ਵਿਰਾਟ ਨੇ 2021 ਦਾ ਪਹਿਲਾ ਅਰਧ ਸੈਂਕੜਾ ਖ਼ਾਸ ਅੰਦਾਜ਼ ’ਚ ਕੀਤਾ ਧੀ ਵਾਮਿਕਾ ਦੇ ਨਾਂ, ਵੇਖੋ ਵੀਡੀਓ

Friday, Apr 23, 2021 - 12:20 PM (IST)

ਵਿਰਾਟ ਨੇ 2021 ਦਾ ਪਹਿਲਾ ਅਰਧ ਸੈਂਕੜਾ ਖ਼ਾਸ ਅੰਦਾਜ਼ ’ਚ ਕੀਤਾ ਧੀ ਵਾਮਿਕਾ ਦੇ ਨਾਂ, ਵੇਖੋ ਵੀਡੀਓ

ਨਵੀਂ ਦਿੱਲੀ : ਆਈ.ਪੀ.ਐਲ. 2021 ਦੇ 16ਵੇਂ ਮੈਚ ਵਿਚ ਆਰ.ਸੀ.ਬੀ. ਨੇ ਰਾਜਸਥਾਨ ਰਾਇਲਜ਼ ਨੂੰ 10 ਵਿਕਟਾਂ ਨਾਲ ਹਰਾਇਆ ਹੈ। ਇਸ ਮੈਚ ਵਿਚ ਦੇਵਦੱਤ ਪਡਿੱਕਲ ਨੇ ਸ਼ਾਨਦਾਰ ਸੈਂਕੜਾ ਲਗਾਇਆ ਤਾਂ ਉਥੇ ਹੀ ਕਪਤਾਨ ਵਿਰਾਟ ਕੋਹਲੀ ਨੇ ਵੀ ਬਿਹਤਰੀਨ ਅਰਧ ਸੈਂਕੜਾ ਜੜਿਆ। ਕੋਹਲੀ ਨੇ ਅਰਧ ਸੈਂਕੜਾ ਜੜਨ ਦੇ ਬਾਅਦ ਇਕ ਬਹੁਤ ਹੀ ਖ਼ਾਸ ਪ੍ਰਤੀਕਿਰਿਆ ਦਿੱਤੀ।

ਇਹ ਵੀ ਪੜ੍ਹੋ : ਇਸ ਅਦਾਕਾਰ ਨਾਲ ਵਿਆਹ ਦੇ ਬੰਧਨ ’ਚ ਬੱਝੀ ਬੈਡਮਿੰਟਨ ਖਿਡਾਰਣ ਜਵਾਲਾ ਗੁੱਟਾ, ਵੇਖੋ ਤਸਵੀਰਾਂ

 
 
 
 
 
 
 
 
 
 
 
 
 
 
 

A post shared by IPL (@iplt20)

ਵਿਰਾਟ ਨੇ ਇਸ ਮੈਚ ਵਿਚ ਨਾਬਾਦ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿਚ ਵਿਰਾਟ ਨੇ ਜਿਵੇਂ ਹੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਾਂ ਉਨ੍ਹਾਂ ਨੇ ਵਿਚ ਮੈਦਾਨ ਫਲਾਇੰਗ ਕਿੱਸ ਦਿੱਤੀ। ਉਥੇ ਹੀ ਵਿਰਾਟ ਕੋਹਲੀ ਨੂੰ ਅਜਿਹਾ ਕਰਦੇ ਦੇਖ ਹਰ ਕੋਈ ਇਹ ਸੋਚਣ ਲੱਗਾ ਕਿ ਆਖ਼ਿਰ ਇਹ ਫਲਾਇੰਗ ਕਿੱਸ ਕਿਸ ਲਈ ਸੀ। ਬਾਅਦ ਵਿਚ ਵਿਰਾਟ ਨੇ ਇਸ਼ਾਰਾ ਕਰਕੇ ਦੱਸਿਆ ਕਿ ਇਹ ਫਲਾਇੰਗ ਕਿੱਸ ਉਨ੍ਹਾਂ ਨੇ ਆਪਣੀ ਧੀ ਵਾਮਿਕਾ ਨੂੰ ਦਿੱਤੀ ਹੈ।

ਇਹ ਵੀ ਪੜ੍ਹੋ : ...ਜਦੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਲਗਾ ਦਿੱਤਾ ਕੁੱਤਿਆਂ ਦਾ ਟੀਕਾ

ਦੱਸ ਦੇਈਏ ਕਿ ਆਰ.ਸੀ.ਬੀ. ਇਸ ਸੀਜ਼ਨ ਵਿਚ ਲਗਾਤਾਰ ਚੌਥਾ ਮੈਚ ਜਿੱਤਿਆ ਹੈ। ਇਹ ਆਈ.ਪੀ.ਐਲ. ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ, ਜਦੋਂ ਆਰ.ਸੀ.ਬੀ. ਨੇ ਆਪਣੇ ਪਹਿਲੇ ਚਾਰੇ ਮੈਚ ਜਿੱਤੇ ਹੋਣ।

ਇਹ ਵੀ ਪੜ੍ਹੋ : ਧੋਨੀ ਦੇ ਮਾਂ-ਪਿਓ ਦੀ ਸਿਹਤ ਸਬੰਧੀ ਸਾਕਸ਼ੀ ਨੇ ਦਿੱਤੀ ਜਾਣਕਾਰੀ, ਦੁਆਵਾਂ ਮੰਗਣ ਵਾਲਿਆਂ ਦਾ ਕੀਤਾ ਧੰਨਵਾਦ


author

cherry

Content Editor

Related News