IPL 2023: CSK ਨੇ DC ਨੂੰ 27 ਦੌੜਾਂ ਨਾਲ ਹਰਾ ਕੇ Play-off ਵੱਲ ਵਧਾਇਆ ਇਕ ਹੋਰ ਕਦਮ

Wednesday, May 10, 2023 - 11:25 PM (IST)

ਸਪੋਰਟਸ ਡੈਸਕ: ਆਈ.ਪੀ.ਐੱਲ. 2023 ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਪਲੇਆਫ਼ ਮੁਕਾਬਲਿਆਂ ਵੱਲ ਇਕ ਹੋਰ ਕਦਮ ਵਧਾ ਲਿਆ ਹੈ। ਇਸ ਜਿੱਤ ਦੇ ਨਾਲ ਚੇਨਈ 15 ਅੰਕਾਂ ਦੇ ਨਾਲ ਦੂਜੇ ਨੰਬਰ 'ਤੇ ਕਾਬਿਜ਼ ਹੈ ਤੇ ਆਪਣੀ ਪਲੇਆਫ਼ ਮੁਕਾਬਲਿਆਂ ਲਈ ਦਾਅਵੇਦਾਰੀ ਨੂੰ ਹੋਰ ਵੀ ਮਜ਼ਬੂਤ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੋਲਿੰਗ ਸਟੇਸ਼ਨ ’ਚ ਬੱਚੇ ਦਾ ਹੋਇਆ ਜਨਮ, ਮਹਿਲਾ ਅਧਿਕਾਰੀਆਂ ਤੇ ਵੋਟਰਾਂ ਨੇ ਔਰਤ ਦੇ ਜਣੇਪੇ ’ਚ ਕੀਤੀ ਮਦਦ

ਦਿੱਲੀ ਖ਼ਿਲਾਫ਼ ਮੁਕਾਬਲੇ ਦੌਰਾਨ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਦਿੱਲੀ ਦੇ ਫ਼ਿਰਕੀ ਗੇਂਦਬਾਜ਼ਾਂ ਨੇ ਸ਼ੁਰੂਆਤ ਵਿਚ ਤਾਂ ਚੇਨਈ ਦੇ ਬੱਲੇਬਾਜ਼ਾਂ ਨੂੰ ਫਸਾ ਕੇ ਰੱਖਿਆ। ਫ਼ਿਰ ਸ਼ਿਵਮ ਦੂਬੇ, ਰਾਇਡੂ ਅਤੇ ਰਵਿੰਦਰ ਜਡੇਜਾ ਨੇ ਚੰਗੀਆਂ ਪਾਰੀਆਂ ਖੇਡ ਕੇ ਟੀਮ ਦੇ ਸਕੋਰ ਨੂੰ ਅੱਗੇ ਤੋਰਿਆ। ਅਖ਼ੀਰ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਬੱਲ੍ਬੇਜ਼ੀ ਦੇ ਜ਼ੌਹਰ ਦਿਖਾਏ ਅਤੇ 9 ਗੇਂਦਾਂ ਵਿਚ 2 ਛਿੱਕਿਆਂ ਤੇ 1 ਚੌਕੇ ਨਾਲ 20 ਦੌੜਾਂ ਦੀ ਤੇਜ਼ ਤਰਾਰ ਪਾਰੀ ਖੇਡੀ। ਵੱਖੋ-ਵੱਖ ਖਿਡਾਰੀਆਂ ਦੇ ਰਲਵੇਂ-ਮਿਲਵੇਂ ਯੋਗਦਾਨ ਸਦਕਾ ਚੇਨਈ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 167 ਦੌੜਾਂ ਬਣਾ ਲਈਆਂ।

ਇਹ ਖ਼ਬਰ ਵੀ ਪੜ੍ਹੋ - ਸ਼ੱਕੀ ਭਰਾ-ਭਰਜਾਈ ਦਾ ਸ਼ਰਮਨਾਕ ਕਾਰਾ, 12 ਸਾਲਾ ਭੈਣ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਵਜ੍ਹਾ ਜਾਣ ਰਹਿ ਜਾਵੋਗੇ ਹੈਰਾਨ

ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਟੀਮ ਨੂੰ ਪਹਿਲੇ ਹੀ ਓਵਰ ਵਿਚ ਵੱਡਾ ਝਟਕਾ ਦਿੱਤਾ ਜਦੋਂ ਡੇਵਿਡ ਵਾਰਨਰ ਨੂੰ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤਾ ਦਿੱਤਾ। ਮਨੀਸ਼ ਪਾਂਡੇ, ਰਾਇਲੀ ਰੂਸੋ ਤੇ ਅਕਸਰ ਪਟੇਲ ਦੀਆਂ ਕੋਸ਼ਿਸ਼ਾਂ ਵੀ ਟੀਮ ਨੂੰ ਟੀਚੇ ਨੇੜੇ ਪਹੁੰਚਣ ਵਿਚ ਕੋਈ ਮਦਦ ਨਹੀਂ ਕਰ ਪਾਈਆਂ। ਅਖ਼ੀਰ ਵਿਚ ਲਲਿਤ ਯਾਦਵ ਨੇ 5 ਗੇਂਦਾਂ ਵਿਚ 3 ਚੌਕੇ ਜੜੇ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦੁਆ ਸਕਿਆ। ਦਿੱਲੀ ਕੈਪੀਟਲਸ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕੀ ਤੇ 27 ਦੌੜਾਂ ਨਾਲ ਇਹ ਮੁਕਾਬਲਾ ਗੁਆ ਬੈਠੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News