IPL 2022 : ਪਲੇਅ ਆਫ਼ ਦੀ ਰੇਸ ਤੋਂ ਬਾਹਰ ਹੋਣ 'ਤੇ ਭਾਵੁਕ ਹੋਏ ਰੋਹਿਤ ਸ਼ਰਮਾ, ਕਹੀ ਇਹ ਗੱਲ

04/25/2022 5:31:16 PM

ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਇਹ ਸੀਜ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਨਾ ਤਾਂ ਟੀਮ ਦੇ ਗੇਂਦਬਾਜ਼ ਵਿਕਟ ਲੈਣ 'ਚ ਸਫਲ਼ ਹੋ ਰਹੇ ਹਨ ਤੇ ਨਾ ਹੀ ਬੱਲੇਬਾਜ਼ ਦੌੜਾਂ ਬਣਾਉਣ 'ਚ ਕਾਮਯਾਬ ਹੋ ਰਹੇ ਹਨ। ਇਸ ਹਾਰ ਦੇ ਸਿਲਸਿਲੇ ਦੇ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਲਈ ਭਾਵੁਕ ਪੋਸਟ ਲਿਖੀ ਹੈ। ਉਨ੍ਹਾਂ ਨੇ ਇਸ ਮੁਸ਼ਕਲ ਸਮੇਂ 'ਚ ਟੀਮ ਨੂੰ ਸਪੋਰਟ ਕਰਨ ਵਾਲੇ ਪ੍ਰਸ਼ੰਸਕਾਂ ਦੀ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ : Monty Panesar Birthday : ਇੰਗਲੈਂਡ ਦੇ ਸਪਿਨਰ ਦੇ ਇਹ 3 ਵਿਵਾਦਤ ਕਿੱਸੇ, ਜਾਣੋ ਇਨ੍ਹਾਂ ਬਾਰੇ

PunjabKesari

ਰੋਹਿਤ ਸ਼ਰਮਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਅਸੀਂ ਇਸ ਟੂਰਨਾਮੈਂਟ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕੀਤਾ ਹੈ ਪਰ ਅਜਿਹਾ ਹੁੰਦਾ ਰਹਿੰਦਾ ਹੈ। ਕਈ ਖੇਡ ਦੇ ਧਾਕੜ ਇਸ ਦੌਰ ਤੋਂ ਗੁਜ਼ਰੇ ਹਨ ਪਰ ਮੈਂ ਇਸ ਟੀਮ ਤੇ ਇਸ ਦੇ ਮਾਹੌਲ ਨੂੰ ਪਿਆਰ ਕਰਦਾ ਹਾਂ। ਨਾਲ ਹੀ ਸਾਡੇ ਉਨ੍ਹਾਂ ਸਾਰੇ ਸ਼ੁਭਚਿੰਤਕਾਂ ਦੀ ਵੀ ਸ਼ਲਾਘਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਅਜੇ ਤਕ ਇਸ ਟੀਮ ਦੇ ਪ੍ਰਤੀ ਵਿਸ਼ਵਾਸ ਤੇ ਅਟੁੱਟ ਵਫ਼ਾਦਾਰੀ ਦਿਖਾਈ ਹੈ।

ਇਹ ਵੀ ਪੜ੍ਹੋ : IPL 2022 : ਕੇ. ਐੱਲ. ਰਾਹੁਲ 'ਤੇ ਲੱਗਾ 24 ਲੱਖ ਦਾ ਜੁਰਮਾਨਾ, ਹੋਰਨਾਂ ਖਿਡਾਰੀਆਂ 'ਤੇ ਵੀ ਡਿੱਗੀ ਗਾਜ

ਜ਼ਿਕਰਯੋਗ ਹੈ ਕਿ 5 ਵਾਰ ਦੀ ਆਈ. ਪੀ. ਐੱਲ ਜੇਤੂ ਮੁੰਬਈ ਇੰਡੀਅਨਜ਼ ਦੀ ਟੀਮ ਇਸ ਸੀਜ਼ਨ 'ਚ ਇਕ ਮੈਚ ਨੂੰ ਜਿੱਤਣ ਲਈ ਤਰਸ ਰਹੀ ਹੈ। ਟੀਮ ਅੰਕ ਸਾਰਣੀ 'ਚ 8 ਮੈਚ ਗੁਆ ਕੇ ਆਖ਼ਰੀ ਸਥਾਨ 'ਤੇ ਹੈ ਟੀਮ ਦਾ ਅਜੇ ਤਕ ਅੰਕ ਸਾਰਣੀ 'ਚ ਖ਼ਾਤਾ ਤਕ ਨਹੀਂ ਖੁਲਿਆ ਹੈ ਜੋ ਕਿ ਇਕ ਚਿੰਤਾ ਦੀ ਗੱਲ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News