IPL 2023 : ਚੇਨਈ ਨੇ ਲਖਨਊ ਨੂੰ ਦਿੱਤਾ 218 ਦੌੜਾਂ ਦਾ ਵੱਡਾ ਟੀਚਾ

Monday, Apr 03, 2023 - 09:28 PM (IST)

ਸਪੋਰਟਸ ਡੈਸਕ : ਆਈਪੀਐਲ 2023 ਦਾ ਛੇਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਚੇਨਈ ਦੇ ਐੱਮਏ ਚਿਦਾਂਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 217 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਲਖਨਊ ਨੂੰ ਜਿੱਤ ਲਈ 218 ਦੌੜਾਂ ਦਾ ਟੀਚਾ ਦਿੱਤਾ।

ਚੇਨਈ ਨੂੰ ਪਹਿਲਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ 57 ਦੌੜਾਂ ਬਣਾ ਰਵੀ ਬਿਸ਼ਨੋਈ ਵਲੋਂ ਆਊਟ ਹੋ ਗਿਆ। ਰਿਤੂਰਾਜ ਨੇ ਆਪਣੀ ਤੂਫਾਨੀ ਪਾਰੀ ਦੇ ਦੌਰਾਨ 3 ਚੌਕੇ ਤੇ 4 ਛੱਕੇ ਵੀ ਲਾਏ। ਚੇਨਈ ਦੀ ਦੂਜੀ ਵਿਕਟ ਡੇਵੋਨ ਕੋਨਵੇ ਦੇ ਤੌਰ 'ਤੇ ਡਿੱਗੀ। ਕੋਨਵੇ 47 ਦੌੜਾਂ ਬਣਾ ਮਾਰਕ ਵੁੱਡ ਦਾ ਸ਼ਿਕਾਰ ਬਣਿਆ। ਕੋਨਵੇ ਨੇ ਆਪਣੀ 47 ਦੌੜਾਂ ਦੀ ਪਾਰੀ ਦੇ ਦੌਰਾਨ 5 ਚੌਕੇ ਤੇ 2 ਛੱਕੇ ਵੀ ਲਾਏ।  ਚੇਨਈ ਦੀ ਤੀਜੀ ਵਿਕਟ ਸ਼ਿਵਮ ਦੁਬੇ ਦੇ ਤੌਰ 'ਤੇ ਡਿੱਗੀ। ਦੁਬੇ 1 ਚੌਕਾ ਤੇ 3 ਛੱਕਿਆਂ ਦੀ ਮਦਦ ਨਾਲ 27 ਦੌੜਾਂ ਬਣਾ ਰਵੀ ਬਿਸ਼ਨੋਈ ਵਲੋਂ ਆਊਟ ਹੋਇਆ। ਚੇਨਈ ਨੂੰ ਚੌਥਾ ਝਟਕਾ ਮੋਈਨ ਅਲੀ ਦੇ ਆਊਟ ਹੋਣ ਨਾਲ ਲੱਗਾ। ਮੋਈਨ 19 ਦੌੜਾਂ ਬਣਾ ਰਵੀ ਬਿਸ਼ਨੋਈ ਦਾ ਸ਼ਿਕਾਰ ਬਣਿਆ।

 ਬੇਨ ਸਟੋਕਸ 8 ਦੌੜਾਂ ਤੇ ਰਵਿੰਦਰ ਜਡੇਜਾ 3 ਦੌੜਾਂ ਤੇ ਕਪਤਾਨ ਧੋਨੀ 12 ਦੌੜਾਂ ਬਣਾ ਆਊਟ ਹੋਏ। ਜਦਕਿ ਅੰਬਾਤੀ ਰਾਇਡੂ ਨੇ 27 ਦੌੜਾਂ ਬਣਾਈਆਂ। ਲਖਨਊ ਲਈ ਅਵੇਸ਼ ਖਾਨ ਨੇ 1,  ਮਾਰਕ ਵੁੱਡ ਨੇ 3 ਤੇ ਰਵੀ ਬਿਸ਼ਨੋਈ ਨੇ 3 ਵਿਕਟਾਂ ਲਈਆਂ। ਚੇਨਈ ਨੂੰ ਪਹਿਲੇ ਮੈਚ 'ਚ ਗੁਜਰਾਤ ਟਾਈਟਨਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਅਜਿਹੇ 'ਚ ਟੀਮ ਇਸ ਮੈਚ ਨੂੰ ਜਿੱਤ ਕੇ ਵਾਪਸੀ ਕਰਨਾ ਚਾਹੇਗੀ। ਦੂਜੇ ਪਾਸੇ ਲਖਨਊ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਅੰਕ ਸੂਚੀ ਵਿੱਚ ਆਪਣੀ ਮਜ਼ਬੂਤ ਪਕੜ ਬਰਕਰਾਰ ਰੱਖਣਾ ਚਾਹੇਗੀ।

