IPL 2023: ਰਾਜਸਥਾਨ ਰਾਇਲਜ਼ ਦਾ ਆਲਰਾਊਂਡ ਪ੍ਰਦਰਸ਼ਨ, ਫੱਸਵੇਂ ਮੁਕਾਬਲੇ ਵਿਚ ਚੇਨਈ ਨੂੰ 3 ਦੌੜਾਂ ਨਾਲ ਹਰਾਇਆ
Wednesday, Apr 12, 2023 - 11:28 PM (IST)
ਸਪੋਰਟਸ ਡੈਸਕ: ਆਈ.ਐੱਲ. ਵਿਚ ਅੱਜ ਰਾਜਸਥਾਨ ਰਾਇਲਜ਼ ਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਕਾਂਟੇ ਦੀ ਟੱਕਰ ਵਿਚਾਲੇ ਰਾਜਸਥਾਨ ਰਾਇਲਜ਼ ਨੇ ਚੇਨਈ ਨੂੰ ਹਰਾ ਕੇ 2 ਪੁਆਇੰਟ ਆਪਣੇ ਖਾਤੇ ਵਿਚ ਜੋੜ ਲਏ ਹਨ। ਚੇਨਈ ਨੂੰ 176 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਦੇ ਜਵਾਬ ਵਿਚ ਉਹ 172 ਦੌੜਾਂ ਹੀ ਬਣਾ ਸਕੀ ਤੇ 3 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ। ਹਾਲਾਂਕਿ ਮੈਚ ਅਖ਼ੀਰਲੀ ਗੇਂਦ ਤਕ ਗਿਆ ਪਰ ਅਖ਼ੀਰ ਜਿੱਤ ਰਾਜਸਥਾਨ ਰਾਇਲਜ਼ ਦੇ ਹੀ ਹੱਥ ਲੱਗੀ।
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੂੰ 11 ਦੌੜਾਂ 'ਤੇ ਯਸ਼ਸਵੀ ਜੈਸਵਾਲ ਦੀ ਵਿਕਟ ਡਿੱਗਣ ਤੋਂ ਬਾਅਦ ਜੋਸ ਬਟਲਰ ਤੇ ਪਾਡਿਕਲ ਨੇ ਸ਼ਾਨਦਾਰ ਸ਼ੁਰੂਆਤ ਦੁਆਈ। ਜੋਸ ਬਟਲਰ ਨੇ 36 ਗੇਂਦਾਂ ਵਿਚ 3 ਛਿੱਕਿਆਂ ਸਦਕਾ 52 ਦੌੜਾਂ ਦੀ ਪਾਰੀ ਖੇਡੀ ਪਾਡਿਕਲ (38), ਅਸ਼ਵਿਨ (30) ਅਤੇ ਹੈੱਟਮਾਇਰ (30) ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਇਨ੍ਹਾਂ ਪਾਰੀਆਂ ਸਦਕਾ ਰਾਜਸਥਾਨ ਰਾਇਲਜ਼ ਨੇ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਮਨਕੀਰਤ ਔਲਖ ਖ਼ਿਲਾਫ਼ DGP ਕੋਲ ਪਹੁੰਚੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ
ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਟੀਮ ਨੂੰ 10 ਦੌੜਾਂ ਦੇ ਸਕੋਰ 'ਤੇ ਹੀ ਰੁਤੂਰਾਜ ਗਾਇਕਵਾੜ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ। ਗਾਇਕਵਾੜ 8 ਦੌੜਾਂ ਬਣਾ ਕੇ ਸੰਦੀਪ ਸ਼ਰਮਾ ਦੀ ਗੇਂਦ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਡੇਵਿਡ ਕਾਨਵੇ (50) ਤੇ ਅਜਿੰਕੇ ਰਹਾਣੇ (31) ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਦਾ ਸਕੋਰ ਅੱਗੇ ਤੋਰਿਆ। ਉਨ੍ਹਾਂ ਦੀ ਵਿਕਟ ਡਿੱਗਣ ਤੋਂ ਬਾਅਦ ਪਾਰੀ ਡਾਵਾਂਡੋਲ ਜ਼ਰੂਰ ਹੋਈ ਪਰ ਅਖ਼ੀਰ ਵਿਚ ਰਵਿੰਦਰ ਜਡੇਜਾ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੈਚ ਨੂੰ ਅਖੀਰਲੇ ਓਵਰ ਤਕ ਪਹੁੰਚਾਇਆ। ਚੇਨਈ ਨੂੰ ਅਖ਼ੀਰਲੇ ਓਵਰ ਵਿਚ 21 ਦੌੜਾਂ ਦੀ ਲੋੜ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।