IPL 2022 : ਗੁਜਰਾਤ ਟਾਈਟਨਸ ਦੇ ਖ਼ਿਤਾਬ ਜਿੱਤਣ ''ਤੇ ਹੈੱਡ ਕੋਚ ਆਸ਼ੀਸ਼ ਨਹਿਰਾ ਨੇ ਰਚ ਦਿੱਤਾ ਇਤਿਹਾਸ
Monday, May 30, 2022 - 04:35 PM (IST)
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 15ਵਾਂ ਸੀਜ਼ਨ ਕਈ ਤਰੀਕਿਆਂ ਨਾਲ ਯਾਦਗਾਰ ਬਣ ਗਿਆ। ਆਈ. ਪੀ. ਐੱਲ. 2022 ਵਿੱਚ ਪਹਿਲੀ ਵਾਰ ਗੁਜਰਾਤ ਟਾਈਟਨਸ ਦੀ ਟੀਮ ਟੂਰਨਾਮੈਂਟ ਵਿੱਚ ਖੇਡੀ ਸੀ। ਲੀਗ ਪੜਾਅ 'ਚ ਸਿਖਰ 'ਤੇ ਰਹੇ ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਟੀਮ ਨੇ ਫਾਈਨਲ 'ਚ ਰਾਜਸਥਾਨ ਰਾਇਲਜ਼ ਖਿਲਾਫ ਆਸਾਨ ਜਿੱਤ ਦਰਜ ਕੀਤੀ। ਇਸ ਜਿੱਤ ਵਿੱਚ ਕੋਚ ਆਸ਼ੀਸ਼ ਨੇਹਰਾ ਦਾ ਵੱਡਾ ਯੋਗਦਾਨ ਰਿਹਾ। ਆਈ. ਪੀ. ਐੱਲ. ਟਰਾਫੀ ਜਿੱਤਣ ਦੇ ਨਾਲ ਹੀ ਉਹ ਇੱਕ ਖਾਸ ਰਿਕਾਰਡ ਵੀ ਆਪਣੇ ਨਾਂ ਕਰਨ ਵਿੱਚ ਕਾਮਯਾਬ ਰਹੀ।
ਇਹ ਵੀ ਪੜ੍ਹੋ : ਏਸ਼ੀਆ ਕੱਪ : ਭਾਰਤ-ਮਲੇਸ਼ੀਆ ਦਰਮਿਆਨ 3-3 ਨਾਲ ਡਰਾਅ ਹੋਇਆ ਮੈਚ
ਆਈ. ਪੀ. ਐੱਲ. ਦੇ ਪਿਛਲੇ 14 ਸੀਜ਼ਨਾਂ ਵਿੱਚ ਕੋਈ ਵੀ ਭਾਰਤੀ ਕੋਚ ਟੀਮ ਨੂੰ ਆਈ. ਪੀ. ਐੱਲ. ਟਰਾਫੀ ਹਾਸਲ ਨਹੀਂ ਕਰ ਸਕਿਆ ਹੈ। ਇਸ ਸਾਲ ਯਾਨੀ 15ਵੇਂ ਸੀਜ਼ਨ ਵਿੱਚ ਦੋ ਨਵੀਆਂ ਟੀਮਾਂ ਲਖਨਊ ਅਤੇ ਗੁਜਰਾਤ ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਨੂੰ ਭਾਰਤੀ ਦਿੱਗਜਾਂ ਦੀ ਦੇਖ-ਰੇਖ 'ਚ ਟੂਰਨਾਮੈਂਟ 'ਚ ਉਤਾਰਿਆ ਗਿਆ ਸੀ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਲਖਨਊ ਸੁਪਰ ਜਾਇੰਟਸ ਵਿੱਚ ਮੈਂਟਰ ਵਜੋਂ ਸ਼ਾਮਲ ਹੋਏ, ਜਦੋਂ ਕਿ ਆਸ਼ੀਸ਼ ਨਹਿਰਾ ਨੂੰ ਗੁਜਰਾਤ ਟਾਈਟਨਜ਼ ਨੇ ਇਸਦਾ ਮੁੱਖ ਕੋਚ ਬਣਾਇਆ।
ਪਿਛਲੇ 14 ਸੈਸ਼ਨਾਂ 'ਚ ਆਈ. ਪੀ. ਐੱਲ. ਦੀ ਟਰਾਫੀ ਜਿੱਤਣ ਵਾਲੀਆਂ ਟੀਮਾਂ ਦੇ ਕੋਲ ਵਿਦੇਸ਼ੀ ਕੋਚ ਸਨ ਪਰ ਗੁਜਰਾਤ ਕਿਸੇ ਭਾਰਤੀ ਕੋਚ ਦੀ ਨਿਗਰਾਨੀ 'ਚ ਇਸ 'ਤੇ ਕਬਜ਼ਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਨੇਹਰਾ IPL ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਕੋਚ ਬਣ ਗਏ ਹਨ। ਇਸ ਤੋਂ ਪਹਿਲਾਂ ਚਾਰ ਵਾਰ ਸਟੀਫਨ ਫਲੇਮਿੰਗ (ਚੇਨਈ ਸੁਪਰ ਕਿੰਗਜ਼), ਤਿੰਨ ਵਾਰ ਮਹੇਲਾ ਜੈਵਰਧਨੇ (ਮੁੰਬਈ ਇੰਡੀਅਨਜ਼) ਨੇ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ ਸੀ।
ਇਹ ਵੀ ਪੜ੍ਹੋ : IPL 2022 'ਚ ਕਿਸ ਖਿਡਾਰੀ ਦੇ ਨਾਂ ਰਿਹਾ ਕਿਹੜਾ ਐਵਾਰਡ, ਦੇਖੋ ਪੂਰੀ ਲਿਸਟ
ਲੀਗ ਪੜਾਅ 'ਚ ਗੁਜਰਾਤ ਦੀ ਟੀਮ 14 'ਚੋਂ ਸਿਰਫ 4 ਮੈਚਾਂ 'ਚ ਹਾਰੀ ਸੀ। ਟੀਮ ਨੇ ਅੰਕ ਸੂਚੀ 'ਚ ਸਿਖਰ 'ਤੇ ਰਹਿੰਦਿਆਂ ਪਲੇਅ ਆਫ 'ਚ ਜਗ੍ਹਾ ਬਣਾਈ ਸੀ। ਰਾਜਸਥਾਨ ਦੇ ਖਿਲਾਫ, ਟੀਮ ਨੇ ਕੁਆਲੀਫਾਇਰ 1 ਜਿੱਤ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਫਾਈਨਲ ਵਿੱਚ ਇੱਕ ਵਾਰ ਫਿਰ ਰਾਜਸਥਾਨ ਦੀ ਟੀਮ ਆਹਮੋ-ਸਾਹਮਣੇ ਸੀ ਅਤੇ ਇੱਥੇ ਵੀ ਗੁਜਰਾਤ ਨੇ ਜਿੱਤ ਦਰਜ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।