IPL 2024: ਓਪਨਿੰਗ ਸੈਰੇਮਨੀ ''ਚ ਅਕਸ਼ੈ-ਟਾਈਗਰ ਨੇ ਬਿਖੇਰਿਆ ਜਲਵਾ, ਸੋਨੂੰ-ਰਹਿਮਾਨ ਦੀ ਆਵਾਜ਼ ''ਤੇ ਝੂੰਮੇ ਪ੍ਰਸ਼ੰਸਕ
Friday, Mar 22, 2024 - 07:42 PM (IST)
ਸਪੋਰਟਸ ਡੈਸਕ- ਆਈ.ਪੀ.ਐੱਲ. 2024 ਦਾ ਆਗਾਜ਼ ਅੱਜ ਯਾਨੀ ਸ਼ੁੱਕਰਵਾਰ ਨੂੰ ਹੋਣ ਜਾ ਰਿਹਾ ਹੈ। ਇਸਦੇ ਪਹਿਲੇ ਮੈਚ 'ਚ ਡਿਫੈਂਡਿੰਗ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਮੁਕਾਬਲਾ ਹੋਵੇਗਾ। ਇਹ ਮੈਚ ਚੇਨਈ ਦੇ ਘਰੇਲੂ ਮੈਦਾਨ ਐੱਮ.ਏ. ਚਿੰਦਾਂਬਰਮ ਸਟੇਡੀਅਮ 'ਚ ਰਾਤ ਨੂੰ 8 ਵਜੇ ਸ਼ੁਰੂ ਹੋਵੇਗਾ। ਇਸ ਮੁਕਾਬਲੇ ਤੋਂ ਪਹਿਲਾਂ ਓਪਨਿੰਗ ਸੈਰੇਮਨੀ ਹੋਈ ਜਿਸ ਵਿਚ ਕਈ ਮਸ਼ਹੂਰ ਬਾਲੀਵੁੱਡ ਸਿਤਾਰੇ ਪਹੁੰਚੇ।
ਆਈ.ਪੀ.ਐੱਲ. 2024 ਦੀ ਓਪਨਿੰਗ ਸੈਰੇਮਨੀ ਦਾ ਆਗਾਜ਼ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਨੇ 'ਸਾਰੇ ਜਹਾਂ ਸੇ ਅੱਛਾ' ਗਾਣੇ ਨਾਲ ਕੀਤਾ। ਫਿਰ ਉਨ੍ਹਾਂ ਨੇ ਹਬੀਬੀ ਗਾਣੇ 'ਤੇ ਪਰਫਾਰਮ ਕੀਤਾ। ਟਾਈਗਰ ਨੇ ਹਬੀਬੀ ਗਾਣੇ 'ਤੇ ਸੋਲੋ ਪਰਫਾਰਮ ਕੀਤਾ। ਅਕਸ਼ੈ ਅਤੇ ਟਾਈਗਰ 'ਬੜੇ ਮਿਆਂ ਛੋਟੇ ਮਿਆਂ' ਫਿਲਮ 'ਚ ਇਕੱਠੇ ਕੰਮ ਕਰ ਰਹੇ ਹਨ।
ਅਕਸ਼ੈ ਨੇ ਦੇਸੀ ਬੁਆਏਜ਼ ਦੇ ਗੀਤ 'ਸੁਬਾਹ ਹੋਣ ਨਾ ਦੇ' 'ਤੇ ਪਰਫਾਰਮ ਕੀਤਾ। ਫਿਰ ਉਸਨੇ 'ਭੂਲ ਭੁਲਾਇਆ' ਗੀਤ 'ਤੇ ਪਰਫਾਰਮ ਕੀਤਾ। 'ਪਾਰਟੀ ਆਲ ਨਾਈਟ' ਗੀਤ 'ਤੇ ਵੀ ਪ੍ਰਦਰਸ਼ਨ ਕੀਤਾ। 'ਚੂਰਾ ਕੇ ਦਿਲ ਮੇਰਾ ਗੋਰੀਆ ਚਲੀ' ਗੀਤ 'ਤੇ ਪਰਫਾਰਮ ਕੀਤਾ। ਇਸਤੋਂ ਇਲਾਵਾ ਅਕਸ਼ੈ ਕੁਮਾਰ ਨੇ ਹਾਊਸਫੁੱਲ 4 ਦੇ ਗੀਤ 'ਬਾਲਾ-ਬਾਲਾ' 'ਤੇ ਡਾਂਸ ਕੀਤਾ। ਫਿਰ ਅਕਸ਼ੈ ਅਤੇ ਟਾਈਗਰ ਨੇ 'ਸੁਣੋ ਗੌਰ ਸੇ ਦੁਨੀਆ ਵਾਲੋ' ਗੀਤ 'ਤੇ ਬਾਈਕ 'ਤੇ ਸਟੇਡੀਅਮ ਦਾ ਚੱਕਰ ਲਗਾਇਆ। ਇਸ ਨੂੰ ਦੇਖ ਕੇ ਪ੍ਰਸ਼ੰਸਕ ਆਪਣੇ ਉਤਸ਼ਾਹ 'ਤੇ ਕਾਬੂ ਨਹੀਂ ਰੱਖ ਸਕੇ। ਪ੍ਰਸ਼ੰਸਕਾਂ ਨੇ ਦੋਵਾਂ ਦੀ ਖੂਬ ਤਾਰੀਫ ਕੀਤੀ। ਇਸ ਤੋਂ ਬਾਅਦ ਦੋਹਾਂ ਦਾ ਪ੍ਰਦਰਸ਼ਨ ਖਤਮ ਹੋ ਗਿਆ।
