IPL 2023 : ਮੁੰਬਈ ਨੇ ਹੈਦਰਾਬਾਦ ਨੂੰ ਦਿੱਤਾ 193 ਦੌੜਾਂ ਦਾ ਟੀਚਾ
Tuesday, Apr 18, 2023 - 09:29 PM (IST)
ਸਪੋਰਟਸ ਡੈਸਕ : ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈਪੀਐਲ 2023 ਦਾ 25ਵਾਂ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਹੈਦਰਾਬਾਦ ਨੂੰ ਜਿੱਤ ਲਈ 193 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਰੋਹਿਤ ਸ਼ਰਮਾ 18 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 28 ਦੌੜਾਂ ਦੇ ਨਿੱਜੀ ਸਕੋਰ 'ਤੇ ਨਟਰਾਜਨ ਵਲੋਂ ਆਊਟ ਹੋ ਗਿਆ। ਮੁੰਬਈ ਨੂੰ ਦੂਜਾ ਝਟਕਾ ਈਸ਼ਾਨ ਕਿਸ਼ਨ ਦੇ ਆਊਟ ਹੋਣ ਨਾਲ ਲੱਗਾ। ਈਸ਼ਾਨ 31 ਗੇਂਦਾਂ 'ਚ 3 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾ ਮਾਰਕੋ ਜੈਨਸਨ ਦਾ ਸ਼ਿਕਾਰ ਬਣਿਆ।
ਮੁੰਬਈ ਦੀ ਤੀਜੀ ਵਿਕਟ ਸੂਰਯਕੁਮਾਰ ਯਾਦਵ ਦੇ ਆਊਟ ਹੋਣ ਨਾਲ ਡਿੱਗੀ। ਸੂਰਯਕੁਮਾਰ 7 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕੋ ਜੈਨਸਨ ਵਲੋਂ ਆਊਟ ਹੋਇਆ। ਤਿਲਕ ਵਰਮਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 17 ਗੇਂਦਾਂ 'ਚ 2 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਭੁਵਨੇਸ਼ਵਰ ਵਲੋਂ ਆਊਟ ਹੋਇਆ। ਕੈਮਰਨ ਗ੍ਰੀਨ ਨੇ ਅਜੇਤੂ ਰਹਿੰਦੇ ਹੋਏ ਸ਼ਾਨਦਾਰ 64 ਦੌੜਾਂ ਬਣਾਈਆਂ। ਮੁੰਬਈ ਲਈ ਭੁਵਨੇਸ਼ਵਰ ਕੁਮਾਰ ਨੇ 1, ਮਾਰਕੋ ਜਾਨਸਨ ਨੇ 2, ਟੀ ਨਟਰਾਜਨ ਨੇ 1 ਵਿਕਟਾਂ ਲਈਆਂ।
ਹੈੱਡ ਟੂ ਹੈੱਡ
ਕੁੱਲ ਮੈਚ - 19
ਹੈਦਰਾਬਾਦ - 9 ਜਿੱਤੇ
ਮੁੰਬਈ - 10 ਜਿੱਤੇ
ਪਿੱਚ ਰਿਪੋਰਟ
ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਨੇ ਟੂਰਨਾਮੈਂਟ 'ਚ ਹੁਣ ਤੱਕ ਹੋਏ ਦੋ ਮੈਚਾਂ 'ਚ ਬੱਲੇਬਾਜ਼ਾਂ ਨੂੰ ਕਾਫੀ ਸਹਾਰਾ ਦਿੱਤਾ ਹੈ। ਬੱਲੇਬਾਜ਼ ਵੀ ਇਸ ਖੇਡ 'ਤੇ ਹਾਵੀ ਹੋਣਗੇ ਅਤੇ ਇਹ ਉੱਚ ਸਕੋਰ ਵਾਲੀ ਖੇਡ ਹੋ ਸਕਦੀ ਹੈ। ਪਿਛਲੇ ਪੰਜ ਟੀ-20 ਮੈਚਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 178 ਦੌੜਾਂ ਰਿਹਾ ਹੈ।
ਮੌਸਮ
ਹੈਦਰਾਬਾਦ ਵਿੱਚ 18 ਅਪ੍ਰੈਲ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲੇ ਆਈਪੀਐਲ ਮੈਚ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਰਫ਼ਤਾਰ ਲਗਭਗ 10 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤਾਪਮਾਨ 24 ਤੋਂ 37 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
ਪਲੇਇੰਗ 11
ਸਨਰਾਈਜ਼ਰਜ਼ ਹੈਦਰਾਬਾਦ : ਮਯੰਕ ਅਗਰਵਾਲ, ਹੈਰੀ ਬਰੂਕ, ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਵਾਸ਼ਿੰਗਟਨ ਸੁੰਦਰ, ਮਾਰਕੋ ਜੈਨਸਨ, ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਟੀ ਨਟਰਾਜਨ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਯਕੁਮਾਰ ਯਾਦਵ, ਟਿਮ ਡੇਵਿਡ, ਕੈਮਰਨ ਗ੍ਰੀਨ, ਅਰਜੁਨ ਤੇਂਦੁਲਕਰ, ਨੇਹਲ ਵਢੇਰਾ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।