ਸ਼੍ਰੀਸੰਤ ਦਾ IPL ’ਚ ਖੇਡਣ ਦਾ ਸੁਫ਼ਨਾ ਟੁੱਟਿਆ, ਸਚਿਨ ਤੇਂਦੁਲਕਰ ਦੇ ਮੁੰਡੇ ਨੂੰ ਕੀਤਾ ਗਿਆ ਸ਼ਾਰਟਲਿਸ
Friday, Feb 12, 2021 - 02:42 PM (IST)
ਨਵੀਂ ਦਿੱਲੀ (ਵਾਰਤਾ) : ਕ੍ਰਿਕਟ ਲੀਜੇਂਡ ਸਚਿਨ ਤੇਂਦੁਲਕਰ ਦੇ ਪੁੱਤਰ ਅਤੇ ਮੁੰਬਈ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ ਨੂੰ 18 ਫਰਵਰੀ ਨੂੰ ਚੇਨਈ ਵਿਚ ਹੋਣ ਵਾਲੀ ਆਈ.ਪੀ.ਐਲ. 2021 ਸੀਜ਼ਨ ਦੀ ਨੀਲਾਮੀ ਲਈ ਸ਼ਾਰਟਲਿਸਟ ਖਿਡਾਰੀਆਂ ਦੀ ਸੂਚੀ ਵਿਚ ਰੱਖਿਆ ਗਿਆ ਹੈ, ਜਦੋਂਕਿ ਆਈ.ਪੀ.ਐਲ. ਸਪਾਟ ਫਿਕਸਿੰਗ ਵਿਵਾਦ ਵਿਚ ਫੱਸਣ ਦੇ ਬਾਅਦ ਹਾਲ ਹੀ ਵਿਚ ਕ੍ਰਿਕਟ ਵਿਚ ਵਾਪਸੀ ਕਰਨ ਵਾਲੇ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਂਤਕੁਮਾਰਨ ਸ਼੍ਰੀਸੰਤ ਨੂੰ ਇਸ ਵਿਚ ਜਗ੍ਹਾ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ PM ਮੋਦੀ ਨੂੰ ਕੀਤਾ ਟਵੀਟ, ਕਿਹਾ- ਟਵਿਟਰ ਨੂੰ ਮੁਆਫ਼ੀ ਦੇਣ ਵਾਲੀ ਗ਼ਲਤੀ ਨਾ ਕਰਨਾ
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਨੇ ਹਾਲ ਹੀ ਵਿਚ ਸਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਵਿਚ ਮੁੰਬਈ ਲਈ ਆਪਣਾ ਡੈਬਿਊ ਕੀਤਾ ਸੀ ਅਤੇ ਉਹ ਪਿਛਲੇ ਕੁੱਝ ਸਾਲਾਂ ਤੋਂ ਮੁੰਬਈ ਇੰਡੀਅਨਸ ਨਾਲ ਟਰੇਨਿੰਗ ਕਰ ਰਹੇ ਸਨ। ਨੀਲਾਮੀ ਲਈ ਉਨ੍ਹਾਂ ਦਾ ਆਧਾਰ ਮੁੱਲ 20 ਲੱਖ ਰੁਪਏ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ, ਜਾਣੋ ਕੀ ਕਿਹਾ
ਆਈ.ਪੀ.ਐਲ. 2013 ਵਿਚ ਸਪਾਟ ਫਿਕਸਿੰਗ ਵਿਵਾਦ ਵਿਚ ਨਾਮ ਜੁੜਨ ਦੇ ਬਾਅਦ ਸ਼੍ਰੀਸੰਤ ’ਤੇ ਲੱਗੀ ਪਾਬੰਦੀ ਪਿਛਲੇ ਸਾਲ ਸਤੰਬਰ ਵਿਚ ਖ਼ਤਮ ਹੋਈ ਸੀ, ਜਿਸ ਦੇ ਬਾਅਦ ਹਾਲ ਹੀ ਵਿਚ ਉਨ੍ਹਾਂ ਨੇ ਕ੍ਰਿਕਟ ਮੈਦਾਨ ਵਿਚ ਵਾਪਸੀ ਕੀਤੀ ਸੀ ਅਤੇ ਮੁਸ਼ਤਾਕ ਅਲੀ ਵਿਚ ਕੇਰਲ ਵੱਲੋਂ ਖੇਡੇ ਸਨ। ਸ਼੍ਰੀਸੰਤ ਦਾ ਆਧਾਰ ਮੁੱਲ 75 ਲੱਖ ਸੀ ਪਰ ਉਨ੍ਹਾਂ ਨੂੰ ਸ਼ਾਰਟਲਿਸਟ ਦੀ ਸੂਚੀ ਵਿਚ ਜਗ੍ਹਾ ਨਹੀਂ ਮਿਲੀ, ਹਾਲਾਂਕਿ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਕੁੱਝ ਫਰੈਂਚਾਇਜ਼ੀਆਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।
ਇਹ ਵੀ ਪੜ੍ਹੋ: ‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।