ਹੈੱਡ ਟੂ ਹੈੱਡ

ਦੋਵਾਂ ਧਿਰਾਂ (ਪਿਛਲੇ ਸਾਲ) ਵਿਚਕਾਰ ਹੋਏ ਇੱਕੋ ਇੱਕ ਮੈਚ ਵਿੱਚ, ਐਲਐਸਜੀ ਨੇ ਕਵਿੰਟਨ ਡੀ ਕਾਕ ਅਤੇ ਏਵਿਨ ਲੁਈਸ ਦੇ ਅਰਧ ਸੈਂਕੜੇ ਦੀ ਬਦੌਲਤ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ 210/7 ਦੇ ਸਕੋਰ ਦਾ ਸਫਲ ਪਿੱਛਾ ਕੀਤਾ।

ਇਹ ਵੀ ਪੜ੍ਹੋ : IPL 2023: ਕੋਹਲੀ ਤੇ ਡੂ ਪਲੇਸੀ ਦੇ ਤੂਫ਼ਾਨ 'ਚ ਉੱਡੀ MI, RCB ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸਫ਼ਰ

ਪਿੱਚ ਰਿਪੋਰਟ

ਚੇਪੌਕ ਦੀ ਪਿੱਚ ਸਪਿਨਰਾਂ ਦੇ ਪੱਖ ਵਿੱਚ ਹੈ। ਟਾਸ ਜਿੱਤਣ ਵਾਲੇ ਕਪਤਾਨ ਨੂੰ ਪਹਿਲਾਂ ਗੇਂਦਬਾਜ਼ੀ ਕਰਨੀ ਚਾਹੀਦੀ ਹੈ ਅਤੇ ਇਸ ਵਿਕਟ 'ਤੇ 160 ਤੋਂ ਉਪਰ ਦਾ ਕੋਈ ਵੀ ਸਕੋਰ ਵਧੀਆ ਹੋਵੇਗਾ।

ਮੌਸਮ

ਤਾਮਿਲਨਾਡੂ ਦੀ ਰਾਜਧਾਨੀ ਵਿੱਚ ਹੁੰਮਸ ਭਰੀ ਧੁੱਪ ਰਹੇਗੀ ਤੇ ਤਾਪਮਾਨ 34 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈਣ ਦੀ ਸੰਭਾਵਨਾ 25% ਹੈ ਜਦੋਂ ਕਿ ਬੱਦਲ ਛਾਏ ਰਹਿਣ ਦੀ ਸੰਭਾਵਨਾ 27% ਹੈ। ਦੱਖਣ ਦਿਸ਼ਾ ਤੋਂ 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸ਼ਾਮ ਨੂੰ ਮੈਚ ਸ਼ੁਰੂ ਹੋਣ ਤੱਕ, ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਘੱਟ ਜਾਵੇਗਾ ਜਦੋਂ ਕਿ ਬੱਦਲ 70% ਤੱਕ ਰਹਿਣ ਦੀ ਸੰਭਾਵਨਾ ਹੈ। ਨਮੀ 81% ਰਹੇਗੀ। ਦੂਜੀ ਪਾਰੀ ਦੇ ਸਮੇਂ ਤੱਕ, ਮੀਂਹ ਦੀ ਸੰਭਾਵਨਾ ਵੱਧ ਕੇ 25% ਹੋ ਜਾਵੇਗੀ ਜਦੋਂ ਕਿ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ।

ਇਹ ਵੀ ਪੜ੍ਹੋ : RR vs SRH: ਯੁਜਵੇਂਦਰ ਚਾਹਲ ਨੇ ਰਚਿਆ ਇਤਿਹਾਸ, ਬਣਾਏ 3 ਵੱਡੇ ਰਿਕਾਰਡ

ਪਲੇਇੰਗ 11

ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਜ, ਦੀਪਕ ਹੁੱਡਾ, ਕਰੁਣਾਲ ਪੰਡਯਾ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ (ਵਿਕਟਕੀਪਰ), ਕ੍ਰਿਸ਼ਨੱਪਾ ਗੌਥਮ, ਮਾਰਕ ਵੁੱਡ, ਰਵੀ ਬਿਸ਼ਨੋਈ, ਯਸ਼ ਠਾਕੁਰ, ਅਵੇਸ਼ ਖਾਨ

ਚੇਨਈ ਸੁਪਰ ਕਿੰਗਜ਼ : ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਬੇਨ ਸਟੋਕਸ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ/ਕਪਤਾਨ), ਸ਼ਿਵਮ ਦੂਬੇ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਆਰਐਸ ਹੰਗਰਗੇਕਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News