IPL 2022 ਦੀ ਖ਼ਿਤਾਬ ਜੇਤੂ ਟੀਮ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਚੋਟੀ ਦੀਆਂ ਚਾਰ ਟੀਮਾਂ ਨੂੰ ਮਿਲੇਗੀ ਇੰਨੀ ਰਾਸ਼ੀ

05/29/2022 2:17:57 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੁਨੀਆ ਦੀ ਸਭ ਤੋਂ ਮਸ਼ਹੂਰ ਤੇ ਵੱਡੀ ਲੀਗ ਹੈ। ਹਰ ਸਾਲ ਕ੍ਰਿਕਟ ਜਗਤ ਦੇ ਵੱਡੇ ਖਿਡਾਰੀ ਇਸ ਲੀਗ ਵਿੱਚ ਖੇਡਣ ਲਈ ਆਉਂਦੇ ਹਨ। IPL 'ਚ ਖੇਡਣ ਵਾਲੇ ਖਿਡਾਰੀਆਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ IPL ਖ਼ਿਤਾਬ ਜਿੱਤਣ ਵਾਲੀ ਟੀਮ ਨੂੰ ਕਿੰਨੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਆਈ. ਪੀ. ਐਲ. ਵਿੱਚ ਚੈਂਪੀਅਨ ਬਣਨ ਵਾਲੀ ਟੀਮ ਤੋਂ ਲੈ ਕੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਈ. ਪੀ. ਐਲ. 2022 ਵਿੱਚ ਕਿਹੜੀ ਨੰਬਰ ਦੀ ਟੀਮ ਕਿੰਨੀ ਅਮੀਰ ਹੋਵੇਗੀ।

ਇਹ ਵੀ ਪੜ੍ਹੋ : ਲੱਦਾਖ ਬੱਸ ਹਾਦਸੇ 'ਚ ਫੌਜੀਆਂ ਦੀ ਮੌਤ 'ਤੇ ਵਿਰਾਟ ਸਣੇ ਕਈ ਕ੍ਰਿਕਟ ਹਸਤੀਆਂ ਨੇ ਪ੍ਰਗਟਾਇਆ ਦੁੱਖ

ਆਈ. ਪੀ. ਐੱਲ. 2022 ਦੀ ਚੋਟੀ ਦੀਆਂ ਚਾਰ ਟੀਮਾਂ ਨੂੰ ਦਿੱਤੀ ਜਾਣ ਵਾਲੀ ਪੁਰਸਕਾਰ ਰਾਸ਼ੀ
ਜੇਤੂ ਟੀਮ                  20 ਕਰੋੜ
ਉਪਜੇਤੂ ਟੀਮ              13 ਕਰੋੜ
ਤੀਜੇ ਸਥਾਨ ਦੀ ਟੀਮ     7 ਕਰੋੜ
ਚੌਥੇ ਸਥਾਨ ਦੀ ਟੀਮ      6.5 ਕਰੋੜ   

ਆਈ. ਪੀ. ਐੱਲ. ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ ਅਤੇ ਇਹ 15ਵਾਂ ਸੀਜ਼ਨ ਖੇਡਿਆ ਜਾ ਰਿਹਾ ਹੈ। ਆਈ. ਪੀ. ਐੱਲ. ਵਿਸ਼ਵ ਵਿੱਚ ਸਭ ਤੋਂ ਵੱਧ ਦੇਖੀ ਜਾਣ ਵਾਲੀ ਕ੍ਰਿਕਟ ਲੀਗ ਹੈ। ਆਈਪੀਐਲ ਦੇ ਪਹਿਲੇ ਸੀਜ਼ਨ ਵਿੱਚ ਫਾਈਨਲ ਜਿੱਤਣ ਵਾਲੀ ਟੀਮ ਨੂੰ 4.8 ਕਰੋੜ ਰੁਪਏ ਮਿਲੇ ਸਨ। ਇਹ ਇਨਾਮੀ ਰਾਸ਼ੀ ਹੁਣ ਲਗਭਗ ਚਾਰ ਗੁਣਾ ਵਧ ਗਈ ਹੈ। ਪਿਛਲੇ ਸਾਲ ਖਿਤਾਬ ਜਿੱਤਣ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਨੂੰ 20 ਕਰੋੜ ਰੁਪਏ ਦਿੱਤੇ ਗਏ ਸਨ। ਇਸ ਸਾਲ ਵੀ ਇਹ ਇਨਾਮੀ ਰਾਸ਼ੀ ਪਹਿਲਾਂ ਵਾਂਗ ਹੀ ਰੱਖੀ ਗਈ ਹੈ । 

ਇਹ ਵੀ ਪੜ੍ਹੋ : ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾ ਕੇ ਹਿਸਾਬ ਕੀਤਾ ਬਰਾਬਰ

ਲੀਗ ਹਮੇਸ਼ਾ IPL 'ਚ ਖਰਚ ਕੀਤੀ ਗਈ ਰਕਮ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਟੀਮਾਂ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਤੋਂ ਇਲਾਵਾ ਹੋਰ ਵੀ ਕਈ ਇਨਾਮ ਦਿੱਤੇ ਗਏ। ਇਨ੍ਹਾਂ ਵਿੱਚ ਆਰੇਂਜ ਕੈਪ, ਪਰਪਲ ਕੈਪ, ਫੇਅਰ ਪਲੇ ਅਵਾਰਡ ਵਰਗੇ ਐਵਾਰਡ ਸ਼ਾਮਲ ਹਨ। ਅਸੀਂ ਤੁਹਾਨੂੰ ਇਨ੍ਹਾਂ ਸਾਰੇ ਪੁਰਸਕਾਰਾਂ ਅਤੇ ਇਸ ਵਿੱਚ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਬਾਰੇ ਦੱਸਾਂਗੇ। 

ਐਵਾਰਡ                           :             ਇਨਾਮੀ ਰਕਮ
ਪਰਪਲ ਕੈਪ                                          15 ਲੱਖ
ਆਰੇਂਜ ਕੈਪ                                           15 ਲੱਖ
ਸੁਪਰ ਸਟਰਾਈਕਰ                                  15 ਲੱਖ
ਕ੍ਰਿਕ ਇਟ ਸਕਸੈਸ ਆਫ ਦ ਸੀਜ਼ਨ               15 ਲੱਖ
ਪਾਵਰ ਪਲੇਅਰ ਆਫ ਦ ਸੀਜ਼ਨ                   15 ਲੱਖ
ਮੋਸਟ ਵੈਲੂਏਬਲ ਪਲੇਅਰ ਆਫ ਦਾ ਸੀਜ਼ਨ     15 ਲੱਖ
ਗੇਮ ਚੇਂਜਰ ਆਫ ਦਾ ਸੀਜ਼ਨ                        15 ਲੱਖ
ਇਮਰਜਿੰਗ ਪਲੇਅਰ ਆਫ ਦ ਸੀਜ਼ਨ             20 ਲੱਖ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News