IPL 2021: ਰਾਜਸਥਾਨ ਰਾਇਲਜ਼ ਖ਼ਿਲਾਫ ਜੇਤੂ ਰੱਥ ਜਾਰੀ ਰੱਖਣ ਉਤਰੇਗੀ ਰਾਇਲ ਚੈਲੇਂਜਰਜ਼ ਬੈਂਗਲੁਰੂ

Thursday, Apr 22, 2021 - 10:44 AM (IST)

IPL 2021: ਰਾਜਸਥਾਨ ਰਾਇਲਜ਼ ਖ਼ਿਲਾਫ ਜੇਤੂ ਰੱਥ ਜਾਰੀ ਰੱਖਣ ਉਤਰੇਗੀ ਰਾਇਲ ਚੈਲੇਂਜਰਜ਼ ਬੈਂਗਲੁਰੂ

ਮੁੰਬਈ : ਆਈ. ਪੀ. ਐੱਲ.-14 ਦੀ ਅਜੇ ਤੱਕ ਦੀ ਨੰਬਰ-1 ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ. ਸੀ. ਬੀ.) ਅਤੇ ਰਾਜਸਥਾਨ ਰਾਇਲਜ਼ ’ਚ ਇੱਥੇ ਵੀਰਵਾਰ ਯਾਨੀ ਅੱਜ ਦਿਲਚਸਪ ਮੁਕਾਬਲਾ ਹੋਵੇਗਾ। ਰਾਜਸਥਾਨ ਕੋਲ ਨਾ ਸਿਰਫ਼ ਇਹ ਮੁਕਾਬਲਾ ਜਿੱਤ ਕੇ 2 ਵਡਮੁੱਲੇ ਅੰਕ ਪ੍ਰਾਪਤ ਕਰਨ, ਸਗੋਂ ਆਰ. ਸੀ. ਬੀ. ਦੇ ਜੇਤੂ ਕ੍ਰਮ ਨੂੰ ਰੋਕਣ ਦੀ ਵੀ ਚੁਣੌਤੀ ਹੋਵੇਗੀ।

ਰਾਜਸਥਾਨ ਲਈ ਇਸ ਸੀਜ਼ਨ ਸਭ ਤੋਂ ਵੱਡੀ ਸਮੱਸਿਆ ਉਸ ਦੀ ਗੇਂਦਬਾਜ਼ੀ ਰਹੀ ਹੈ। ਉਥੇ ਹੀ ਉਸ ਦੀ ਬੱਲੇਬਾਜ਼ੀ ’ਚ ਵੀ ਉਹ ਧਾਕ ਨਹੀਂ ਦਿਸੀ ਹੈ, ਜਿਸ ਦੀ ਸਾਰਿਆਂ ਨੂੰ ਉਮੀਦ ਸੀ। ਚੰਗੀ ਗੇਂਦਬਾਜ਼ੀ ਨਾ ਹੋਣ ਦੀ ਵਜ੍ਹਾ ਨਾਲ ਰਾਜਸਥਾਨ ਨੂੰ ਆਪਣੇ ਪਹਿਲੇ ਅਤੇ ਤੀਜੇ ਮੁਕਾਬਲੇ ’ਚ ਕ੍ਰਮਵਾਰ : ਪੰਜਾਬ ਕਿੰਗਸ ਅਤੇ ਚੇਨਈ ਸੁਪਰ ਕਿੰਗਸ ਖਿਲਾਫ ਵੱਡੇ ਸਕੋਰ ਦਾ ਟੀਚਾ ਮਿਲਿਆ ਸੀ, ਹਾਲਾਂਕਿ ਪਹਿਲੇ ਮੈਚ ’ਚ ਕਪਤਾਨ ਸੰਜੂ ਸੈਮਸਨ (119) ਦੇ ਆਤੀਸ਼ੀ ਸੈਂਕੜੇ ਨੇ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਨੂੰ ਲੁਕਾ ਦਿੱਤਾ ਸੀ ਪਰ ਤੀਜੇ ਮੈਚ ’ਚ ਅਜਿਹਾ ਨਹੀਂ ਹੋਇਆ। ਰਾਜਸਥਾਨ ਨੇ ਆਪਣੇ ਤਿੰਨਾਂ ਹੀ ਮੈਚਾਂ ’ਚ ਇਕ ਰਣਨੀਤੀ ਤਹਿਤ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਟੀਚੇ ਦਾ ਪਿੱਛਾ ਕਰਨ ਨੂੰ ਪਹਿਲ ਦਿੱਤੀ ਹੈ ਪਰ ਉਹ ਸਿਰਫ ਇਕ ਹੀ ਮੈਚ ’ਚ ਟੀਚੇ ਦਾ ਪਿੱਛਾ ਕਰ ਸਕਿਆ ਹੈ।

ਕਿਤੇ ਨਾ ਕਿਤੇ ਇਸ ਦਾ ਇਕ ਪ੍ਰਮੁੱਖ ਕਾਰਣ ਮੱਧ ਕ੍ਰਮ ਦੀ ਅਸਫਲਤਾ ਵੀ ਰਿਹਾ ਹੈ। ਆਰ. ਸੀ. ਬੀ. ਦੀ ਗੱਲ ਕਰੀਏ ਤਾਂ ਉਸ ਦੇ ਲੱਗਭੱਗ ਸਾਰੇ ਖਿਡਾਰੀ ਫਾਰਮ ’ਚ ਹਨ। ਖਾਸ ਕਰ ਕੇ ਗਲੇਨ ਮੈਕਸਵੈਲ ਅਤੇ ਮਿਸਟਰ 360 ਏ. ਬੀ. ਡੀਵਿਲੀਅਰਜ਼ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਇਸ ਮੈਚ ਲਈ ਸੰਭਾਵਿਤ ਪਲੇਇੰਗ ਇਲੈਵਨ

ਰਾਇਲ ਚੈਲੇਂਜਰਜ਼ ਬੈਂਗਲੁਰੂ: ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡਿੱਕਲ, ਰਜਤ ਪਾਟੀਦਾਰ, ਗਲੈਨ ਮੈਕਸਵੈੱਲ, ਏਬੀ ਡੀਵਿਲੀਅਰਜ਼ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਕਇਲ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ ਅਤੇ ਯੁਜਵੇਂਦਰ ਚਾਹਲ।

ਰਾਜਸਥਾਨ ਰਾਇਲਜ਼: ਜੋਸ ਬਟਲਰ, ਮਨਨ ਵੋਹਰਾ, ਸੰਜੂ ਸੈਮਸਨ (ਕਪਤਾਨ / ਵਿਕਟਕੀਪਰ), ਸ਼ਿਵਮ ਦੂਬੇ, ਡੈਵਿਡ ਮਿਲਰ, ਰਿਆਨ ਪਰਾਗ, ਰਾਹੁਲ ਤੇਵਤੀਆ, ਕ੍ਰਿਸ ਮੌਰਿਸ, ਸ਼੍ਰੇਅਸ ਗੋਪਾਲ, ਚੇਤਨ ਸਾਕਰੀਆ ਅਤੇ ਮੁਸਤਫਿਜ਼ੁਰ ਰਹਿਮਾਨ।


author

cherry

Content Editor

Related News