IPL 2025 : ਪੰਜਾਬ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋੋ ਪਲੇਇੰਗ 11

Monday, May 26, 2025 - 07:03 PM (IST)

IPL 2025 : ਪੰਜਾਬ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋੋ ਪਲੇਇੰਗ 11

ਸਪੋਰਟਸ ਡੈਸਕ– ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਆਈਪੀਐਲ 2025 ਦਾ 69ਵਾਂ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਾਮ 7.30 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਪਣੇ ਆਖਰੀ ਲੀਗ ਮੁਕਾਬਲੇ ਵਿਚ ਜਦੋਂ ਇਕ-ਦੂਜੇ ਦਾ ਸਾਹਮਣਾ ਕਰਨਗੇ ਤਾਂ ਟਾਪ-2 ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪੂਰਾ ਜ਼ੋਰ ਲਗਾਉਣਗੇ। ਗੁਜਰਾਤ ਟਾਈਟਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਨੇ ਲੀਗ ਦੇ ਕਈ ਮੈਚ ਬਾਕੀ ਰਹਿੰਦਿਆਂ ਹੀ ਆਈ. ਪੀ. ਐੱਲ. ਪਲੇਅ ਆਫ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਨ੍ਹਾਂ ਟੀਮਾਂ ਵਿਚਾਲੇ ਟਾਪ-2 ਵਿਚ ਜਗ੍ਹਾ ਬਣਾਉਣ ਦੀ ਦੌੜ ਹੈ ਤਾਂ ਕਿ ਫਾਈਨਲ ਵਿਚ ਪਹੁੰਚਣ ਲਈ ਟੀਮ ਨੂੰ ਇਕ ਵਾਧੂ ਮੌਕਾ ਮਿਲ ਸਕੇ। ਪੰਜਾਬ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ।

ਪੰਜਾਬ ਕਿੰਗਜ਼ 17 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਹੈ ਪਰ ਮੰਬੁਈ ਹੱਥੋਂ ਹਾਰ ਜਾਣ ਨਾਲ ਉਹ ਤੀਜੇ ਜਾਂ ਚੌਥੇ ਸਥਾਨ ’ਤੇ ਖਿਸਕ ਜਾਵੇਗੀ, ਜਿਸ ਨਾਲ ਟੀਮ ਨੂੰ 30 ਮਈ ਨੂੰ ਐਲਿਮੀਨੇਟਰ ਲਈ ਤਿਆਰ ਹੋਣਾ ਪਵੇਗਾ। ਪੰਜਾਬ ਲਈ ਟਾਪ-2 ਵਿਚ ਰਹਿਣਾ ਮੁਸ਼ਕਿਲ ਹੈ ਕਿਉਂਕਿ ਉਸ ਨੂੰ ਮੁੰਬਈ ਦੀ ਮਜ਼ਬੂਤ ਟੀਮ ਵਿਰੁੱਧ ਜਿੱਤ ਦਰਜ ਕਰਨ ਤੋਂ ਬਾਅਦ ਵੀ ਇਹ ਉਮੀਦ ਕਰਨੀ ਪਵੇਗੀ ਕਿ ਗੁਜਰਾਤ ਤੇ ਆਰ. ਸੀ. ਬੀ. ਆਪਣੇ-ਆਪਣੇ ਆਖਰੀ ਮੈਚ ਹਾਰ ਜਾਣ।

ਪੰਜਾਬ ਕਿੰਗਜ਼ ਨੂੰ ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਹੱਥੋਂ ਮਿਲੀ ਹਾਰ ਤੋਂ ਬਾਅਦ ਟਾਪ-2 ਵਿਚ ਆਉਣ ਲਈ ਮੁੰਬਈ ਵਿਰੁੱਧ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਮੁੰਬਈ ਦੀ ਨੈੱਟ ਰਨ ਰੇਟ ਪਲੇਅ ਆਫ ਵਿਚ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਵਿਚ ਸਭ ਤੋਂ ਬਿਹਤਰ ਹੈ। ਟੀਮ ਜੇਕਰ ਪੰਜਾਬ ਕਿੰਗਜ਼ ਨੂੰ ਹਰਾਉਣ ਵਿਚ ਸਫਲ ਰਹੀ ਤਾਂ ਇਹ ਉਸਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਗੁਜਰਾਤ ਤੇ ਆਰ. ਸੀ. ਬੀ. ਆਪਣੇ-ਆਪਣੇ ਆਖਰੀ ਮੈਚਾਂ ਨੂੰ ਹਾਰਦੇ ਹਨ ਤਾਂ ਮੁੰਬਈ ਦੀ ਟੀਮ ਟਾਪ-2 ਵਿਚ ਹੋਵੇਗੀ।

ਪੰਜਾਬ ਕਿੰਗਜ਼ ਸ਼ਨੀਵਾਰ ਨੂੰ ਦਿੱਲੀ ਕੈਪੀਟਲਸ ਵਿਰੁੱਧ 200 ਤੋਂ ਵੱਧ ਦਾ ਸਕੋਰ ਬਣਾਉਣ ਦੇ ਬਾਵਜੂਦ ਹਾਰ ਗਈ ਸੀ ਪਰ ਹੁਣ ਉਸ ਨੂੰ ਆਪਣੀ ਗੇਂਦਬਾਜ਼ੀ ਦੀਆਂ ਖਾਮੀਆਂ ਦੂਰ ਕਰਨੀਆਂ ਪੈਣਗੀਆਂ। ਸਵਾਈ ਮਾਨ ਸਿੰਘ ਸਟੇਡੀਅਮ ਦੀ ਛੋਟੀ ਬਾਊਂਡਰੀ ਤੇ ਬੱਲੇਬਾਜ਼ੀ ਲਈ ਆਸਾਨ ਹਾਲਾਤ ਇਸ ਮੈਚ ਨੂੰ ਵੱਡੇ ਸਕੋਰ ਵਾਲਾ ਮੁਕਾਬਲਾ ਬਣਾਉਣ ਦਾ ਸੰਕੇਤ ਦਿੰਦੇ ਹਨ।
ਸੰਭਾਵਿਤ ਖੇਡ 11

ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਜੋਸ਼ ਇੰਗਲਿਸ, ਸ਼੍ਰੇਅਸ ਅਈਅਰ (ਕਪਤਾਨ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਉਮਰਜ਼ਈ, ਮਾਰਕੋ ਜੈਨਸਨ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ/ਪ੍ਰਵੀਨ ਦੂਬੇ।

ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ, ਰਿਆਨ ਰਿਕਲਟਨ, ਵਿਲ ਜੈਕਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਨਮਨ ਧੀਰ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਕਰਨ ਸ਼ਰਮਾ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ


author

Hardeep Kumar

Content Editor

Related News