IPL 2023 : ਵੈਂਕਟੇਸ਼ ਤੇ ਰਿੰਕੂ ਦੀ ਸ਼ਾਨਦਾਰ ਬੱਲੇਬਾਜ਼ੀ, ਕੋਲਕਾਤਾ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ

Sunday, Apr 09, 2023 - 07:44 PM (IST)

IPL 2023 : ਵੈਂਕਟੇਸ਼ ਤੇ ਰਿੰਕੂ ਦੀ ਸ਼ਾਨਦਾਰ ਬੱਲੇਬਾਜ਼ੀ, ਕੋਲਕਾਤਾ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ— ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ IPL 2013 ਦਾ 13ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਕੋਲਕਾਤਾ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 4  ਵਿਕਟਾਂ ਗੁਆ ਕੇ 204 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਕੋਲਕਾਤਾ ਨੂੰ ਜਿੱਤ ਲਈ 205 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ ਵੈਂਕਟੇਸ਼ ਅਈਅਰ ਤੇ ਰਿੰਕੂ ਸਿੰਘ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 207 ਦੌੜਾਂ ਬਣਾਈਆਂ ਤੇ 3 ਵਿਕਟਾਂ ਨਾਲ ਮੈਚ ਜਿੱਤ ਲਿਆ।

ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਲਈ ਸਭ ਤੋਂ ਵੱਧ ਦੌੜਾਂ ਵੈਂਕਟੇਸ਼ ਅਈਅਰ ਨੇ ਬਣਾਇਆ। ਵੈਂਕਟੇਸ਼ ਨੇ 8 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ 83 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਵੈਂਕਟੇਸ਼ ਨੂੰ ਅਲਜ਼ਾਰੀ ਜੋਸੇਫ ਨੇ ਆਊਟ ਕੀਤਾ। ਇਸ ਤੋਂ ਇਲਾਵਾ ਨਿਤੀਸ਼ ਰਾਣਾ 45 ਦੌੜਾਂ, ਰਹਿਮਾਨਉੱਲ੍ਹਾ ਗੁਰਬਾਜ਼ 15 ਦੌੜਾਂ, ਤੇ ਐਨ. ਜਗਦੀਸਨ 6 ਦੌੜਾਂ ਬਣਾ ਆਊਟ ਹੋਏ। ਰਿੰਕੂ ਸਿੰਘ ਨੇ ਅਜੇਤੂ ਰਹਿੰਦੇ ਹੋਏ 1 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 48 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਗੁਜਰਾਤ ਵਲੋਂ ਮੁਹੰਮਦ ਸ਼ੰਮੀ ਨੇ 1, ਜੋਸ਼ੁਆ ਲਿਟਲ ਨੇ 1 ਤੇ ਅਲਜ਼ਾਰੀ ਜੋਸੇਫ ਨੇ 2 ਤੇ ਰਾਸ਼ਿਦ ਖਾਨ ਨੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ : IPL 2023 : ਰਹਾਨੇ ਦੀ ਸ਼ਾਨਦਾਰ ਪਾਰੀ, ਚੇਨਈ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ

ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ 17 ਦੌੜਾਂ ਦੇ ਨਿੱਜੀ ਸਕੋਰ 'ਤੇ ਨਾਰਾਇਣ ਵਲੋਂ ਆਊਟ ਹੋ ਗਿਆ। ਇਸ ਤੋਂ ਬਾਅਦ ਗੁਜਰਾਤ ਨੂੰ ਦੂਜਾ ਝਟਕਾ ਸ਼ੁਭਮਨ ਗਿੱਲ ਦੇ ਆਊਟ ਹੋਣ ਨਾਲ ਲੱਗਾ। ਸ਼ੁਭਮਨ 39 ਦੌੜਾਂ ਬਣਾ ਨਾਰਾਇਣ ਵਲੋਂ ਆਊਟ ਹੋਇਆ। ਗੁਜਰਾਤ ਦੀ ਤੀਜੀ ਵਿਕਟ ਅਭਿਨਵ ਮਨੋਹਰ ਦੇ ਤੌਰ 'ਤੇ ਡਿੱਗੀ। ਮਨੋਹਰ 14 ਦੌੜਾਂ  ਬਣਾ ਸੁਯਸ਼ ਸ਼ਰਮਾ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਸਾਈ ਸੁਧਰਸ਼ਨ ਨੇ 53 ਦੌੜਾਂ ਬਣਾਈਆਂ। ਸਾਈ ਨੂੰ ਨਾਰਾਇਣ ਨੇ ਆਊਟ ਕੀਤਾ। ਇਸ ਤੋਂ ਇਲਾਵਾ ਅਜੇਤੂ ਰਹਿੰਦੇ ਹੋਏ ਵਿਜੇ ਸ਼ੰਕਰ ਨੇ ਸਭ ਤੋਂ ਵੱਧ 63 ਦੌੜਾਂ ਦਾ ਯੋਗਦਾਨ ਦਿੱਤਾ। ਗੁਜਰਾਤ ਲਈ ਸੁਨੀਲ ਨਰਾਇਣ ਨੇ 3 ਤੇ ਸੁਯਸ਼ ਸ਼ਰਮਾ ਨੇ 1 ਵਿਕਟਾਂ ਲਈਆਂ। ਗੁਜਰਾਤ ਨੇ ਵੱਡਾ ਬਦਲਾਅ ਕੀਤਾ। ਕਪਤਾਨ ਹਾਰਦਿਕ ਪੰਡਯਾ ਦੀ ਜਗ੍ਹਾ ਰਾਸ਼ਿਦ ਖਾਨ ਸਟੈਂਡ ਇਨ ਕਪਤਾਨ ਹਨ।

ਪਲੇਇੰਗ 11

ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਸਾਈ ਸੁਧਰਸਨ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਵੇਤੀਆ, ਅਭਿਨਵ ਮਨੋਹਰ, ਰਾਸ਼ਿਦ ਖਾਨ (ਕਪਤਾਨ), ਮੁਹੰਮਦ ਸ਼ੰਮੀ, ਅਲਜ਼ਾਰੀ ਜੋਸੇਫ, ਯਸ਼ ਦਿਆਲ

ਕੋਲਕਾਤਾ ਨਾਈਟ ਰਾਈਡਰਜ਼ :ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ.), ਐੱਨ. ਜਗਦੀਸਨ, ਨਿਤੀਸ਼ ਰਾਣਾ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਰਾਇਣ, ਸ਼ਾਰਦੁਲ ਠਾਕੁਰ, ਸੁਯਸ਼ ਸ਼ਰਮਾ, ਲਾਕੀ ਫਰਗੂਸਨ, ਉਮੇਸ਼ ਯਾਦਵ, ਵਰੁਣ ਚੱਕਰਵਰਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News