ਪੰਜਾਬ ਖ਼ਿਲਾਫ਼ ਜਿੱਤ ਦੇ ਬਾਵਜੂਦ ਹਾਰਦਿਕ ਪੰਡਯਾ ਕਰ ਬੈਠੇ ਇਹ ਗ਼ਲਤੀ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

04/14/2023 3:35:32 PM

ਮੋਹਾਲੀ (ਭਾਸ਼ਾ)- ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਵੀਰਵਾਰ ਨੂੰ ਖੇਡੇ ਗਏ ਮੈਚ ਦੌਰਾਨ ਹੌਲੀ ਓਵਰ-ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਆਈ.ਪੀ.ਐੱਲ. ਦਾ ਟੀਚਾ ਮੈਚ ਨੂੰ 3 ਘੰਟੇ ਅਤੇ 20 ਮਿੰਟ ਵਿੱਚ ਖ਼ਤਮ ਕਰਨਾ ਹੈ ਪਰ ਹੌਲੀ ਓਵਰ-ਰੇਟ ਮੁੱਦਾ ਬਣਦਾ ਜਾ ਰਿਹਾ ਹੈ, ਜਿਸ ਕਾਰਨ ਮੈਚ 4 ਘੰਟੇ ਤੋਂ ਵੱਧ ਸਮੇਂ ਤੱਕ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਅੰਪਾਇਰਾਂ 'ਤੇ ਟਿੱਪਣੀ ਕਰ ਕਸੂਤੇ ਘਿਰੇ ਅਸ਼ਵਿਨ, ਲੱਗਾ ਭਾਰੀ ਜੁਰਮਾਨਾ

ਆਈ.ਪੀ.ਐੱਲ. ਨੇ ਇੱਕ ਰੀਲੀਜ਼ ਵਿੱਚ ਕਿਹਾ, “ਆਈ.ਪੀ.ਐੱਲ. ਕੋਡ ਆਫ ਕੰਡਕਟ ਦੇ ਤਹਿਤ ਹੌਲੀ ਓਵਰ ਰੇਟ ਨਾਲ ਸਬੰਧਤ ਇਹ ਟੀਮ ਦਾ ਪਹਿਲਾ ਅਪਰਾਧ ਹੈ, ਇਸ ਲਈ ਉਸਦੇ ਕਪਤਾਨ ਹਾਰਦਿਕ ਪੰਡਯਾ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।” ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਇਸ ਮੈਚ ਵਿਚ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਹ ਉਸ ਦੀ ਇਸ ਸੀਜ਼ਨ ਦੀ ਤੀਜੀ ਜਿੱਤ ਹੈ, ਜਿਸ ਨਾਲ ਉਹ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਪੰਜਾਬ ਕਿੰਗਜ਼ 4 ਮੈਚਾਂ ਵਿੱਚ 4 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ: IPL 2023: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹੈ ਧੋਨੀ ਦਾ ਜਾਦੂ, ਛੱਕੇ ਵੇਖਣ ਵਾਲਿਆਂ ਨੇ ਤੋੜੇ ਰਿਕਾਰਡ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News