IPL 2023, Eliminator : ਮੁੰਬਈ ਨੇ ਲਖਨਊ ਨੂੰ ਦਿੱਤਾ 183 ਦੌੜਾਂ ਦਾ ਟੀਚਾ

Wednesday, May 24, 2023 - 09:30 PM (IST)

ਚੇਨਈ, (ਭਾਸ਼ਾ)– ਆਈ. ਪੀ. ਐੱਲ. 2023 ਦੇ ਐਲਿਮੀਨੇਟਰ ਮੈਚ 'ਚ ਅੱਜ ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਮੁੰਬਈ ਇੰਡੀਅਨਜ਼ (MI) ਨਾਲ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਲਖਨਊ ਨੂੰ ਜਿੱਤ ਲਈ 183 ਦੌੜਾਂ ਦਾ ਟੀਚਾ ਦਿੱਤਾ।  ਮੁੰਬਈ ਲਈ ਸਭ  ਤੋਂ ਵੱਧ 41 ਦੌੜਾਂ ਕੈਮਰੂਨ ਗ੍ਰੀਨ ਨੇ ਬਣਾਈਆਂ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 11 ਦੌੜਾਂ, ਈਸ਼ਾਨ ਕਿਸ਼ਨ ਨੇ 15 ਦੌੜਾਂ, ਸੂਰਯਕੁਮਾਰ ਯਾਦਵ ਨੇ 33 ਦੌੜਾਂ, ਟਿਮ ਡੇਵਿਡ ਨੇ 13 ਦੌੜਾਂ, ਤਿਲਕ ਵਰਮਾ ਨੇ 26 ਦੌੜਾਂ, ਕ੍ਰਿਸ ਜੋਰਡਨ ਨੇ 4 ਦੌੜਾਂ ਤੇ ਨੇਹਲ ਵਢੇਰਾ ਨੇ 23 ਦੌੜਾਂ ਬਣਾਈਆਂ। ਲਖਨਊ ਲਈ ਨਵੀਨ-ਉਲ-ਹੱਕ ਨੇ 4, ਯਸ਼ ਠਾਰੁਰ ਨੇ 3 ਤੇ ਮੋਹਸਿਨ ਖਾਨ ਨੇ 1 ਵਿਕਟਾਂ ਲਈਆਂ।

ਬੱਲੇਬਾਜ਼ਾਂ ਦੀ ਫਾਰਮ ਵਿਚ ਵਾਪਸੀ ਦੀ ਬਦੌਲਤ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਅੱਜ ਐਲਿਮੀਨੇਟਰ ਵਿਚ ਲਖਨਊ ਸੁਪਰ ਜਾਇੰਟਸ ਵਿਰੁੱਧ ਹੋਣ ਵਾਲੇ ਮੈਚ 'ਚ ਵਧੇ ਹੋਏ ਆਤਮਵਿਸ਼ਵਾਸ ਨਾਲ ਉਤਰੇਗੀ। ਮੁੰਬਈ ਦੀ ਟੀਮ ਪਿਛਲੇ ਇੰਡੀਅਨ ਪ੍ਰੀਮੀਅਰ ਲੀਗ ਸੈਸ਼ਨ ਵਿਚ ਆਖਰੀ ਸਥਾਨ ’ਤੇ ਰਹੀ ਸੀ, ਜਿਸ ਤੋਂ ਬਾਅਦ ਮੌਜੂਦਾ ਸੈਸ਼ਨ ਵਿਚ ਟੀਮ ਨੇ ਵਾਪਸੀ ਕਰਦੇ ਹੋਏ ਪਲੇਅ ਆਫ ਵਿਚ ਜਗ੍ਹਾ ਬਣਾਈ।

ਇਹ ਵੀ ਪੜ੍ਹੋ : ISSF ਵਿਸ਼ਵ ਕੱਪ:ਗਨੀਮਤ ਤੇ ਦਰਸ਼ਨਾ ਨੇ ਮਹਿਲਾ ਸਕੀਟ ’ਚ ਪਹਿਲੀ ਵਾਰ ਭਾਰਤ ਨੂੰ ਦਿਵਾਏ ਚਾਂਦੀ ਤੇ ਕਾਂਸੀ ਦੇ ਤਮਗੇ

ਮੁੰਬਈ ਦੇ ਬੱਲੇਬਾਜ਼ਾਂ ਨੇ ਲੈਅ ਹਾਸਲ ਕੀਤੀ ਹੈ ਤੇ ਅਜਿਹੇ ਵਿਚ ਸੁਪਰ ਜਾਇੰਟਸ ਦੇ ਗੇਂਦਬਾਜ਼ਾਂ ਦਾ ਰਸਤਾ ਆਸਾਨ ਨਹੀਂ ਹੋਣ ਵਾਲਾ। ਸੁਪਰ ਜਾਇੰਟਸ ਨੂੰ ਜੇਕਰ ਮੁੰਬਈ ਦੇ ਬੱਲੇਬਾਜ਼ਾਂ ਨੂੰ ਰੋਕਣਾ ਹੈ ਤਾਂ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਵੱਡੀ ਭੂਮਿਕਾ ਨਿਭਾਉਣੀ ਪਵੇਗੀ, ਜਿਹੜਾ 14 ਮੈਚਾਂ ਵਿਚੋਂ 16 ਵਿਕਟਾਂ ਦੇ ਨਾਲ ਟੀਮ ਦਾ ਸਭ ਤੋਂ ਸਫਲ ਗੇਂਦਬਾਜ਼ ਹੈ। ਨਵੀਨ ਉਲ ਹੱਕ, ਆਵੇਸ਼ ਖਾਨ, ਕਰੁਣਾਲ ਤੇ ਤਜਰਬੇਕਾਰ ਅਮਿਤ ਮਿਸ਼ਰਾ ਵਰਗੇ ਗੇਂਦਬਾਜ਼ਾਂ ਨੂੰ ਵੀ ਵਧੇਰੇ ਯੋਗਦਾਨ ਦੇਣਾ ਪਵੇਗਾ।

ਇਹ ਵੀ ਪੜ੍ਹੋ : IPL 2023 : ਖ਼ਿਤਾਬ ਜਿੱਤਣ ਦਾ ਸੁਫ਼ਨਾ ਟੁੱਟਣ 'ਤੇ ਵਿਰਾਟ ਹੋਏ ਨਿਰਾਸ਼, ਸ਼ੇਅਰ ਕੀਤੀ ਭਾਵੁਕ ਪੋਸਟ

ਦੋਵੇਂ ਟੀਮਾਂ ਦੀ ਪਲੇਇੰਗ 11 

ਲਖਨਊ ਸੁਪਰ ਜਾਇੰਟਸ : ਆਯੂਸ਼ ਬਡੋਨੀ, ਦੀਪਕ ਹੁੱਡਾ, ਪ੍ਰੇਰਕ ਮਾਨਕਡ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ (ਵਿਕਟਕੀਪਰ), ਕਰੁਣਾਲ ਪੰਡਯਾ (ਕਪਤਾਨ), ਕ੍ਰਿਸ਼ਨੱਪਾ ਗੌਥਮ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਯਸ਼ ਠਾਕੁਰ, ਮੋਹਸਿਨ ਖਾਨ।

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਯਕੁਮਾਰ ਯਾਦਵ, ਟਿਮ ਡੇਵਿਡ, ਨੇਹਲ ਵਢੇਰਾ, ਕ੍ਰਿਸ ਜੌਰਡਨ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ, ਆਕਾਸ਼ ਮਧਵਾਲ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਰਾਏ।


 


Tarsem Singh

Content Editor

Related News