IPL 2021: ਬੀ.ਸੀ.ਸੀ.ਆਈ. ਦਾ ਵੱਡਾ ਫ਼ੈਸਲਾ, ਇਨ੍ਹਾਂ ਦਰਸ਼ਕਾਂ ਨੂੰ ਮਿਲੇਗੀ ਸਟੇਡੀਅਮ ’ਚ ਮੈਚ ਦੇਖਣ ਦੀ ਇਜਾਜ਼ਤ

Friday, Apr 09, 2021 - 04:28 PM (IST)

IPL 2021: ਬੀ.ਸੀ.ਸੀ.ਆਈ. ਦਾ ਵੱਡਾ ਫ਼ੈਸਲਾ, ਇਨ੍ਹਾਂ ਦਰਸ਼ਕਾਂ ਨੂੰ ਮਿਲੇਗੀ ਸਟੇਡੀਅਮ ’ਚ ਮੈਚ ਦੇਖਣ ਦੀ ਇਜਾਜ਼ਤ

ਚੇਨਈ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਪਹਿਲਾ ਮੁਕਾਬਲਾ ਆਰ.ਸੀ.ਬੀ. ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਉਥੇ ਹੀ ਕੋਰੋਨਾ ਦੇ ਮੱਦੇਨਜ਼ਰ ਬੀ.ਸੀ.ਸੀ.ਆਈ. ਨੇ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਸੀ ਕਿ ਇਸ ਸਾਲ ਵੀ ਕੋਰੋਨਾ ਕਾਰਨ ਦਰਸ਼ਕਾਂ ਨੂੰ ਮੈਦਾਨ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਨਵਗਠਿਤ ਦਿਵਿਆਂਗ ਕ੍ਰਿਕਟ ਪਰਿਸ਼ਦ (ਡੀ.ਸੀ.ਸੀ.ਆਈ.) ਦੇ ਅਧਿਕਾਰੀ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਵਿਚ ਮੁੰਬਈ ਇੰਡੀਅਨ ਅਤੇ ਰਾਇਲ ਚੈਲੇਂਜਰਸ ਬੈਂਗਲੋਰ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਮੈਚ ਦੇਖਣਗੇ। 

ਇਹ ਵੀ ਪੜ੍ਹੋ : ..ਜਦੋਂ IPL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਚ ਪੁੱਜੇ ਅਦਾਕਾਰ ਰਣਵੀਰ ਸਿੰਘ

ਡੀ.ਸੀ.ਸੀ.ਆਈ. ਨੇ ਇਕ ਬਿਆਨ ਵਿਚ ਕਿਹਾ, ‘ਇਸ ਸਾਲ ਆਈ.ਪੀ.ਐਲ. ਦਾ ਉਦਘਾਟਨ ਸਮਾਰੋਹ ਅਸੀਂ ਪਹਿਲੀ ਵਾਰ ਅਸੀਂ ਦਿਵਿਆਂਗ ਕ੍ਰਿਕਟ ਪਰਿਸ਼ਦ ਦੇ ਮੈਂਬਰ ਦੇ ਰੂਪ ਵਿਚ ਦੇਖਾਂਗੇ।’ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਡੀ.ਸੀ.ਸੀ.ਆਈ. ਦੇ ਅਧਿਕਾਰੀਆਂ ਨੂੰ ਆਈ.ਪੀ.ਐਲ. ਦਾ ਪਹਿਲਾ ਮੈਚ ਦੇਖਣ ਦਾ ਸੱਦਾ ਦਿੱਤਾ ਹੈ। ਅਸੀਂ ਪਹਿਲੀ ਵਾਰ ਬੀ.ਸੀ.ਸੀ.ਆਈ. ਦੇ ਕਿਸੇ ਆਯੋਜਨ ਵਿਚ ਸ਼ਾਮਲ ਹੋਵਾਂਗੇ।’

ਇਹ ਵੀ ਪੜ੍ਹੋ : ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ’ਚ ਹੋਵੇਗੀ IPL ਦੀ ਕੁਮੈਂਟਰੀ, 100 ਕੁਮੈਂਟੇਟਰ ਸੰਭਾਲਣਗੇ ਮੋਰਚਾ

ਡੀ.ਸੀ.ਸੀ.ਆਈ. ਪ੍ਰਧਾਨ ਜੀ.ਕੇ. ਮਹੰਤੇਸ਼ ਨੇ ਕਿਹਾ, ‘ਅਸੀਂ ਜੈ ਸ਼ਾਹ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਦੁਨੀਆ ਦੇ ਸਭ ਤੋਂ ਵੱਡੇ ਟੀ20 ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਹ ਸ਼ੁਰੂ ਤੋਂ ਹੀ ਦਿਵਿਆਂਗ ਕ੍ਰਿਕਟ ਨੂੰ ਬੜ੍ਹਾਵਾ ਦਿੰਦੇ ਰਹੇ ਹਨ।’ ਡੀ.ਸੀ.ਸੀ.ਆਈ. ਸਕੱਤਰ ਰਵੀ ਚੌਹਾਨ ਨੇ ਦੱਸਿਆ ਕਿ ਪਰਿਸ਼ਦ ਦੇ 5 ਮੈਂਬਰ ਸਮਾਰੋਹ ਵਿਚ ਹਿੱਸਾ ਲੈਣਗੇ, ਜੋ ਹਜ਼ਾਰਾਂ ਕ੍ਰਿਕਟਰਾਂ ਦੇ ਪ੍ਰਤੀਨਿਧੀ ਦੇ ਰੂਪ ਵਿਚ ਜਾਣਗੇ।

ਇਹ ਵੀ ਪੜ੍ਹੋ : ਮਿਸਿਜ਼ ਸ਼੍ਰੀਲੰਕਾ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਨਵਾਂ ਮੋੜ,ਮਿਸਿਜ਼ ਵਰਲਡ ਗ੍ਰਿਫ਼ਤਾਰ

ਦੱਸ ਦੇਈਏ ਕਿ ਇਸ ਵਾਰ ਆਈ.ਪੀ.ਐਲ. ਵਿਚ ਦਰਸ਼ਕਾਂ ਦੇ ਇਲਾਵਾ ਪ੍ਰੈਸ ਨੂੰ ਵੀ ਮੈਦਾਨ ਵਿਚ ਆ ਕੇ ਰਿਪੋਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਹ ਫ਼ੈਸਲਾ ਵੀ ਕੋਰੋਨਾ ਵਾਇਰਸ ਦੇ ਚੱਲਦੇ ਹੀ ਲਿਆ ਗਿਆ ਸੀ। 

ਇਹ ਵੀ ਪੜ੍ਹੋ : ਉਥੱਪਾ ਨੂੰ IIM ਕੋਝੀਕੋਡ ਨੈਸ਼ਨਲ ਐਕਸੀਲੈਂਸ ਪੁਰਸਕਾਰ ਨਾਲ ਨਵਾਜਿਆ ਗਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News