IPL 2023: ਗੁਜਰਾਤ ਟਾਈਟਨਸ ਦਾ ਧਾਕੜ ਪ੍ਰਦਰਸ਼ਨ ਜਾਰੀ, ਰਾਜਸਥਾਨ ਨੂੰ ਹਰਾ ਕੇ Play-off ਵੱਲ ਵਧਾਇਆ ਕਦਮ

Friday, May 05, 2023 - 10:35 PM (IST)

ਸਪੋਰਟਸ ਡੈਸਕ: ਆਈ.ਪੀ.ਐੱਲ. ਵਿਚ ਗੁਜਰਾਤ ਟਾਈਟਨਸ ਦਾ ਧਾਕੜ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਗੁਜਰਾਤ ਨੇ ਰਾਜਸਥਾਨ ਰਾਇਲਜ਼ ਨੂੰ ਇਕਪਾਸੜ ਮੁਕਾਬਲੇ ਵਿਚ 9 ਵਿਕਟਾਂ ਨਾਲ ਹਰਾਇਆ। ਇਹ ਗੁਜਰਾਤ ਦੀ 10 ਮੁਕਾਬਲਿਆਂ ਵਿਚ 7ਵੀਂ ਜਿੱਤ ਹੈ ਜਿਸ ਸਦਕਾ ਉਹ 14 ਪੁਆਇੰਟਸ ਨਾਲ ਟੇਬਲ ਦੇ ਸਿਖਰ 'ਤੇ ਕਾਬਿਜ਼ ਹੈ ਤੇ Play-off ਮੁਕਾਬਲਿਆਂ ਲਈ ਸਭ ਤੋਂ ਪਹਿਲਾਂ ਕੁਆਲੀਫ਼ਾਈ ਕਰ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਹੁਣ ਫੇਰ ਵੱਡੇ ਪਰਦੇ 'ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼

ਰਾਜਸਥਾਨ ਰਾਇਲਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਜੋ ਪੂਰੀ ਤਰ੍ਹਾਂ ਗਲਤ ਸਾਬਿਤ ਹੋਇਆ। ਕਪਤਾਨ ਸੰਜੂ ਸੈਸਮਨ ਦੀਆਂ 30 ਦੌੜਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਚੰਗੀ ਪਾਰੀ ਨਹੀਂ ਖੇਡ ਸਕਿਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੀ ਟੀਮ 20 ਓਵਰ ਵੀ ਪੂਰੇ ਨਹੀਂ ਖੇਡ ਸਕੀ ਤੇ 17.5 ਓਵਰਾਂ ਵਿਚ 118 ਦੌੜਾਂ ਬਣਾ ਕੇ ਹੀ ਢੇਰ ਹੋ ਗਈ। ਗੁਜਰਾਤ ਵੱਲੋਂ ਰਾਸ਼ਿਦ ਖ਼ਾਨ ਨੇ 3 ਅਤੇ ਨੂਰ ਅਹਿਮਦ ਨੇ 2 ਵਿਕਟਾਂ ਲਈਆਂ। 

ਇਹ ਖ਼ਬਰ ਵੀ ਪੜ੍ਹੋ - IPL ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ MS ਧੋਨੀ ਦਾ ਅਹਿਮ ਬਿਆਨ, ਕਹਿ ਦਿੱਤੀ ਇਹ ਗੱਲ

ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਸ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਰਿਧੀਮਾਨ ਸਾਹਾ ਤੇ ਸ਼ੁਭਮਨ ਗਿੱਲ ਨੇ ਸੰਭਲੀ ਹੋਈ ਸ਼ੁਰੂਆਤ ਦਵਾਈ। ਟੂਰਨਾਮੈਂਟ ਵਿਚ ਪਹਿਲਾਂ ਹੋਏ ਲੋਅ ਸਕੋਰਿੰਗ ਮੁਕਾਬਲਿਆਂ ਤੋਂ ਸਬਕ ਸਿੱਖਦਿਆਂ ਗੁਜਰਾਤ ਨੇ ਸ਼ੁਰੂਆਤੀ ਓਵਰਾਂ ਵਿਚ ਵਿਕਟ ਸੰਭਾਲ ਕੇ ਰੱਖੀ ਤੇ ਕੋਈ ਜਲਦਬਾਜ਼ੀ ਨਹੀਂ ਕੀਤੀ। ਸ਼ੁਭਮਨ ਗਿੱਲ ਦੇ 36 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ 15 ਗੇਂਦਾਂ ਵਿਚ 3 ਛਿੱਕਿਆਂ ਤੇ 3 ਚੌਕਿਆਂ ਸਦਕਾ 39 ਦੌੜਾਂ ਦੀ ਅਜੇਤੂ ਪਾਰੀ ਖੇਡੀ। ਰਿਧੀਮਾਨ ਸਾਹਾ ਨੇ ਵੀ 34 ਗੇਂਦਾਂ ਵਿਚ 5 ਚੌਕਿਆਂ ਸਦਕਾ 41 ਦੌੜਾਂ ਦੀ ਅਜੇਤੂ ਪਾਰੀ ਖੇਡੀ ਤੇ ਟੀਮ ਨੂੰ 9 ਵਿਕਟਾਂ ਨਾਲ ਜਿੱਤ ਦੁਆਈ। ਗੁਜਰਾਤ ਨੇ 13.5 ਓਵਰਾਂ ਵਿਚ ਹੀ ਟੀਚਾ ਹਾਸਲ ਕਰ ਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News