IPL 2021 : ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇਨ੍ਹਾਂ 5 ਖਿਡਾਰੀਆਂ ਨੂੰ ਟੀਮ ਇੰਡੀਆ ''ਚ ਮਿਲ ਸਕਦੈ ਮੌਕਾ
Wednesday, Apr 14, 2021 - 01:55 AM (IST)
ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਵਿਚ ਹੁਨਰਮੰਦ ਖਿਡਾਰੀਆਂ ਦੀ ਕੋਈ ਘਾਟ ਨਹੀਂ ਹੈ, ਆਈ.ਪੀ.ਐੱਲ. ਦੇ ਹਰੇਕ ਸੀਜ਼ਨ ਵਿਚ ਨਵੇਂ-ਨਵੇਂ ਜ਼ਬਰਦਸਤ ਖਿਡਾਰੀ ਉਭਰ ਕੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿਚੋਂ ਕੁਝ ਛੇਤੀ ਹੀ ਰਿਸ਼ਭ ਪੰਤ ਅਤੇ ਟੀ ਨਟਰਾਜਨ ਵਾਂਗ ਟੀਮ ਇੰਡੀਆ ਵਿਚ ਖੇਡਣ ਦਾ ਮੌਕਾ ਹਾਸਲ ਕਰ ਲੈਂਦੇ ਹਨ। ਇਸੇ ਤਰ੍ਹਾਂ ਆਪਣੇ ਜੌਹਰ ਵਿਖਾਉਂਦੇ ਹੋਏ 5 ਖਿਡਾਰੀ ਅਜਿਹੇ ਹਨ ਜੋ ਟੀਮ ਇੰਡੀਆ ਵਿਚ ਆਪਣੀ ਥਾਂ ਬਣਾ ਸਕੇ ਹਨ ਅਤੇ ਛੇਤੀ ਹੀ ਉਨ੍ਹਾਂ ਨੂੰ ਮੌਕਾ ਵੀ ਮਿਲ ਸਕਦਾ ਹੈ।
1 ਹਰਸ਼ਲ ਪਟੇਲ ਆਈ.ਪੀ.ਐੱਲ. ਵਿਚ ਰਾਇਲ ਚੈਲੰਜਰਸ ਟੀਮ ਦਾ ਹਿੱਸਾ ਹੈ ਅਤੇ ਹੁਣ ਤੱਕ 49 ਮੈਚ ਖੇਡਦੇ ਹੋਏ ਉਸ ਨੇ 26.98 ਦੀ ਔਸਤ ਨਾਲ 51 ਵਿਕਟਾਂ ਹਾਸਲ ਕੀਤੀਆਂ ਹਨ।
2 ਚੇਤਨ ਸਕਾਰੀਆ ਰਾਜਸਥਾਨ ਰਾਇਲਸ ਵਲੋਂ ਖੇਡ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ ਹੈ। ਸਕਾਰੀਆ ਨੇ 31 ਦੌੜਾਂ ਦੇ ਕੇ 7.75 ਦੀ ਇਕਾਨਮੀ ਨਾਲ 3 ਵਿਕਟਾਂ ਹਾਸਲ ਕੀਤੀਆਂ।
3 ਦੀਪਕ ਹੁੱਡਾ 2015 ਤੋਂ ਆਈ.ਪੀ.ਐੱਲ. ਵਿਚ ਖੇਡ ਰਹੇ ਹਨ। ਆਪਣੀ ਬੱਲੇਬਾਜ਼ੀ ਦੀ ਬਦੌਲਤ ਉਨ੍ਹਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੀਪਕ ਹੁਣ ਤੱਕ 69 ਮੈਚ ਖੇਡ ਚੁੱਕੇ ਹਨ, ਜਿਸ ਵਿਚ 134+ ਦੀ ਸਟ੍ਰਾਈਕ ਰੇਟ ਨਾਲ 689 ਦੌੜਾਂ ਜੋੜ ਚੁੱਕੇ ਹਨ।
4 ਆਵੇਸ਼ ਖਾਨ ਆਈ.ਪੀ.ਐੱਲ. ਵਿਚ 2017 ਤੋਂ ਹਨ ਅਤੇ ਪਿਛਲੇ ਦੋ ਸੀਜ਼ਨ ਤੋਂ ਉਹ ਦਿੱਲੀ ਕੈਪੀਟਲਸ ਲਈ ਖੇਡ ਰਹੇ ਹਨ ਚੇਨਈ ਵਿਰੁੱਧ ਖੇਡੇ ਗਏ ਮੈਚ ਵਿਚ ਉਨ੍ਹਾਂ ਨੇ 4 ਓਵਰਾਂ ਵਿਚ ਸਿਰਫ 23 ਦੌੜਾਂ ਦਿੱਤੀਆਂ ਅਤੇ 5.75 ਦੀ ਇਕਾਨਮੀ ਨਾਲ 2 ਅਹਿਮ ਵਿਕਟਾਂ ਹਾਸਲ ਕੀਤੀਆਂ। ਉਹ ਹੁਣ ਤੱਕ 26 ਮੈਚਾਂ ਵਿਚੋਂ 100 ਵਿਕਟਾਂ ਹਾਸਲ ਕਰ ਚੁੱਕਾ ਹੈ।
5 ਅਰਸ਼ਦੀਪ ਸਿੰਘ ਤੇਜ਼ ਗੇਂਦਬਾਜ਼ ਹਨ ਜੋ 2019 ਤੋਂ ਆਈ.ਪੀ.ਐੱਲ. ਖੇਡ ਰਹੇ ਹਨ।13ਵੇਂ ਸੀਜ਼ਨ ਵਿਚ ਅਰਸ਼ਦੀਪ ਨੇ 8 ਮੈਚ ਖੇਡੇ ਅਤੇ 24.22 ਦੀ ਔਸਤ ਨਾਲ 9 ਵਿਕਟਾਂ ਹਾਸਲ ਕੀਤੀਆਂ। ਰਾਜਸਥਾਨ ਰਾਇਲਸ ਵਿਰੁੱਧ ਖੇਡੇ ਗਏ ਮੈਚ ਵਿਚ ਅਰਸ਼ਦੀਪ ਨੇ 4 ਓਵਰਾਂ ਵਿਚ 35 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਹਾਸਲ ਕੀਤੀਆਂ ਅਤੇ ਇਸੇ ਖਿਡਾਰੀ ਨੇ ਪੰਜਾਬ ਨੂੰ ਜਿੱਤ ਦਿਵਾਈ।