂਦਬਾਜ਼ ਹੈ ਤੇ ਉਸਦੀ ਗੈਰ-ਹਾਜ਼ਰੀ ਦਿੱਲੀ ਲਈ ਵੱਡਾ ਝਟਕਾ ਹੈ। ਦਿੱਲੀ ਨੂੰ ਹਾਲਾਂਕਿ ਉਸ ਸਮੇਂ ਰਾਹਤ ਮਿਲੀ ਜਦੋਂ ਉਸ ਨੇ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਆਪਣੇ ਨਾਲ ਜੋੜਿਆ, ਜਿਸ ਨੂੰ ਸ਼ੁੱਕਰਵਾਰ ਨੂੰ ਆਪਣੇ ਰਾਸ਼ਟਰੀ ਬੋਰਡ ਤੋਂ ਨੋ-ਆਬਜੈਕਸ਼ਨ ਪੱਤਰ (ਐੱਨ. ਓ. ਸੀ.) ਮਿਲਿਆ। ਤਜਰਬੇਕਾਰ ਮੁਸਤਾਫਿਜ਼ੁਰ ਨੇ ਆਈ. ਪੀ. ਐੱਲ. ਵਿਚ 7.84 ਦੀ ਇਕਨਾਮੀ ਰੇਟ ਨਾਲ 38 ਵਿਕਟਾਂ ਲਈਆਂ ਹਨ। ਉਸ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਗੁਜਰਾਤ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਵਿਰੁੱਧ ਦਿੱਲੀ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਾਵਈ ਕਰੇ।

ਸੰਭਾਵਿਤ XII: ਫਾਫ ਡੂ ਪਲੇਸਿਸ, ਅਭਿਸ਼ੇਕ ਪੋਰੇਲ, ਕੇਐੱਲ ਰਾਹੁਲ (ਵਿਕਟਕੀਪਰ), ਸਮੀਰ ਰਿਜ਼ਵੀ/ਕਰੁਣ ਨਾਇਰ, ਅਕਸ਼ਰ ਪਟੇਲ (ਕਪਤਾਨ), ਟ੍ਰਿਸਟਨ ਸਟੱਬਸ, ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ, ਮੁਕੇਸ਼ ਕੁਮਾਰ/ਮੋਹਿਤ ਸ਼ਰਮਾ, ਦੁਸ਼ਮੰਥਾ ਚਮੀਰਾ, ਕੁਲਦੀਪ ਯਾਦਵ, ਟੀ ਨਟਰਾਜਨ

ਸੰਭਾਵਿਤ XII: ਸਾਈ ਸੁਧਰਸਨ, ਸ਼ੁਬਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸ਼ੇਰਫੇਨ ਰਦਰਫੋਰਡ, ਰਾਹੁਲ ਤਿਵਾਤੀਆ, ਸ਼ਾਹਰੁਖ ਖਾਨ, ਰਾਸ਼ਿਦ ਖਾਨ, ਆਰ ਸਾਈ ਕਿਸ਼ੋਰ, ਅਰਸ਼ਦ ਖਾਨ, ਗੇਰਾਲਡ ਕੋਏਟਜ਼ੀ/ਕਾਗੀਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸੀਦ ਕ੍ਰਿਸ਼ਨ


author

Hardeep Kumar

Content Editor

Related News