ਅਕਸ਼ੈ-ਟਾਈਗਰ ਤੋਂ ਬਾਅਦ ਸੋਨੂੰ ਨਿਗਮ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਉਨ੍ਹਾਂ ਨੇ 'ਵੰਦੇ ਮਾਤਰਮ' ਗਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਸੋਨੂੰ ਨਿਗਮ ਤੋਂ ਬਾਅਦ ਏ.ਆਰ. ਰਹਿਮਾਨ ਨੇ 'ਮਾਂ ਤੁਝੇ ਸਲਾਮ' ਗੀਤ 'ਤੇ ਪਰਫਾਰਮ ਕੀਤਾ। ਉਨ੍ਹਾਂ ਆਪਣੀ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਰਹਿਮਾਨ ਦਾ ਸਾਥ ਦੇਣ ਲਈ ਮੋਹਿਤ ਚੌਹਾਨ ਪਹੁੰਚੇ ਹਨ। ਮੋਹਿਤ ਨੇ 'ਇਸ਼ਕ ਮਿੱਠਾ' ਗਾਇਆ। ਫਿਰ ਮੋਹਿਤ ਨੇ ਰਹਿਮਾਨ ਦੁਆਰਾ ਰਚਿਤ ਫਿਲਮ ਦਿੱਲੀ-6 ਦਾ ਇੱਕ 'ਮਸਾਕਲੀ' ਗੀਤ ਗਾਇਆ।
ਏ.ਆਰ. ਰਹਿਮਾਨ ਨੇ ਪੂਰੀ ਟੀਮ ਨਾਲ 'ਜੈ ਹੋ ਗੀਤ' 'ਤੇ ਪਰਫਾਰਮ ਕੀਤਾ। ਇਸ ਗੀਤ ਨੇ ਆਸਕਰ ਐਵਾਰਡ ਵੀ ਜਿੱਤਿਆ ਸੀ। ਇਸ ਗੀਤ ਦੇ ਨਾਲ, ਰਹਿਮਾਨ, ਮੋਹਿਤ ਚੌਹਾਨ ਅਤੇ ਨੀਤੀ ਮੋਹਨ ਵਾਲੇ ਬੈਂਡ ਦਾ ਪ੍ਰਦਰਸ਼ਨ ਅਤੇ ਉਦਘਾਟਨੀ ਸਮਾਰੋਹ ਸਮਾਪਤ ਹੋ ਗਿਆ।
ਇਸ ਤੋਂ ਬਾਅਦ ਬੀ.ਸੀ.ਸੀ.ਆਈ. ਦੇ ਪ੍ਰਧਾਨ ਰੋਜਰ ਬਿੰਨੀ, ਉਪ ਪ੍ਰਧਾਨ ਰਾਜੀਵ ਸ਼ੁਕਲਾ, ਸਕੱਤਰ ਜੈ ਸ਼ਾਹ, ਆਈ.ਪੀ.ਐੱਲ. ਦੇ ਚੇਅਰਮੈਨ ਅਰੁਣ ਧੂਮਲ, ਖਜ਼ਾਨਚੀ ਆਸ਼ੀਸ਼ ਸ਼ੈਲਾਰ ਵੀ ਮੰਚ 'ਤੇ ਪਹੁੰਚੇ। ਫਿਰ ਦੋਵਾਂ ਟੀਮਾਂ ਦੇ ਕਪਤਾਨਾਂ ਅਤੇ ਮਸ਼ਹੂਰ ਹਸਤੀਆਂ ਨੂੰ ਵੀ ਸਟੇਜ 'ਤੇ ਬੁਲਾਇਆ ਗਿਆ। ਇਸ ਤੋਂ ਬਾਅਦ ਟਰਾਫੀ ਦਾ ਉਦਘਾਟਨ ਕੀਤਾ ਗਿਆ। ਸਾਰਿਆਂ ਨੇ ਇਕੱਠੇ ਫੋਟੋ ਲਈ ਪੋਜ਼ ਦਿੱਤੇ ਅਤੇ ਉਦਘਾਟਨੀ ਸਮਾਰੋਹ ਦੀ ਸਮਾਪਤੀ ਕੀਤੀ।