IPL 2022 : ਕੇ. ਐੱਲ. ਰਾਹੁਲ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਲਖਨਊ ਟੀਮ ਦਾ ਕਪਤਾਨ ਬਣਨਾ ਤੈਅ

Tuesday, Jan 18, 2022 - 09:04 PM (IST)

IPL 2022 : ਕੇ. ਐੱਲ. ਰਾਹੁਲ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਲਖਨਊ ਟੀਮ ਦਾ ਕਪਤਾਨ ਬਣਨਾ ਤੈਅ

ਨਵੀਂ ਦਿੱਲੀ- ਕੇ. ਐਲ.ਰਾਹੁਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ 'ਚ ਲਖਨਊ ਦੀ ਟੀਮ ਦੇ ਕਪਤਾਨ ਬਣਨ ਜਾ ਰਹੇ ਹਨ। ਲੀਗ ਦੇ ਇਕ ਸੂਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਰਾਹੁਲ ਉਨ੍ਹਾਂ ਖਿਡਾਰੀਆਂ 'ਚੋਂ ਹਨ ਜਿਨ੍ਹਾਂ ਨੂੰ ਲਖਨਊ ਟੀਮ ਨੇ 12 ਤੇ 13 ਫਰਵਰੀ ਨੂੰ ਬੈਂਗਲੁਰੂ 'ਚ ਹੋਣ ਵਾਲੀ ਮੇਗਾ ਨਿਲਾਮੀ ਤੋਂ ਪਹਿਲਾਂ ਡਰਾਫਟ ਤੋਂ ਖਰੀਦਿਆ ਹੈ। ਬਾਕੀ ਦੋ ਆਸਟਰੇਲੀਆ ਦੇ ਹਰਫਨਮੌਲਾ ਮਾਰਕਸ ਸਟੋਈਨਿਸ ਤੇ ਲੈੱਗ ਸਪਿਨਰ ਰਵੀ ਬਿਸ਼ਨੋਈ ਹਨ।

ਆਈ. ਪੀ. ਐੱਲ. ਦੇ ਇਕ ਸੂਤਰ ਨੇ ਦੱਸਿਆ ਕਿ ਰਾਹੁਲ ਲਖਨਊ ਦੇ ਕਪਤਾਨ ਹੋਣਗੇ। ਬਾਕੀ ਦੋ ਖਿਡਾਰੀ ਡਰਾਫ਼ਟ 'ਚੋ ਚੁਣੇ ਗਏ ਹਨ, ਉਨ੍ਹਾਂ 'ਤੇ ਟੀਮ ਫ਼ੈਸਲਾ ਲੈ ਰਹੀ ਹੈ।' ਰਾਹੁਲ ਪਿਛਲੇ ਦੋ ਸੈਸ਼ਨ 'ਚ ਪੰਜਾਬ ਕਿੰਗਜ਼ ਦੇ ਕਪਤਾਨ ਸਨ ਪਰ ਅੱਗੇ ਟੀਮ ਨਾਲ ਬਣੇ ਨਹੀਂ ਰਹਿਣਾ ਚਾਹੁੰਦੇ। ਬਿਸ਼ਨੋਈ ਵੀ ਪੰਜਾਬ ਟੀਮ 'ਚੋਂ ਸਨ ਜਦਕਿ ਸਟੋਈਨਿਸ ਦਿੱਲੀ ਟੀਮ ਦਾ ਹਿੱਸਾ ਸਨ। ਆਈ. ਪੀ. ਐੱਸ. ਸਮੂਹ ਨੇ 7090 ਕਰੋੜ ਰੁਪਏ 'ਚ ਲਖਨਿਊ ਟੀਮ ਖਰੀਦਿਆ ਹੈ। ਰਾਹੁਲ ਇਸ ਸਮੇਂ ਸੱਟ ਦਾ ਸ਼ਿਕਾਰ ਰੋਹਿਤ ਸ਼ਰਮਾ ਦ ਜਗ੍ਹਾ ਦੱਖਣੀ ਅਫਰੀਕਾ ਦੇ ਖ਼ਿਲਾਫ਼ ਵਨ-ਡੇ ਸੀਰੀਜ਼ 'ਚ ਭਾਰਤੀ ਟੀਮ ਦੇ ਕਾਰਜਵਾਹਕ ਕਪਤਾਨ ਹਨ।


author

Tarsem Singh

Content Editor

Related News