ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ’ਚ ਹੋਵੇਗੀ IPL ਦੀ ਕੁਮੈਂਟਰੀ, 100 ਕੁਮੈਂਟੇਟਰ ਸੰਭਾਲਣਗੇ ਮੋਰਚਾ
Friday, Apr 09, 2021 - 01:04 PM (IST)
ਨਵੀਂ ਦਿੱਲੀ : ਸੁਨੀਲ ਗਾਵਸਕਰ, ਗੌਤਮ ਗੰਭੀਰ ਅਤੇ ਕੈਵਿਨ ਪੀਟਰਸਨ ਉਨ੍ਹਾਂ 100 ਕਮੈਂਟੇਟਰਾਂ ਵਿਚ ਸ਼ਾਮਲ ਹਨ, ਜੋ ਸ਼ੁੱਕਰਵਾਰ ਯਾਨੀ ਅੱਜ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ 2021 ਵਿਚ ਕਮੈਂਟਰੀ ਦਾ ਜ਼ਿੰਮਾ ਸੰਭਾਲਣਗੇ। ਇਸ ਵਾਰ ਆਈ.ਪੀ.ਐਲ. ਦਾ ਪ੍ਰਸਾਰਨ ਹਿੰਦੀ ਸਮੇਤ 7 ਭਾਰਤੀ ਭਸ਼ਾਵਾਂ ਵਿਚ ਕੀਤਾ ਜਾਵੇਗਾ। ਗਾਵਸਕਰ ਅੰਗ੍ਰੇਜੀ ਦੇ ਇਲਾਵਾ ਹਿੰਦੀ ਦਾ ਜਿੰਮਾ ਵੀ ਸੰਭਾਲਣਗੇ। ਅੰਗ੍ਰੇਜੀ ਵਿਚ ਉਨ੍ਹਾਂ ਨੂੰ ਆਪਣੇ ਪੁੱਤਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਰੋਹਨ ਗਾਵਸਕਰ ਨਾਲ ਮੈਚ ਦਾ ਅੱਖੀਂ ਦੇਖਿਆ ਹਾਲ ਸੁਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਉਥੱਪਾ ਨੂੰ IIM ਕੋਝੀਕੋਡ ਨੈਸ਼ਨਲ ਐਕਸੀਲੈਂਸ ਪੁਰਸਕਾਰ ਨਾਲ ਨਵਾਜਿਆ ਗਿਆ
ਆਈ.ਪੀ.ਐਲ. ਦਾ ਪ੍ਰਰਸਾਰਨ ਸਟਾਰ ਸਪੋਰਟਸ ਦੇ ਵੱਖ-ਵੱਖ ਚੈਨਲਾਂ ਦੇ ਇਲਾਵਾ ਡਿਜ਼ਨੀ, ਹੌਟ ਸਟਾਰ ’ਤੇ ਵੀ ਕੀਤਾ ਜਾਵੇਗਾ। ਸਟਾਰ ਇੰਡੀਆ ਦੇ ਬਿਆਨ ਮੁਤਾਬਕ, ‘ਆਈ.ਪੀ.ਐਲ. ਦੇ 14ਵੇਂ ਸੀਜ਼ਨ ਲਈ ਵੱਖ-ਵੱਖ ਭਾਸ਼ਾਵਾਂ ਦੇ ਸਰਵਸ੍ਰੇਸ਼ਠ ਕ੍ਰਿਕਟਰਾਂ ਨੂੰ ਕਮੈਂਟਰੀ ਟੀਮ ਨਾਲ ਜੋੜਿਆ ਗਿਆ ਹੈ। ਇਨ੍ਹਾਂ ਭਾਸ਼ਾਵਾਂ ਵਿਚ ਅੰਗ੍ਰੇਜੀ, ਹਿੰਦੀ, ਤਮਿਲ, ਤੇਲੁਗੁ, ਕੰਨੜ, ਮਲਯਾਲਮ, ਬੰਗਾਲੀ ਅਤੇ ਮਰਾਠੀ ਸ਼ਾਮਲ ਹੈ। ਹਿੰਦੀ ਕਮੈਂਟਰੀ ਟੀਮ ਵਿਚ ਗਾਵਸਕਰ ਦੇ ਇਲਾਵਾ ਆਕਾਸ਼ ਚੋਪੜਾ, ਨਿਖਿਲ ਚੋਪੜਾ, ਗੌਤਮ ਗੰਭੀਰ, ਅਜਿਤ ਅਗਰਕਰ, ਇਰਫਾਨ ਪਾਠਾਨ, ਪਾਰਥਿਵ ਪਟੇਲ, ਆਰ.ਪੀ. ਸਿੰਘ ਅਤੇ ਦੀਪ ਦਾਸਗੁਪਤਾ ਸ਼ਾਮਲ ਹਨ। ਗੰਭੀਰ ਨੇ ਕਿਹਾ, ‘ਪਿਛਲੇ ਕੁੱਝ ਸਾਲਾਂ ਵਿਚ ਹਿੰਦੀ ਕਮੈਂਟਰੀ ਦੀ ਪ੍ਰਸਿੱਧੀ ਵਧੀ ਹੈ ਅਤੇ ਮੈਂ ਫਿਰ ਤੋਂ ਹਿੰਦੀ ਕਮੈਂਟਰੀ ਟੀਮ ਦਾ ਹਿੱਸਾ ਬਣ ਕੇ ਉਤਸ਼ਾਹਿਤ ਹਾਂ।’
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰਾਂ ਨੂੰ ਮਿਲ ਰਹੀਆਂ ‘ਥਾਰ’, ਹੁਣ ਆਨੰਦ ਮਹਿੰਦਰਾ ਨੇ ਇਸ ਖਿਡਾਰੀ ਨੂੰ ਦਿੱਤਾ ਤੋਹਫ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।