IPL 2023 : ਗੁਜਰਾਤ ਨੇ ਲਖਨਊ ਨੂੰ 56 ਦੌੜਾਂ ਨਾਲ ਹਰਾਇਆ
Sunday, May 07, 2023 - 07:28 PM (IST)
ਸਪੋਰਟਸ ਡੈਸਕ- ਆਈਪੀਐੱਲ 2023 ਦਾ 51ਵਾਂ ਮੈਚ ਅੱਜ ਗੁਜਰਾਤ ਟਾਈਟਨਸ ਤੇ ਲਖਨਊ ਸੁਪਰਜਾਇੰਟਸ ਦਰਮਿਆਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਗੁਜਰਾਤ ਨੇ ਲਖਨਊ ਨੂੰ 56 ਨਾਲ ਹਰਾ ਦਿੱਤਾ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਨਿਰਧਾਰਤ 20 ਓਵਰਾਂ 'ਚ 2 ਵਿਕਟ ਗੁਆ ਕੇ 227 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਲਖਨਊ ਨੂੰ ਜਿੱਤ ਲਈ 228 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਦੀ ਟੀਮ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ ਤੇ 56 ਨਾਲ ਮੈਚ ਹਾਰ ਗਈ।
ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਲਈ ਰਿਧੀਮਾਨ ਸਾਹਾ ਸ਼ਾਨਦਾਰ 81 ਦੌੜਾਂ ਬਣਾ ਆਵੇਸ਼ ਖਾਨ ਆਊਟ ਹੋਏ। ਸਾਹਾ ਨੇ 10 ਚੌਕਿਆਂ ਤੇ 4 ਛਿੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ 2 ਚੌਕੇ ਤੇ 7 ਛਿੱਕਿਆਂ ਦੀ ਮਦਦ ਨਾਲ 94 ਦੌੜਾਂ ਬਣਾਈਆਂ। ਕਪਤਾਨ ਹਾਰਦਿਕ ਪੰਡਯਾ 25 ਦੌੜਾਂ ਦਾ ਯੋਗਦਾਨ ਦੇ ਕੇ ਮੋਹਸਿਨ ਖਾਨ ਵਲੋਂ ਆਊਟ ਹੋਏ। ਲਖਨਊ ਲਈ ਮੋਹਸਿਨ ਖਾਨ ਨੇ 1 ਤੇ ਆਵੇਸ਼ ਖਾਨ ਨੇ 1 ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਨ ਆਈ ਲਖਨਊ ਦੀ ਟੀਮ ਵਲੋਂ ਸਭ ਤੋਂ ਵੱਧ 70 ਦੌੜਾਂ ਕਵਿੰਟਨ ਡੀ ਕਾਕ ਨੇ ਬਣਾਈਆਂ। ਇਸ ਤੋਂ ਇਲਾਵਾ ਕਾਇਲ ਮੇਅਰਸ ਨੇ 48 ਦੌੜਾਂ ਬਣਾਈਆਂ। ਇਨ੍ਹਾਂ ਤੋਂ ਕੋਈ ਹੋਰ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਦੀਪਕ ਹੁੱਡਾ ਨੇ 11 ਦੌੜਾਂ, ਮਾਰਕਸ ਸਟੋਈਨਿਸ ਨੇ 4 ਦੌੜਾਂ, ਨਿਕੋਲਸ ਪੂਰਨ ਨੇ 3 ਦੌੜਾਂ, ਆਯੂਸ਼ ਬਡੋਨੀ ਨੇ 21 ਤੇ ਕਪਤਾਨ ਕਰੁਣਾਲ ਪੰਡਯਾ ਨੇ 0 ਦੌੜਾਂ ਬਣਾਈਆਂ। ਗੁਜਰਾਤ ਲਈ ਮੁਹੰਮਦ ਸ਼ੰਮੀ ਨੇ 1, ਰਾਸ਼ਿਦ ਖਾਨ ਨੇ 1, ਨੂਰ ਅਹਿਮਦ ਨੇ 1 ਤੇ ਮੋਹਿਤ ਸ਼ਰਮਾ ਨੇ 4 ਵਿਕਟਾਂ ਲਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।